‘ਐਸੀਡਿਟੀ’ ਹੋ ਸਕਦੀ ਹੈ ਖ਼ਤਰਨਾਕ/ ‘Acidity’ can be dangerous

‘ਐਸੀਡਿਟੀ’ ਹੋ ਸਕਦੀ ਹੈ ਖ਼ਤਰਨਾਕ/ ‘Acidity’ can be dangerous

ਅੱਜਕਲ “ਐਸੀਡਿਟੀ” ਸ਼ਬਦ ਆਮਤੌਰ ਤੇ ਹੀ ਸੁਣਨ ਨੂੰ ਮਿਲਦਾ ਹੈ। ਦਰਅਸਲ ਇਹ ਅਜਿਹੀ ਸਿਹਤ ਸਮੱਸਿਆ ਹੈ, ਜਿਸ ਤੋਂ ਅੱਜ ਹਰ ਦੂਜਾ ਵਿਅਕਤੀ ਪੀੜਤ ਹੈ। ਐਸੀਡਿਟੀ ਵਿਚ ਪਿਤ ‘ਚ ਐਸਿਡ ਦਾ ਵਧ ਜਾਣਾ ਜਾਂ ਮਿਹਦੇ ‘ਚ ਐਸਿਡ ਦਾ ਜ਼ਿਆਦਾ ਇਕੱਠਾ ਹੋ ਜਾਣਾ ਪ੍ਰਮੁੱਖ ਕਾਰਨ ਹੋ ਸਕਦੇ ਹਨ। ਇਸੇ ਸਮੱਸਿਆ ਨੂੰ ਦੇਖਦੇ ਹੋਏ ਅੱਜ ਅਸੀਂ ਅੱਜ ਦੇ ਵਿਸ਼ੇ ‘ਐਸੀਡਿਟੀ‘ ਹੋ ਸਕਦੀ ਹੈ ਖ਼ਤਰਨਾਕ/ ‘Acidity‘ can be dangerous ਤੇ ਚਰਚਾ ਕਰਾਂਗੇ।

ਐਸੀਡਿਟੀ ਦੇ ਲੱਛਣ/ Symptoms of acidity :

ਐਸੀਡਿਟੀ ਹੋਣ ਤੇ ਵਿਅਕਤੀ ਨੂੰ

  • ਖੱਟੇ ਡਕਾਰ ਆਉਣਾ
  • ਪੇਟ ਵਿਚ ਜਲਨ ਹੋਣਾ
  • ਗੈਸ ਹੋਣਾ
  • ਉਲਟੀ ਆਉਣਾ
  • ਸਿਰ ਦਰਦ ਜਾਂ ਪਿੱਠ ਦਰਦ
  • ਪਾਚਨ ਕਿਰਿਆ ਵਿਚ ਰੁਕਾਵਟ ਆਦਿ ਲੱਛਣ ਸਾਹਮਣੇ ਆਉਂਦੇ ਹਨ।

ਜੇਕਰ ਐਸੀਡਿਟੀ ਦੀ ਸਮੱਸਿਆ ਲਗਾਤਾਰ ਕਾਫੀ ਸਮੇਂ ਤਕ ਬਣੀ ਰਹੇ ਤਾਂ ਵਿਅਕਤੀ ਨੂੰ ਅਲਸਰ, ਪਥਰੀ ਅਤੇ ਹੋਰ ਗੰਭੀਰ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਕਾਫੀ ਵਧ ਜਾਂਦੀ ਹੈ। ਇਸ ਲਈ ਐਸੀਡਿਟੀ ਤੇ ਕਾਬੂ ਰੱਖਣਾ ਬੇਹੱਦ ਜ਼ਰੂਰੀ ਹੈ।

ਐਸੀਡਿਟੀ ਹੋਣ ਦੀ ਵਜ੍ਹਾ/ Cause of acidity :

ਐਸੀਡਿਟੀ ਹੋਣ ਦੀ ਵਜ੍ਹਾ ਹਨ, ਗਲਤ ਖਾਣ – ਪਾਣ ਦੀਆਂ ਆਦਤਾਂ।

ਜਿਵੇਂ :

  • ਤਲੇ ਹੋਏ ਭੋਜਨ ਪਦਾਰਥਾਂ ਦਾ ਜ਼ਿਆਦਾ ਸੇਵਨ
  • ਜ਼ਿਆਦਾ ਮਿਰਚ ਮਸਾਲੇ ਨਾਲ ਭਰਿਆ ਭੋਜਨ ਪਦਾਰਥ
  • ਜ਼ਿਆਦਾ ਖੱਟੇ ਭੋਜਨ ਪਦਾਰਥ, ਜਿਵੇਂ ਆਚਾਰ, ਇਮਲੀ ਆਦਿ ਦਾ ਜ਼ਿਆਦਾ ਸੇਵਨ।

👉ਹਾਜ਼ਮੇ ਨੂੰ ਠੀਕ ਰੱਖਣ ਲਈ ਕੁੱਝ ਸੁਝਾਅ।👈

ਐਸੀਡਿਟੀ ਹੋਣ ਦੇ ਹੋਰ ਵੀ ਕਾਰਣ/ Another reason for having acidity :

ਨੈਗੇਟਿਵ ਭਾਵਨਾਵਾਂ ਜਿਵੇਂ ਗੁੱਸਾ, ਚਿੰਤਾ ਆਦਿ ਵੀ ਇਸ ਬੀਮਾਰੀ ਦਾ ਪ੍ਰਮੁੱਖ ਕਾਰਨ ਹੈ।

ਸਭ ਤੋਂ ਪਹਿਲਾਂ ਉੱਪਰ ਦੱਸੇ ਕਰਨਾ ਨੂੰ ਦੂਰ ਕਰੋ ਜੋ ਸੁਧਾਰ ਤੁਸੀਂ ਕਰ ਸਕਦੇ ਹੋ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕਰਨ ਦੀ ਕੋਸ਼ਿਸ਼ ਕਰੋ। ਇਸਦੇ ਨਾਲ ਹੀ ਐਸੀਡਿਟੀ ਦੀ ਸਮੱਸਿਆ ਤੋਂ ਪੀੜਤ ਹੋਣ ਤੇ ਆਪਣੇ ਡਾਕਟਰ ਤੋਂ ਵੀ ਸਲਾਹ ਲਓ।

ਕਿਵੇਂ ਕੀਤਾ ਜਾ ਸਕਦਾ ਹੈ ਐਸੀਡਿਟੀ ਤੋਂ ਬਚਾਅ?/ How to protect against acidity ?:

1. ਹਰ ਰੋਜ਼ 10 – 12 ਗਿਲਾਸ ਪਾਣੀ ਜ਼ਰੂਰ ਪੀਓ।

2. ਰਾਤ ਨੂੰ ਹਮੇਸ਼ਾ ਹਲਕਾ ਭੋਜਨ ਕਰੋ। ਭਾਰਾ ਭੋਜਨ ਵੀ ਐਸੀਡਿਟੀ ਪੈਦਾ ਕਰਦਾ ਹੈ।

3. ਭੋਜਨ ਪਦਾਰਥਾਂ ਵਿਚ ਫਲ, ਸਬਜ਼ੀਆਂ, ਦੁੱਧ ਆਦਿ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਵਧੀਆ ਹੁੰਦਾ ਹੈ।

4. ਜ਼ਿਆਦਾ ਮਿਰਚ ਮਸਾਲੇਦਾਰ ਭੋਜਨ ਨਾ ਕਰਨਾ ਹੀ ਠੀਕ ਹੁੰਦਾ ਹੈ।

5. ਜ਼ਿਆਦਾ ਚਿਕਨਾਈਯੁਕਤ ਭੋਜਨ ਤੋਂ ਵੀ ਬਚੋ, ਕਿਉਂਕਿ ਇਸ ਨੂੰ ਪਚਣ ਵਿਚ ਵੀ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ।

6. ਸਿਗਰਟ, ਸ਼ਰਾਬ, ਤੰਬਾਕੂ ਵਰਗੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

7. ਕੋਸ਼ਿਸ਼ ਕਰੋ ਕਿ ਹਮੇਸ਼ਾ ਤਾਜੇ ਭੋਜਨ ਦਾ ਹੀ ਸੇਵਨ ਕੀਤਾ ਜਾਵੇ। ਬੇਹਾ ਭੋਜਨ ਵੀ ਐਸੀਡਿਟੀ ਦੀ ਸਮੱਸਿਆ ਪੈਦਾ ਕਰਦਾ ਹੈ।

8. ਜੋ ਭੋਜਨ ਪਦਾਰਥ ਦੇਰ ਨਾਲ ਹਜ਼ਮ ਹੁੰਦੇ ਹਨ, ਉਹ ਵੀ ਘੱਟ ਮਾਤਰਾ ਵਿਚ ਖਾਣੇ ਚਾਹੀਦੇ ਹਨ।

9. ਰਾਤ ਨੂੰ ਭੋਜਨ ਕਰਨ ਤੋਂ ਇਕਦਮ ਬਾਅਦ ਨਾ ਲੇਟ ਜਾਓ, ਸੌਣ ਤੋਂ 2 – 3 ਘੰਟੇ ਪਹਿਲਾਂ ਭੋਜਨ ਕਰਨਾ ਐਸੀਡਿਟੀ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ।

10. ਭੋਜਨ ਕਰਨ ਦੇ ਬਾਅਦ ਕੁਝ ਦੇਰ ਜ਼ਰੂਰ ਸੈਰ ਕਰੋ ਤਾਂ ਕਿ ਭੋਜਨ ਜਲਦੀ ਪਚ ਜਾਵੇ।

11. ਹਮੇਸ਼ਾ ਸਮੇਂ ਤੇ ਭੋਜਨ ਕਰੋ।

12. ਲੋੜ ਤੋਂ ਵੱਧ ਭੋਜਨ ਨਾ ਖਾਓ।

ਇਸਦੇ ਨਾਲ – ਨਾਲ ਐਸੀਡਿਟੀ ਬਹੁਤ ਜ਼ਿਆਦਾ ਹੋਵੇ ਤਾਂ ਡਾਕਟਰ ਤੋਂ ਜ਼ਰੂਰ ਜਾਂਚ ਜ਼ਰੂਰ ਕਰਵਾਓ।

Loading Likes...

Leave a Reply

Your email address will not be published. Required fields are marked *