ਲੌਂਗ ਦੀ ਵਰਤੋਂ ਅਤੇ ਫ਼ਾਇਦੇ/ Uses and benefits of cloves

ਲੌਂਗ ਦੀ ਵਰਤੋਂ ਅਤੇ ਫ਼ਾਇਦੇ/ Uses and benefits of cloves :

ਲੌਂਗ ਵਿਚ ਕਈ ਗੁਣ ਹੁੰਦੇ ਹਨ। ਇਹ ਬਹੁਤ – ਸਾਰੀਆਂ ਆਯੁਰਵੈਦਿਕ ਔਸ਼ਧੀਆਂ ਦੇ ਨਿਰਮਾਣ ਵਿਚ ਉਪਯੋਗੀ ਹੈ। ਇਸੇ ਲਈ ਅੱਜ ਅਸੀਂ ਲੌਂਗ ਦੀ ਵਰਤੋਂ ਅਤੇ ਫ਼ਾਇਦੇ/ Uses and benefits of cloves ਉੱਤੇ ਚਰਚਾ ਕਰਾਂਗੇ।

ਲੌਂਗ ਦਾ ਉਤਪਾਦਨ/ Production of cloves :

ਲੌਂਗ ਦਾ ਮੁੱਖ ਉਤਪਤੀ ਸਥਾਨ ‘ਮੋਲਯੁ’ ਨਾਂ ਦਾ ਟਾਪੂ ਹੈ। ਜੰਜੀਵਾਰ/ Janjiwar, ਸੁਮਾਤਰਾ/ Sumatra, ਮੈਡਾਗਾਸਕਰ/ Madagascar ਆਦਿ ਥਾਵਾਂ ਤੇ ਲੌਂਗ ਦੀ ਵਿਸ਼ੇਸ਼ ਖੇਤੀ ਕੀਤੀ ਜਾਂਦੀ ਹੈ। ਭਾਰਤ ਵਿਚ ਨੀਲਗਿਰੀ, ਮਦੁਰਈ ਅਤੇ ਕੋਯੰਬਟੂਰ ਆਦਿ ਥਾਵਾਂ ਤੇ ਲੌਂਗ ਦਾ ਉਤਪਾਦਨ ਪੂਰੀ ਮਾਤਰਾ ਵਿਚ ਹੁੰਦਾ ਹੈ। ਵੈਸੇ ਅੱਜਕਲ ਵਧੇਰੇ ਸੂਬਿਆਂ ਵਿਚ ਇਸ ਦੀ ਸਫਲ ਖੇਤੀ ਹੋ ਰਹੀ ਹੈ।

ਲੌਂਗ ਦੇ ਰੁੱਖ ਦਾ ਜੀਵਨ ਕਾਲ/ Life span of clove tree :

ਲੌਂਗ ਦਾ ਰੁੱਖ 65 – 70 ਸਾਲਾਂ ਤੱਕ ਰਹਿੰਦਾ ਹੈ ਅਤੇ ਇਕ ਰੁੱਖ 200 ਤੋਂ ਵੱਧ ਵਾਰ ਫਲ ਪ੍ਰਦਾਨ ਕਰਦਾ ਹੈ। ਕੱਚੀਆਂ ਕਲੀਆਂ ਹੀ ਤੋੜੀਆਂ ਜਾਂਦੀਆਂ ਹਨ ਜੋ ਬਾਅਦ ਵਿਚ ਲੌਂਗ ਦੇ ਰੂਪ ਵਿਚ ਵਿਖਾਈ ਦਿੰਦੀਆਂ ਹਨ

ਹੁਣ ਅਸੀਂ ਚਰਚਾ ਕਰਾਂਗੇ ਲੌਂਗ ਤੋਂ ਹੋਣ ਵਾਲੇ ਫਾਇਦਿਆਂ ਬਾਰੇ/ Now we will discuss about the benefits of cloves :

1. ਖੂਨ ਦੇ ਵਿਕਾਰ ਕਰੇ ਦੂਰ/ Remove blood disorders :

ਇਹ ਸਵਾਦ ਵਿਚ ਤੇਜ ਅਤੇ ਮਹਿਕਦਾਰ ਹੁੰਦੀ ਹੈ। ਇਹ ਕਫਨਾਸ਼ਕ ਮੰਨੀ ਗਈ ਹੈ ਜੋ ਖੂਨ ਦੇ ਵਿਕਾਰ ਦੂਰ ਕਰਦੀ ਹੈ।

2. ਬਦਹਜਮੀ ਦਾ ਇਲਾਜ/ Treatment of indigestion :

ਜੇਕਰ ਪੇਟ ਫੁਲ ਰਿਹਾ ਹੋਵੇ ਜਾਂ ਬਦਹਜਮੀ ਲੱਗ ਰਹੀ ਹੋਵੇ ਤਾਂ ਤੁਸੀਂ ਇਸ ਨੂੰ ਖਾ ਸਕਦੇ ਹੋ।

ਪਾਨ ‘ਚ ਪਾ ਕੇ ਵੀ ਇਸ ਦਾ ਸੇਵਨ ਹੁੰਦਾ ਹੈ।

ਸਿਹਤ ਨਾਲ ਸੰਬੰਧਿਤ ਹੋਰ ਵੀ ਜਾਣਕਾਰੀ ਲਈ CLICK ਕਰੋ।

ਖਾਂਸੀ, ਸਰਦੀ, ਜੁਕਾਮ ਵਿਚ ਲੌਂਗ ਦੀ ਵਰਤੋਂ/ Use of cloves in cough, cold, cold :

ਜੇ ਖਾਂਸੀ, ਸਰਦੀ, ਜੁਕਾਮ ਹੋ ਰਿਹਾ ਹੋਵੇ ਤਾਂ ਚਾਰ – ਪੰਜ ਤੁਲਸੀ ਦੀਆਂ ਪੱਤੀਆਂ ਅਤੇ ਦੋ – ਤਿੰਨ ਲੌਂਗ ਲੈ ਕੇ ਥੋੜ੍ਹੀ ਅਦਰਕ ਨਾਲ ਪਾਣੀ ‘ਚ ਉਬਾਲ ਲਓ, ਥੋੜ੍ਹਾ ਕੋਸਾ ਹੋਣ ਤੇ ਹੌਲੀ – ਹੌਲੀ ਉਸ ਪਾਣੀ ਨੂੰ ਪੀਓ। ਦੋ – ਤਿੰਨ ਵਾਰ ਕਰਨ ਨਾਲ ਲਾਭ ਪਹੁੰਚਦਾ ਹੈ।

3. ਦੰਦਾਂ ‘ਚ ਦਰਦ ਹੋਣ ਤੋਂ ਰਾਹਤ/ Relief from toothache :

ਦੰਦਾਂ ‘ਚ ਦਰਦ ਹੋਣ ਤੇ ਲੌਂਗ ਫਾਇਦਾ ਕਰਦੀ ਹੈ ਪਰ ਜੇਕਰ ਲੌਂਗ ਦਾ ਤੇਲ ਦੰਦ ਦੇ ਕੋਲ ਜਾਂ ਦੰਦ ਦੇ ਉੱਪਰ ਲਗਾ ਲੈਂਦੇ ਹੋ ਤਾਂ ਦਰਦ ਮਿੰਟਾਂ ਵਿਚ ਗਾਇਬ ਹੋ ਜਾਂਦਾ ਹੈ।

4. ਗਲੇ ਦੀ ਖਰਾਸ਼ ਵਾਸਤੇ ਉਪਯੋਗੀ/ Useful for sore throat :

ਗਲੇ ਦੀ ਖਰਾਸ਼ ਜਾਂ ਕਫ ਦੀ ਸ਼ਿਕਾਇਤ ‘ਚ ਲੌਂਗ ਚੂਸਦੇ ਰਹੋ।

5. ਗਠੀਏ ਦੀ ਤਕਲੀਫ ਤੋਂ ਅਰਾਮ ਲਈ/ For relief from arthritis pain :

ਗਠੀਆ ਦੀ ਤਕਲੀਫ ‘ਚ ਗੋਡਿਆਂ ਤੇ ਲੌਂਗ ਦਾ ਤੇਲ ਲਗਾਉਣਾ ਫਾਇਦੇਮੰਦ ਹੁੰਦਾ ਹੈ।

Loading Likes...

Leave a Reply

Your email address will not be published. Required fields are marked *