ਹਰਮਿਲਨ ਨੇ ਤੋੜਿਆ 2002 ਦਾ ਰਿਕਾਰਡ

  ਹਰਮਿਲਨ ਨੇ ਤੋੜਿਆ 2002 ਦਾ ਰਿਕਾਰਡ

 ਮਾਹਿਲਪੁਰ ਦੀ ਹਰਮਿਲਨ ਨੇ 22 ਸਾਲ ਬਾਅਦ ਨੈਸ਼ਨਲ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ। ਹਰਮਿਲਨ ਦੇ ਪਿਤਾ ਅਮਨਦੀਪ ਸਿੰਘ ਅਤੇ ਮਾਤਾ ਮਾਧੁਰੀ ਸਿੰਘ ਨੇ ਆਪਣੀ ਲਾਡਲੀ ਨੂੰ ਹਮੇਸ਼ਾ ਹੀ ਸੋਨੇ ਦੇ ਤਗਮੇ ਵਾਸਤੇ ਹੌਂਸਲਾ ਵਧਾਇਆ ਸੀ। ਹਰਮਿਲਨ ਹਰ ਰੋਜ਼ ਅੱਠ ਅੱਠ ਘੰਟੇ ਡੌੜਦੀ ਸੀ ਤੇ ਇਸੇ ਮੇਹਨਤ ਦੇ ਸਦਕਾ ਹਰਮਿਲਨ ਨੇ 60ਵੀਂ ਨੈਸ਼ਨਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 1500 ਮੀਟਰ ਦੀ ਦੌੜ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਨਾਂ ਰੋਸ਼ਨ ਕੀਤਾ ਤੇ  2002 ਦਾ ਰਿਕਾਰਡ ਵੀ ਤੋੜ ਦਿੱਤਾ।

     ਸਾਨੂੰ ਸਾਰਿਆਂ ਨੂੰ ਹਰਮਿਲਨ ਅਤੇ ਉਹਨਾਂ ਦੇ ਮਾਤਾ ਪਿਤਾ ਤੇ ਮਾਣ ਕਰਨਾ ਚਾਹੀਦਾ ਹੈ ਤੇ ਆਪਣੀਆਂ ਬੱਚੀਆਂ ਨੂੰ ਵੀ ਉਹਨਾਂ ਵਾਂਗ ਹੌਂਸਲਾ ਦੇ ਕੇ ਇੱਕ ਉੱਚੇ ਮੁਕਾਮ ਤੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਹਰਮਿਲਨ ਵਾਂਗ ਹੀ ਆਪਣਾ, ਆਪਣੇ ਮਾਤਾ – ਪਿਤਾ,ਆਪਣੇ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰ ਸਕੇ।

Loading Likes...

Leave a Reply

Your email address will not be published. Required fields are marked *