ਮੁਹਾਵਰੇ ਤੇ ਉਹਨਾਂ ਦੀ ਵਰਤੋਂ -11

ਮੁਹਾਵਰੇ ਤੇ ਉਹਨਾਂ ਦੀ ਵਰਤੋਂ – 11

1. ਜੱਖਣਾ ਪੁੱਟਣੀ (ਤਬਾਹ ਕਰਨਾ) : ਯਮਨ ਨੇ ਮੇਰੇ ਨਵੇਂ ਚਸ਼ਮੇ ਨੂੰ ਥੱਲੇ ਸੁੱਟ ਕੇ ਉਸਦੀ ਜੱਖਣਾ ਪੁੱਟ ਦਿੱਤੀ।

2. ਜ਼ਬਾਨ ਦੇਣੀ (ਇਕਰਾਰ ਕਰਨਾ) : ਨਰੇਸ਼ ਨੇ ਹਰਦੀਪ ਨੂੰ ਜ਼ਬਾਨ ਦਿੱਤੀ ਕਿ ਉਹ ਉਸ ਨੂੰ ਕਿਤੇ ਨਾ ਕਿਤੇ ਜ਼ਰੂਰ ਹੀ ਨੌਕਰੀ ਲੱਭ ਦੇਵੇਗਾ।

3. ਜਫ਼ਰ ਜਾਲਣੇ (ਮੁਸੀਬਤ ਸਹਾਰਨੀ) : ਆਜ਼ਾਦੀ ਲੈਣ ਲਈ ਭਾਰਤੀਆਂ ਨੂੰ ਕਈ ਜਫ਼ਰ ਜਾਲਣੇ ਪਏ।

4. ਜਾਨ ਤੇ ਖੇਡਣਾ (ਕੁਰਬਾਨੀ ਦੇਣੀ) : ਦੇਸ਼ ਅਤੇ ਕੌਮ ਦੀ ਰੱਖਿਆ ਲਈ ਭਰਤਵਾਸੀ ਸਦਾ ਹੀ ਜਾਨ ਤੇ ਖੇਡਦੇ ਆਏ ਹਨ।

5. ਜੁੱਤੀਆਂ ਚੱਟਣੀਆਂ (ਮਿੰਨਤਾਂ ਕਰਨੀਆਂ) : ਤਰੱਕੀ ਲਈ ਆਪਣੇ ਅਫ਼ਸਰ ਦੀਆਂ ਜੁੱਤੀਆਂ ਚੱਟਦਾ ਦੀ ਲੋੜ ਨਹੀਂ ਹੁੰਦੀਂ, ਮੇਹਨਤ ਦੀ ਲੋੜ ਹੁੰਦੀਂ ਹੈ।

6. ਜ਼ਖ਼ਮਾਂ ਤੇ ਲੂਣ ਪਾਉਣਾ (ਦੁਖੀ ਨੂੰ ਹੋਰ ਦੁਖੀ ਕਰਨਾ) : ਸਾਡਾ ਗਵਾਂਢੀ ਇਕ ਤਾਂ ਪਹਿਲਾਂ ਹੀ ਬਿਮਾਰ ਸੀ ਦੂਜਾ ਉਸਦੀ ਕੁੜੀ ਕਿਸੇ ਨਾਲ ਭੱਜ ਗਈ ਜਿਸਨੇ ਉਸਦੇ ਜ਼ਖਮਾਂ ਦਿਤੇ ਲੂਣ ਪਾ ਦਿੱਤਾ।

7. ਜ਼ਬਾਨ ਖੁੱਲਣੀ (ਬਦਤਮੀਜ਼ ਹੋਣਾ) : ਬਜ਼ੁਰਗਾਂ ਨਾਲ ਜ਼ੁਬਾਨ ਖੋਲਣਾ ਬੇਵਕੂਫੀ ਹੁੰਦੀਂ ਹੈ।

8. ਜ਼ਬਾਨ ਗੰਦੀ ਕਰਨੀ (ਗਾਲ੍ਹਾਂ ਕੱਢਣਾ) : ਧੋਖੇਬਾਜ਼ ਨਾਲ ਜ਼ੁਬਾਨ ਗੰਦੀ ਕਰਨ ਨਾਲੋਂ ਚੰਗਾ ਹੈ ਉਸਤੋਂ ਦੂਰੀ ਬਣਾ ਲਵੋ।

9. ਜ਼ਬਾਨ ਤੇ ਚੜ੍ਹਨਾ (ਯਾਦ ਹੋ ਜਾਣਾ) : ਯਮਨ ਨੂੰ ਹੁਣ ਪਹਾੜੇ ਜ਼ੁਬਾਨ ਤੇ ਚੜ੍ਹ ਗਏ ਨੇ।

10. ਜ਼ਬਾਨ ਤੋਂ ਫਿਰਨਾ (ਮੁੱਕਰਨਾ) : ਆਪਣੀ ਜ਼ੁਬਾਨ ਤੋਂ ਫਿਰਨ ਡਰਪੋਕ ਲੋਕਾਂ ਦਾ ਕੰਮ ਹੈ।

11. ਜ਼ਬਾਨ ਫੜਨੀ (ਬੋਲਣ ਨਾ ਦੇਣਾ) : ਅੱਜ ਕਲ ਤੀਵੀਆਂ ਆਪਣੇ ਘਰਵਾਲੇ ਦੀ ਜ਼ੁਬਾਨ ਫੜ੍ਹ ਕੇ ਰੱਖਦੀਆਂ ਹਨ।

12. ਜ਼ਬਾਨ ਵਿੱਚ ਲਗਾਮ ਨਾ ਹੋਣੀ (ਐਵੇਂ ਬੋਲੀ ਜਾਣਾ) : ਜੇ ਘਰ ਦਾ ਮੋਢੀ ਜ਼ੁਬਾਨ ਵਿਚ ਲਗਾਮ ਨਹੀਂ ਰੱਖਦਾ ਤਾਂ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ।

13. ਜ਼ਬਾਨੀ ਜਮ੍ਹਾ-ਖ਼ਰਚ ਕਰਨਾ (ਨਿਰੀਆਂ ਗੱਪਾਂ ਮਾਰਨੀਆਂ) : ਜ਼ਬਾਨੀ ਜਮ੍ਹਾਂ ਖਰਚ ਕਰਨਾ, ਵੇਹਲਿਆਂ ਦੀ ਨਿਸ਼ਾਨੀ ਹੈ।

14. ਜਮ ਹੋ ਕੇ ਚੰਬੜਨਾ (ਪਿੱਛਾ ਨਾ ਛੱਡਣਾ) : ਹਾਰ ਕੇ ਰਿਸ਼ਭ ਨੂੰ ਜਮ ਹੋ ਕੇ ਚੰਬੜੀ ਹੋਈ ਕੁੜੀ ਨਾਲ ਵਿਆਹ ਕਰਵਾਉਣਾ ਹੀ ਪਿਆ।

15. ਜੜ੍ਹ ਲੱਗਣੀ (ਔਲਾਦ ਹੋਣੀ, ਘਰ ਵੱਸਣਾ) : ਮੇਰੇ ਉਸਤਾਦ ਜੀ ਦੇ ਘਰ ਲਗਭਗ ਵਿਆਹ ਤੋਂ 12 ਸਾਲ ਬਾਅਦ ਜੜ੍ਹ ਲੱਗੀ।

16. ਜੜ੍ਹ ਵੱਢਣੀ  (ਵਿੱਚੋਂ ਵਿੱਚ ਨੁਕਸਾਨ ਪਹੁੰਚਾਉਣਾ) : ਦੋਗਲੇ ਲੋਕਾਂ ਤੋਂ ਬਚ ਕੇ ਰਹਿਣਾ ਹੀ ਠੀਕ ਹੈ, ਉਹ ਹਮੇਸ਼ਾ ਜੜ੍ਹਾਂ ਵੱਢਣ ਦੀ ਵਿਉਂਤ ਬਣਾਈ ਰੱਖਦੇ ਨੇ।

7. ਜੜ੍ਹੀਂ ਤੇਲ ਦੇਣਾ (ਤਬਾਹ ਕਰਨਾ) : ਧਿਆਨ ਨਾਲ ਦੇਖਿਆ ਜਾਵੇ ਤਾਂ ਹਮੇਸ਼ਾ ਆਪਣੇ ਹੀ ਜੜ੍ਹੀਂ ਤੇਲ ਦਿੰਦੇ ਨੇ।

18. ਜਾਨ ਸੁੱਕਣੀ (ਚਿੰਤਾ ਲੱਗਣੀ) : ਕਿਸੇ ਦਾ ਬੱਚਾ ਜਦੋਂ ਸਮੇ ਸਰ ਘਰ ਨਹੀਂ ਆਉਂਦਾ ਹੈ ਤਾਂ ਮਾਪਿਆਂ ਦੀ ਜਾਨ ਸੁੱਕ ਜਾਂਦੀ ਹੈ।

19. ਜਾਨ ਕੱਢਣੀ  (ਬਹੁਤ ਦੁਖੀ ਕਰਨਾ) : ਜੰਗ ਦੀ ਸ਼ੁਰੂਆਤ ਬਾਰੇ ਸੁਣ ਕੇ ਕਈਆਂ ਦੀ ਜਾਨ ਨਿਕੱਲ ਗਈ।

20. ਜਾਨ ਛੁਡਾਉਣੀ  (ਪਿੱਛਾ ਛੁਡਾਉਣਾ) : ਹਰ ਕੰਮ ਤੋਂ ਜਾਨ ਛੁਡਾਉਣ ਨਾਲੋਂ ਚੰਗਾ ਹੈ ਕਿ ਉਸ ਕੰਮ ਨੂੰ ਸਿੱਖ ਲਿਆ ਜਾਵੇ।

21. ਜਾਨ ਮਾਰਨੀ  (ਸਖ਼ਤ ਮਿਹਨਤ ਕਰਨੀ) : ਜਾਨ ਮਾਰ ਕੇ ਪੜ੍ਹਾਈ ਕਰਨ ਵਾਲੇ ਦੀ ਕਿਸਮਤ ਹਮੇਸ਼ਾ ਸਾਥ ਦਿੰਦੀ ਹੈ।

22. ਜਿਉਂਦੀ ਮੱਖੀ ਲੰਘਾਉਣੀ (ਜਾਣ – ਬੁਝ ਕੇ ਬੁਰਾ ਕੰਮ ਕਰਨਾ, ਗ਼ਲਤੀ ਕਰਨਾ) : ਬਾਰ – ਬਾਰ ਜਿਉਂਦੇ ਮੱਖੀ ਲੰਘਾਉਣ ਵਾਲੇ ਅਕਸਰ ਅਪਰਾਧੀ ਬਣ ਜਾਂਦੇ ਹਨ।

23. ਜੀ ਖੱਟਾ ਹੋਣਾ (ਪਿਆਰ ਨਾ ਰਹਿਣਾ) : ਜਦੋਂ ਅਵਤਾਰ ਨੇ ਮੈਨੂੰ ਗ਼ਲਤ ਬੋਲਿਆ ਤਾਂ ਉਸ ਤੋਂ ਮੇਰਾ ਜੀ ਖੱਟਾ ਹੋ ਗਿਆ।

24. ਜੀ ਟੁੱਟ ਜਾਣਾ (ਬੇ-ਹੌਸਲਾ ਹੋ ਜਾਣਾ) – ਜੇ ਜ਼ਿਆਦਾ ਮੇਹਨਤ ਕਰਣ ਵੀ ਸਫਲਤਾ ਨਾ ਮਿਲੇ ਤਾਂ ਜੀ ਟੁੱਟਣਾ ਸੁਭਾਵਿਕ ਹੈ।

25. ਜੁੱਤੀ ਫੇਰਨੀ (ਖ਼ੂਬ ਕੁੱਟਣਾ) : ਯਮਨ ਐਂਨਾ ਸ਼ਰਾਰਤੀ ਹੈ ਕਿ ਹਰ ਰੋਜ਼ ਉਸਦੇ ਜੁੱਤੀ ਫਿਰਦੀ ਹੈ।

26. ਜੁੱਤੀਆਂ ਭਿਉਂ – ਭਿਉਂ ਮਾਰਨੀਆਂ (ਬਹੁਤ ਸ਼ਰਮਿੰਦਾ ਕਰਨਾ) : ਪਿੰਡ ਦਾ ਸਰਪੰਚ ਜਦ ਚੋਰੀ ਦੇ ਇਲਜ਼ਾਮ ਵਿਚ ਫੜਿਆ ਗਿਆ ਤਾਂ ਸਾਰੇ ਪਿੰਡ ਨੇ ਉਸਦੇ ਭਿਉਂ – ਭਿਉਂ ਕੇ ਜੁੱਤੀਆਂ ਮਾਰੀਆਂ।

27. ਜੂਨ ਪੂਰੀ ਕਰਨੀ (ਮੁਸ਼ਕਿਲ ਨਾਲ ਦਿਨ – ਕਟੀ ਕਰਨੀ) : ਕਈ ਲੋਕ ਐਂਨੇ ਗਰੀਬ ਹੁੰਦੇ ਨੇ ਕਿ ਉਹ ਸਿਰਫ ਆਪਣੀ ਜੂਨ ਹੀ ਪੁਰੀ ਕਰਦੇ ਨੇ।

28. ਜੌਹਰ ਵਿਖਾਉਣਾ (ਤਾਕਤ ਦੱਸਣਾ) : ਗੱਲਾਂ ਨਾਲ ਨਹੀਂ ਪੜ੍ਹਾਈ ਵਿਚ ਜੌਹਰ ਦਿਖਾਉਣ ਨਾਲ ਹੀ ਗੱਲ ਬਣਦੀ ਏ।

29. ਜੰਗਲ ਵਿੱਚ ਮੰਗਲ ਹੋਣਾ (ਉਜਾੜ ਵਿੱਚ ਰੌਣਕ ਹੋਣੀ) : ਕਈ ਸਾਲਾਂ ਬਾਅਦ ਜਦੋਂ ਬੁੱਢੇ ਮਾਂ – ਬਾਪ ਦਾ ਪੁੱਤ ਬਾਹਰਲੇ ਦੇਸ਼ ਤੋਂ ਘਰ ਆਇਆ ਤਾਂ ਉਹਨਾ ਦੇ ਘਰ ਜੰਗਲ ਵਿਚ ਮੰਗਲ ਹੋ ਗਿਆ।

Loading Likes...

Leave a Reply

Your email address will not be published. Required fields are marked *