MBA ਕਾਲਜ ਚੁਣਨ ਵੇਲੇ….

ਕਿੰਨੇਂ ਫ਼ੀਸਦੀ MBA ਤੋਂ ਬਾਅਦ ਨੌਕਰੀ ਲਈ ਕਾਬਿਲ :

ਸਾਡੇ ਦੇਸ਼ ‘ਚ ਹਰ ਸਾਲ ਲੱਖਾਂ ਲੋਕ ਐੱਮ. ਬੀ. ਏ.(MBA) ਦੀ ਡਿਗਰੀ ਲੈਂਦੇ ਪਰ ਇਨ੍ਹਾਂ ਲੱਖਾਂ ਐੱਮ.ਬੀ. ਏ. (MBA) ਡਿਗਰੀ ਧਾਰਕਾਂ ‘ਚੋਂ ਸਿਰਫ਼ 7 ਫੀਸਦੀ ਨੂੰ ਹੀ ਨੌਕਰੀ ਮਿਲ ਸਕਦੀ ਹੈ। ਅਤੇ ਬਾਕੀ ਦੇ ਡਿਗਰੀ ਧਾਰਕ ਨੌਕਰੀ ਦੇ ਯੋਗ ਨਹੀਂ ਹਨ।

ਸਾਡੇ ਦੇਸ਼ ਵਿਚ ਬਹੁਤੇ MBA ਕਾਲਜਾਂ ਵਿਚ ਬਹੁਤ ਹੇਠਲੇ ਪੱਧਰ ਦੀ MBA ਦੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਪਰ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਇਕ ਹੋ ਜੋ MBA ਕਰਨਾ ਚਾਹੁੰਦੇ ਹੋ ਤਾਂ MBA ਕਾਲਜ ਦੀ  ਚੋਣ ਕਰਦੇ ਸਮੇਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।

MBA ਕਾਲਜ ਦੀ ਚੋਣ ਕਰਦੇ ਸਮੇਂ ਇਨ੍ਹਾਂ ਹੇਠਾਂ ਦੱਸੀਆਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ :

1. ਉਸਦਾ ਬੁਨਿਆਦੀ ਢਾਂਚਾ ਅਤੇ ਸਹੂਲਤ :

ਇਕ ਵਧੀਆ ਬੁਨਿਆਦੀ ਢਾਂਚਾ ਅਤੇ ਸੁਵਿਧਾਵਾਂ ਹੋਣਾ ਬਹੁਤ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਕਿਸੇ ਵੀ ਸਕੂਲ ਵਿੱਚ ਆਧੁਨਿਕ ਕੰਪਿਊਟਰ ਲੈਬ, ਹਾਈ ਸਪੀਡ ਇੰਟਰਨੈੱਟ, ਸਰਵੋਤਮ ਪ੍ਰਬੰਧਨ ਸਾਹਿਤ ਪੁਸਤਕ, ਆਧੁਨਿਕ ਲਾਇਬ੍ਰੇਰੀ, ਆਡੀਓ ਅਤੇ ਵਿਜ਼ੂਅਲ ਕਲਾਸਰੂਮ, ਵਧੀਆ ਹੋਸਟਲ ਦੀ ਸਹੂਲਤ ਆਦਿ ਮਿਲਦੀ ਹੈ ਤਾਂ ਤੁਸੀਂ ਦਾਖ਼ਲਾ ਲੈ ਸਕਦੇ ਹੋ। ਇਹਨਾਂ ਆਧੁਨਿਕ ਸਹੂਲਤਾਂ ਕਰਕੇ  ਵਿਦਿਆਰਥੀ ਦੀ ਪੜ੍ਹਾਈ ‘ਚ ਕਈ ਗੁਣਾ ਵਾਧਾ ਹੋ ਸਕਦਾ ਹੈ।

ਆਧੁਨਿਕ ਹੋਣਾ ਸਮੇ ਦੀ ਨਜ਼ਾਕਤ ਨੂੰ ਸਮਝਣਾ ਹੁੰਦਾ ਹੈ। ਤੇ ਜਿੱਥੇ ਆਧੁਨਿਕ ਹੋਣ ਦੀ ਸਿੱਖਿਆ ਨਹੀਂ ਦਿੱਤੀ ਜਾ ਸਕਦੀ ਉਸ ਜਗ੍ਹਾ ਫੇਰ ਨੁਕਸਾਨ ਹੀ ਹੋਵੇਗਾ, ਸਿਰਫ ਪੈਸੇ ਦੀ ਬਰਬਾਦੀ ਹੀ ਹੋਵੇਗੀ।

2. ਫੈਕਲਟੀ ਮੈਂਬਰਾਂ ਦੀ ਜਾਣਕਾਰੀ ਜ਼ਰੂਰ ਹਾਸਲ ਕਰੋ :

ਸਕੂਲ ਵਿੱਚ ਸ਼ਾਨਦਾਰ ਅਤੇ ਤਜਰਬੇਕਾਰ ਫੈਕਲਟੀ ਮੈਂਬਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਵਧੀਆ ਬੀ – ਸਕੂਲ ਦੇ ਫੈਕਲਟੀ ਮੈਂਬਰ ਦਾ ਹੋਣਾ ਵਿਦਿਆਰਥੀ ਦੇ ਵਿਕਾਸ ‘ਚ ਪੂਰੀ ਭੂਮਿਕਾ ਨਿਭਾਉਂਦੇ ਹਨ। ਇਕ ਚੰਗੇ ਸਕੂਲ ਵਿਚ ਪਾਰਟ ਟਾਈਮ ਅਤੇ ਫੁੱਲ ਟਾਈਮ ਫੈਕਲਟੀ ਮੈਂਬਰਾਂ ਦਾ ਇਕ ਵਧੀਆ ਸੁਮੇਲ ਹੁੰਦਾ ਹੈ।

ਇਸ ਲਈ ਜਿਹੜੇ ਵਿਦਿਆਰਥੀ ਉਸ ਸਕੂਲ ਪੜ੍ਹ ਰਹੇ ਨੇ ਜਾਂ ਜਿਹੜੇ ਪਾਸ ਹੋ ਕੇ ਆ ਬਾਹਰ ਆ ਗਏ ਨੇ, ਉਹਨਾਂ ਵਿਦਿਆਰਥੀਆਂ ਤੋਂ ਇਸ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰੋ।

3. ਸਹੀ ਲੋਕੇਸ਼ਨ ਦਾ ਹੋਣਾ ਵੀ ਬਹੁਤ ਜ਼ਰੂਰੀ :

ਜੇਕਰ ਵੱਡੇ ਸ਼ਹਿਰ ਦੇ ਇੰਸਟੀਚਿਊਟ ਤੋਂ ਐੱਮ.ਬੀ. ਏ. (MBA) ਕੀਤੀ ਹੈ ਜਿੱਥੇ ਵੱਡੇ ਪੱਧਰ ਤੇ ਉਦਯੋਗ ਮੌਜੂਦ ਹਨ ਤਾਂ ਤੁਹਾਨੂੰ ਦੂਜੇ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਮੌਕੇ ਮਿਲ ਸਕਦੇ ਹਨ। ਜਿਵੇੰ  ਮੁੰਬਈ, ਨਵੀਂ ਦਿੱਲੀ ਅਤੇ ਬੈਗਲੁਰੂ ਆਦਿ ਵਿਚ ਕੰਪਨੀਆਂ ਦੇ ਹੈੱਡਕੁਆਰਟਰ ਹਨ, ਇਹਨਾਂ ਜਗ੍ਹਾਵਾਂ ਤੇ ਤੁਹਾਨੂੰ ਜ਼ਿਆਦਾ ਮੌਕਾ ਮਿਲ ਸਕਦਾ ਹੈ।

ਇਸ ਲਈ ਸਕੂਲ ਦੀ ਚੋਣ ਕਰਦੇ ਸਮੇਂ ਇਹਨਾਂ ਦੀ ਸਹੀ ਲੋਕੇਸ਼ਨ ਤੇ ਹੋਣਾ ਬਹੁਤ ਹੀ ਜ਼ਰੂਰ ਹੋ ਜਾਂਦਾ ਹੈ ਤਾਂ ਕਿ ਵਾਧੂ ਮੌਕੇ ਮਿਲ ਸਕਣ।

4. ਪਲੇਸਮੈਂਟ ਦਾ ਵੀ ਰੱਖੋ ਧਿਆਨ :

ਜੇਕਰ ਤੁਸੀਂ ਕਿਸੇ ਅਜਿਹੇ ਇੰਸਟੀਚਿਊਟ ਤੋਂ ਐੱਮ.ਬੀ. ਏ. (MBA) ਕਰ ਰਹੇ ਹੋ ਜਿੱਥੇ ਪਲੇਸਮੈਂਟ ਦੀਆਂ ਸਹੂਲਤਾਂ ਨਾਂ – ਮਾਤਰ ਹਨ ਤਾਂ MBA ਦੀ ਡਿਗਰੀ ਲੈਣ ਤੋਂ ਬਾਅਦ ਤੁਹਾਡੀ ਥਾਂ ਉਨ੍ਹਾਂ 93 ਫੀਸਦੀ ਲੋਕਾਂ ‘ਚ ਹੋਵੇਗੀ ਜਿਨ੍ਹਾਂ ਕੋਲ ਡਿਗਰੀ ਹੈ ਪਰ ਨੌਕਰੀ ਨਹੀਂ ਹੈ।

ਪਲੇਸਮੈਂਟ ਬਾਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਉਸ ਸਕੂਲ ਤੋਂ ਪਾਸ ਹੋਏ ਵਿਦਿਆਰਥੀਆਂ ਤੋਂ ਜਾਣਕਾਰੀ ਹਾਸਲ ਕਰ ਸਕਦੇ ਹੋ।

5. ਟਿਊਸ਼ਨ ਫੀਸ ਦਾ ਵੀ ਰੱਖੋ ਪੂਰਾ ਧਿਆਨ :

ਸਾਡੇ ਦੇਸ਼ ‘ਚ ਮੈਨੇਜਮੈਂਟ ਕਾਲਜਾਂ ਦੀਆਂ ਫੀਸਾਂ ‘ਚ ਬਹੁਤ ਵੱਡਾ ਅੰਤਰ ਹੈ। ਕਿਸੇ ਯੂਨੀਵਰਸਿਟੀ ਦੇ ਐੱਮ. ਬੀ. ਏ. (MBA) ਪ੍ਰੋਗਰਾਮ ਦੀ ਫੀਸ ਕੁਝ ਹਜ਼ਾਰਾਂ ਵਿਚ ਵੀ ਹੋ ਸਕਦੀ ਹੈ ਤੇ ਕਿਸੇ ਨਾਮਵਰ ਵਿੱਚ ਦੋ ਸਾਲਾਂ ਦੇ ਪ੍ਰੋਗਰਾਮ ਦੀ ਫੀਸ ਲੱਖਾਂ ਰੁਪਏ ‘ਚ ਵੀ ਹੋ ਸਕਦੀ ਹੈ। ਵਧੀਆ ਕਾਲਜ ਦੀਆਂ ਫੀਸਾਂ ਜ਼ਿਆਦਾ ਹੀ ਹੁੰਦੀਆਂ ਹਨ। ਇਸ ਲਈ ਫੀਸ ਵੀ ਇਕ ਬਹੁਤ ਵੱਢਾ ਕਾਰਨ ਹੁੰਦਾ ਹੈ ਕਿ ਕਿਸ ਤਰ੍ਹਾਂ ਦਾ ਸਕੂਲ ਹੁੰਦਾ ਹੈ।

ਇਸ ਲਈ ਉੱਪਰ ਦੱਸੀਆਂ ਗੱਲਾਂ ਵੱਲ ਧਿਆਨ ਰੱਖ ਕੇ ਸਾਨੂੰ ਸਹੀ MBA ਸਕੂਲ ਦੀ ਚੋਣ ਕਰਨ ਵਿਚ ਮਦਦ ਜ਼ਰੂਰ ਮਿਲੇਗੀ। ਤੇ ਸਾਨੂੰ ਇਹ ਚਾਹੀਦਾ ਵੀ ਹੈ ਕਿ ਕੋਈ ਵੀ ਸਕੂਲ ਹੋਵੇ ਉਸਦੀ ਪਹਿਲਾਂ ਪੂਰੀ ਜਾਣਕਾਰੀ ਲੈ ਲਈ ਜਾਵੇ। ਕਿਉਂਕਿ ਸਮਾਂ ਤੇ ਪੈਸਾ ਜੇ ਇਕ ਵਾਰ ਹੱਥੋਂ ਨਿਕੱਲ ਗਿਆ ਤਾਂ ਦੁਬਾਰਾ ਵਾਪਿਸ ਨਹੀਂ ਆਉਣ ਵਾਲਾ।

ਸੋਚੋ, ਸਮਝੋ ਤੇ ਫੇਰ ਹੀ ਕੋਈ ਨਤੀਜੇ ਤੇ ਪਹੁੰਚੋ।

Loading Likes...

Leave a Reply

Your email address will not be published. Required fields are marked *