ਮਾਨਸੂਨ ਅਤੇ ਫੈਸ਼ਨ/ Monsoon and fashion :
ਬਰਸਾਤ ਦਾ ਮੌਸਮ ਭਾਵ ਰਾਹਤ ਦਾ ਮੌਸਮ। ਕੜਾਕੇ ਦੀ ਗਰਮੀ ਤੋਂ ਬਾਅਦ ਮੀਂਹ ਦੀਆਂ ਬੂੰਦਾਂ ਨਾ ਸਿਰਫ ਰਾਹਤ ਦਾ ਅਹਿਸਾਸ ਹੀ ਨਹੀਂ ਸਗੋਂ ਫੈਸ਼ਨਪ੍ਰਸਤਾਂ ਲਈ ਵੀ ਕੁਝ ਨਵੇਂ ਦਾ ਆਗਾਜ਼ ਹੈ ਪਰ ਪਹਿਰਾਵੇ ਨਾਲ ਜੁੜੀਆਂ ਕੁਝ ਗਲਤੀਆਂ ਵੀ ਹਨ, ਜਿਨ੍ਹਾਂ ਦੀ ਮਾਫੀ ਫੈਸ਼ਨ ਦੀ ਦੁਨੀਆ ਵਿਚ ਨਹੀਂ ਮਿਲੇਗੀ। ਇਹੀ ਕਾਰਨ ਹੈ ਕਿ ਅੱਜ ਅਸੀਂ ਮਾਨਸੂਨ ਅਤੇ ਫੈਸ਼ਨ/ Monsoon and fashion ਵਰਗੇ ਵਿਸ਼ੇ ਤੇ ਚਰਚਾ ਕਰਾਂਗੇ।
ਡੈਨਿਮ ਜੀਨ/ Denim jeans :
ਡੈਨਿਮ ਜੀਨ ਬਰਸਾਤ ਦੇ ਮੌਸਮ ਲਈ ਸਮਝਦਾਰੀ ਦਾ ਸੌਦਾ ਬਿਲਕੁਲ ਨਹੀਂ ਹੈ। ਬਰਸਾਤ ‘ਚ ਭਿੱਜਣ ਤੋਂ ਬਾਅਦ ਇਸ ਨੂੰ ਸੁੱਕਣ ‘ਚ ਬਹੁਤ ਸਮਾਂ ਲੱਗਦਾ ਹੈ, ਇਸ ਲਈ ਇਸ ਸੀਜ਼ਨ ਵਿਚ ਡੈਨਿਮ ਦੀ ਬਜਾਏ ਲਾਈਕ੍ਰਾ ਕਾਟਨ ਜਾਂ ਮਿਕਸ ਫੈਬ੍ਰਿਰਕ ਵਾਲੀਆਂ ਡਰੈਸਾਂ ‘ਤੇ ਜੋਰ ਦਿਓ। ਡੈਨਿਮ ਜੀਨ ਦੀ ਬਜਾਏ ਮਿਕਸ ਫੈਬ੍ਰਿਰਕ ਵਿਚ ਟ੍ਰਾਊਜਰ, ਲਾਈਕ੍ਰਾ ਸ਼ਾਰਟ ਵਰਗੇ ਬਦਲ ਹਨ, ਜਦਕਿ ਔਰਤਾਂ ਲਈ ਸਕਰਟ, ਕੈਪ੍ਰੀ ਵਰਗੇ ਕਈ ਬਦਲ ਹਨ।
ਸੈਂਡਲਾਂ ਦੀ ਕਰੋ ਵਰਤੋਂ/ Use sandals :
ਹਮੇਸ਼ਾ ਫਾਰਮਲ ਨੂੰ ਤਰਜੀਹ ਦੇਣ ਦੇ ਚੱਕਰ ਵਿਚ ਕੀ ਤੁਸੀਂ ਇਸ ਬਰਸਾਤ ਵਿਚ ਵੀ ਆਪਣੇ ਚਮੜੇ ਦੀਆਂ ਬ੍ਰਾਂਡੇਡ ਜੁੱਤੀਆਂ ਨਾਲ ਰਿਸਕ ਲੈ ਰਹੇ ਹੋ, ਆਪਣੇ ਲੈਦਰ ਸ਼ੂਜ਼ ਨੂੰ ਅੰਦਰ ਰੱਖੋ ਅਤੇ ਫਲੋਟਰਸ ਅਤੇ ਸੈਂਡਲਸ/ Floaters and sandals ਤੇ ਆ ਜਾਓ। ਇਹ ਮੌਸਮ ਦੇ ਹਿਸਾਬ ਨਾਲ ਵੀ ਸਹੀ ਹੈ ਅਤੇ ਆਪਣੀ ਬੋਰਿੰਗ ਲੁੱਕ ਨੂੰ ਕੈਜੁਅਲ ਟੈਸਟ ਦੇਣ ਦਾ ਸਹੀ ਮੌਕਾ ਵੀ ਹੈ।
ਸਫੈਦ ਅਤੇ ਕਾਲੇ ਰੰਗ/ Black and white colors :
ਘੱਟ ਤੋਂ ਘੱਟ ਹੁਣ ਤਾਂ ਸਫੈਦ ਅਤੇ ਕਾਲੇ ਰੰਗਾਂ ਤੋਂ ਆਪਣਾ ਮੋਹ ਛੱਡ ਦਿਓ। ਇਹ ਮੌਸਮ ਹੈ ਰੰਗਾਂ ਦੀ ਵਰਤੋਂ ਦਾ। ਓਰੇਂਜ, ਗ੍ਰੀਨ, ਬਲਿਊ, ਪਰਪਲ ਵਰਗੇ ਸ਼ੇਡਸ ਦੇ ਨਾਲ ਨਵਾਂ ਪ੍ਰਯੋਗ ਕਰਨ ਦਾ ਇਹੀ ਸਹੀ ਮੌਕਾ ਹੈ।
ਫਲੋਰਲ ਛੱਤਰੀ ਦੀ ਵਰਤੋਂ/ Use of floral umbrella :
ਔਰਤਾਂ ਤੇ ਜ਼ਰੂਰ ਫਲੋਰਲ ਛੱਤਰੀ ਕਿਊਟ ਲੱਗੇਗੀ ਪਰ ਮਰਦਾਂ ਲਈ ਇਹ ਕਦੇ ਨਾ ਮਾਫ ਕੀਤੀ ਜਾਣ ਵਾਲੀ ਗਲਤੀ ਤੋਂ ਘੱਟ ਨਹੀਂ ਹੈ।
ਤੁਸੀਂ ਕਿੰਨੀਆਂ ਵੀ ਫਾਰਮਲ ਡ੍ਰੇਸਿੰਗ ਕਰੋ ਜਾਂ ਮਾਚੋ ਮੈਨ ਬਣੋ ਪਰ ਫਲੋਰਲ ਛੱਤਰੀ ਤੁਹਾਡੀ ਡ੍ਰੇਸਿੰਗ ਸੈਂਸ ਤੇ ਜ਼ਰੂਰ ਪਾਣੀ ਫੇਰ ਦੇਵੇਗੀ।
ਫੈਸ਼ਨ ਨਾਲ ਸੰਬੰਧਿਤ ਹੋਰ ਪੋਸਟ ਪੜ੍ਹਨ ਲਈ ਤੁਸੀਂ 👉ਇੱਥੇ👈 ਕਲਿਕ ਕਰੋ।
ਕਾਰਗੋ ਸ਼ਾਰਟ ਨੂੰ ਕਰੋ ਨਾਂਹ/ Do not use cargo short :
ਸ਼ਾਰਟ ਇਸ ਸੀਜ਼ਨ ਦਾ ਟ੍ਰੇਂਡ ਜ਼ਰੂਰ ਹੈ ਪਰ ਕਾਰਗੋ ਸ਼ਾਰਟ ਦੇ ਨਾਂ ਤੇ ਨਹੀਂ ਹੈ। ਕਾਰਗੋ 10 ਸਾਲ ਪਹਿਲਾਂ ਦਾ ਰੁਝਾਨ ਹੈ ਅਤੇ ਹੁਣ ਇਹ ਪੂਰੀ ਤਰ੍ਹਾਂ ਪੁਰਾਣਾ ਹੋ ਗਿਆ ਹੈ, ਇਸ ਲਈ ਆਪਣੇ ਦਿਲ ਤੇ ਪੱਥਰ ਰੱਖ ਕੇ ਹੀ ਸਹੀ ਪਰ ਹੁਣ ਆਪਣੇ ਕਾਰਗੋ ਸ਼ਾਰਟ ਨੂੰ ਕਿਨਾਰੇ ਕਰ ਹੀ ਦਿਓ। ਸ਼ਾਰਟ ‘ਚ ਸਪੋਰਟ ਵੇਅਰ ਫੈਬਰਿਕਸ ਅੱਜਕਲ ਬਹੁਤ ਰੁਝਾਨ ‘ਚ ਹੈ।
Loading Likes...