ਕਿਉਂ ਮਨਾਇਆ ਜਾਂਦਾ ਹੈ, ਕੌਮਾਂਤਰੀ ਮਹਿਲਾ ਦਿਵਸ’ (International Women’s Day)?
ਸਾਲ ਦਾ 8 ਮਾਰਚ ਦਾ ਦਿਨ ਪੂਰੀ ਦੁਨੀਆ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ‘ਕੌਮਾਂਤਰੀ ਮਹਿਲਾ ਦਿਵਸ’ (International Women’s Day) ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਅਜਿਹਾ ਦੀਨ ਹੈ ਇਕ ਜਦੋਂ ਔਰਤਾਂ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦੀਆਂ ਹਨ।
ਇਹ ਦਿਵਸ ਜ਼ਰੂਰੀ ਵੀ ਹੈ ਕਿਉਂਕਿ ਅੱਜ ਦੀ ਔਰਤ ਮਰਦਾਂ ਦੇ ਬਰਾਬਰ ਆਪਣੇ ਸੁਪਨਿਆਂ ਨੂੰ ਉਡਾਣ ਭਰਨ ‘ਚ ਯਕੀਨ ਰੱਖਦੀ ਹੈ। ਔਰਤਾਂ ਦੀ ਹਿੱਸੇਦਾਰੀ ਨੂੰ ਵਧਾਉਣ ਅਤੇ ਆਪਣੇ ਅਧਿਕਾਰਾਂ ਤੋਂ ਅਣਜਾਣ ਔਰਤਾਂ ਨੂੰ ਇਸ ਸੰਬੰਧ ‘ਤ ਜਗਰੂ ਕਰਨ ਦੀ ਸੋਚ ਨਾਲ ਹੀ ਹਰ ਸਾਲ ‘ਕੌਮਾਂਰੀ ਮਹਿਲਾ ਦਿਵਸ’ (International Women’s Day) ਮਨਾਇਆ ਜਾਂਦਾ ਹੈ।
ਕੌਮਾਂਤਰੀ ਮਹਿਲਾ ਦਿਵਸ’ (International Women’s Day) ਨੂੰ ਮਨਾਉਣ ਦੀ ਸ਼ੁਰੂਆਤ :
ਸਾਲ 1908 ‘ਚ ਅਮਰੀਕਾ ਵਿਚ 15 ਹਜ਼ਾਰ ਔਰਤਾਂ ਨੇ ਸੜਕਾਂ ਤੇ ਮਾਰਚ ਕੱਢ ਕੇ ਨੌਕਰੀ ‘ਚ ਘੱਟ ਘੰਟੇ, ਬਿਹਤਰ ਤਨਖਾਹ ਅਤੇ ਨਾਲ – ਨਾਲ ਵੋਟਿੰਗ ਕਰਨ ਦੇ ਅਧਿਕਾਰ ਨੂੰ ਲੈ ਕੇ ਆਪਣੀ ਆਵਾਜ਼ ਉਠਾਈ ਸੀ।
ਨੌਕਰੀ ਵਾਲੀਆਂ ਔਰਤਾਂ ਦੀ ਮੰਗ ਸੀ ਕਿ ਉਨ੍ਹਾਂ ਦੀ ਨੌਕਰੀ ਦੇ ਘੰਟੇ ਘੱਟ ਕੀਤੇ ਜਾਣ, ਇਸੇ ਕਰਕੇ ਜਿੱਥੇ ਪਹਿਲਾਂ 10 – 12 ਘੰਟੇ ਕੰਮ ਲਿਆ ਜਾਂਦਾ ਸੀ, ਬਾਅਦ ਵਿੱਚ 8 ਘੰਟੇ ਕਰ ਦਿੱਤਾ ਗਿਆ।
ਔਰਤਾਂ ਦਾ ਇਹ ਪ੍ਰਦਰਸ਼ਨ ਕਾਫੀ ਲੰਬਾ ਚੱਲਿਆ, ਇਸੇ ਲਈ ਲਗਭਗ ਇਕ ਸਾਲ ਬਾਅਦ ‘ਸੋਸ਼ਲਿਸਟ ਪਾਰਟੀ ਆਫ ਅਮਰੀਕਾ’ (Socialist Party of America) ਨੇ ਇਸ ਦਿਨ ਨੂੰ ਪਹਿਲਾ ‘ਰਾਸ਼ਟਰੀ ਮਹਿਲਾ ਦਿਵਸ’ (International Women’s Day) ਐਲਾਨ ਕਰ ਦਿੱਤਾ ਸੀ।
ਸਾਲ 1910 ‘ਚ ਕੰਮਕਾਜੀ ਔਰਤਾਂ ਵਲੋਂ ਇਕ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ 8 ਮਾਰਚ ਨੂੰ ‘ਕੌਮਾਂਤਰੀ ਮਹਿਲਾ ਦਿਵਸ’ ਦੇ ਤੌਰ ਤੇ ਹਰ ਸਾਲ ਮਨਾਉਣ ਸੁਝਾਅ ਦਿੱਤਾ ਗਿਆ ਅਤੇ ਇਥੋਂ ਹੀ 8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਣ ਲੱਗਾ।
ਪਰ ਇਸਨੂੰ ਮਾਨਤਾ ਸਾਲ 1975 ‘ਚ ਮਿਲੀ, ਜਦੋਂ ਸੰਯੁਕਤ ਰਾਸ਼ਟਰ (United Nations) ਨੇ ਇਸ ਖਾਸ ਦਿਨ ਨੂੰ ਇਕ ਥੀਮ ਦੇ ਨਾਲ ਮਨਾਉਣ ਨੂੰ ਕਿਹਾ। ਇਸ ਦਿਨ ਬਹੁਤੇ ਦੇਸ਼ਾਂ ਵਿਚ ਔਰਤਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ।
ਕੌਮਾਂਤਰੀ ਮਹਿਲਾ ਦਿਵਸ’ (International Women’s Day) ਦਾ ਰੰਗ :
ਇਸ ਵਾਰ ਮਹਿਲਾ ਦਿਵਸ ਦਾ ਰੰਗ ਪਰਪਲ – ਗ੍ਰੀਨ ਅਤੇ ਸਫੈਦ ਵੀ ਤੈਅ ਕੀਤਾ ਗਿਆ ਹੈ, ਜਿਸ ਵਿਚ ਪਰਪਲ ਨਿਆਂ ਅਤੇ ਮਾਣ – ਸਨਮਾਨ ਦਾ ਪ੍ਰਤੀਕ ਹੈ, ਤਾਂ ਉਥੇ ਹਰੇ ਰੰਗ ਦਾ ਸੰਬੰਧ ਆਸ ਅਤੇ ਸਫੈਦ ਰੰਗ ਦਾ ਸ਼ੁੱਧਤਾ ਨਾਲ ਹੈ।
ਅੱਜ ਵੀ ਬਹੁਤ ਕੁਝ ਬਦਲਣਾ ਬਾਕੀ ਹੈ :
ਪਹਿਲਾਂ ਦੀ ਤੁਲਨਾ ‘ਚ ਸਾਡੇ ਸਮਾਜ ਵਿਚ ਔਰਤਾਂ ਦੀ ਸਥਿਤੀ ਵਿਚ ਬਹੁਤ ਬਦਲਾਅ ਆਇਆ ਹੈ। ਸਿੱਖਿਆ ਅਤੇ ਸਿਹਤ ਨੂੰ ਲੈ ਕੇ ਔਰਤਾਂ ਦੀ ਸਥਿਤੀ ਸੁਧਰੀ ਹੈ।
ਔਰਤਾਂ ਨੂੰ ਮਰਦਾਂ ਤੋਂ ਹੇਠਾਂ :
ਬਾਲ ਵਿਆਹ ਤਾਂ ਲਗਭਗ ਖ਼ਤਮ ਹੀ ਹੋ ਗਏ ਨੇ ਤੇ ਕੰਨਿਆ ਭਰੂਣ ਹੱਤਿਆ ਵਰਗੇ ਅਪਰਾਧ ਵੀ ਕਾਫੀ ਘੱਟ ਹੋਏ ਹਨ। ਪਰ ਅੱਜ ਵੀ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦਰਜਾ ਦਿਵਾਉਣ ਦੇ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਅਜੇ ਵੀ ਬਹੁਤ ਸਮਾਜ ਔਰਤਾਂ ਨੂੰ ਮਰਦਾਂ ਤੋਂ ਹੇਠਾਂ ਹੀ ਦੇਖਣਾ ਪਸੰਦ ਕਰਦੇ ਹਨ।
ਔਰਤਾਂ ਨੂੰ, ਪੂਰਾ ਹਕ਼ ਅਤੇ ਸਨਮਾਨ ਦੇਣ ਵਾਲੇ ਪਸੰਦ :
ਲੋਕ ਸੋਚਦੇ ਹਨ ਕਿ ਜ਼ਿਆਦਾ ਪੜ੍ਹੀਆਂ – ਲਿਖੀਆਂ ਔਰਤਾਂ ਆਪਣੇ ਬਰਾਬਰ ਜਾਂ ਹੇਠਲੇ ਲੜਕੇ ਨੂੰ ਕਦੇ ਆਪਣਾ ਜੀਵਨ ਸਾਥੀ ਬਣਾਉਣਾ ਪਸੰਦ ਨਹੀਂ ਕਰਦੀਆਂ। ਪਰ ਔਰਤਾਂ ਨੂੰ ਉਹੀ ਮਰਦ ਸਭ ਤੋਂ ਵੱਧ ਭਾਉਂਦੇ ਹਨ ਜੋ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਅਤੇ ਪੂਰਾ ਸਨਮਾਨ ਦੇਣ।
Loading Likes...