‘ਸਰਵੈਂਟ ਆਫ ਦਿ ਪੀਪੁਲਸ’ ਪਾਰਟੀ

‘ਸਰਵੈਂਟ ਆਫ ਦਿ ਪੀਪੁਲਸ’ ਪਾਰਟੀ :

ਰੂਸ ਦੇ ਹਮਲੇ ਦਾ ਸਾਹਮਣ ਕਰਨ ਵਾਲੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੀ ਕਹਾਣੀ ਬਹੁਤ ਦਿਲਚਸਪ ਹੈ, ਜਿਨ੍ਹਾਂ ਨੇ ਰਾਜਨੀਤੀ ਤੋਂ ਨਿਰਾਸ਼ ਲੋਕਾਂ ‘ਚ ਨਵੀਂ ਉਮੀਦ ਪੈਦਾ ਕੀਤੀ ਸੀ।

ਕਾਮੇਡੀਅਨ ਤੋਂ ਰਾਸ਼ਟਰਪਤੀ ਬਣੇ ਵੋਲੋਦਿਮੀਰ ਜੇਲੇਂਸਕੀ ਸ਼ਾਂਤੀ ਅਤੇ ਸਾਫ ਸੁਥਰੀ ਰਾਜਨੀਤੀ ਦੇ ਵਾਅਦੇ ਦੇ ਨਾਲ ਰਾਜਨੀਤੀ ਵਿੱਚ ਆਏ ਅਤੇ ਆਪਣੀ ਪਾਰਟੀ ਦਾ ਨਾਂ ‘ਸਰਵੈਂਟ ਆਫ ਦਿ ਪੀਪੁਲਸ’ ਰੱਖਿਆ ਸੀ।

ਅੱਜ ਆਪਣੇ ਹੀ ਲੋਕਾਂ ਦੇ ਹੰਝੂ :

ਪੂਰੇ ਦੇਸ਼ ਨੂੰ ਜਿਨ੍ਹਾਂ ਨੇ ਬਹੁਤ ਹਸਾਇਆ ਸੀ ਤੇ ਹੁਣ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੇ ਜੇਲੇਂਸਕੀ ਨੂੰ ਅੱਜ ਆਪਣੇ ਹੀ ਲੋਕਾਂ ਦੇ ਹੰਝੂ ਦੇਖਣੇ ਪੈ ਰਹੇ ਹਨ। ਜੋ ਕਿ ਉਹਨਾਂ ਲਈ ਬਹੁਤ ਦੁੱਖਦਾਈ ਹਨ।

ਰਾਸ਼ਟਰਪਤੀ ਦੇ ਸਾਹਮਣੇ ਹੁਣ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣ ਦੀ ਬਹੁਤ ਵੱਡੀ ਚੁਣੌਤੀ ਹੈ ਅਤੇ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਦੀ ਵੀ ਚੁਣੌਤੀ ਬਰਕਰਾਰ ਬਣੀ ਹੋਈ ਹੈ। ਹੁਣ ਯੂਕ੍ਰੇਨ ‘ਤੇ ਰੂਸ ਦੇ ਹਮਲੇ ਨੇ ਇਸ ਰਾਸ਼ਟਰੀ ਨੇਤਾ ਨੂੰ ਅੰਤਰਰਾਸ਼ਟਰੀ ਸੰਕਟ ਵਿਚ ਲਿਆ ਦਿੱਤਾ ਹੈ। ਤੇ ਹੁਣ ਦੁਬਾਰਾ ਰੂਸ ਦੇ ਨਾਲ ਸੀਤ ਯੁੱਧ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।

ਵੋਲੋਦਿਮੀਰ ਜੇਲੇਂਸਕੀ ਯੂਕ੍ਰੇਨ ਦੇ ਮੱਧ ਸ਼ਹਿਰ ਕਿਰੀਵਈ ਰੀਹ ‘ਚ ਯਹੂਦੀ ਪਰਿਵਾਰ ‘ਚ ਪੈਦਾ ਹੋਏ, ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਪਰ ਅਸਲ ਵਿੱਚ ਉਹਨਾਂ ਨੇ ਸਫਲ ਕਾਮੇਡੀ ਕੀਤੀ ਅਤੇ ਉਹ ਉਸ ਵਿਚ ਬਹੁਤ ਸਫਲ ਵੀ ਰਹੇ।

ਪਰ ਹੁਣ ਉਹਨਾਂ ਅੱਗੇ ਬਹੁਤ ਵੱਡੀ ਚੁਨੌਤੀ ਆ ਗਈ ਹੈ, ਆਪਣੇ ਲੋਕਾਂ ਦੇ ਹੰਝੂਆਂ ਨੂੰ ਪੂੰਝਣ ਦੀ।

ਦੇਖਦੇ ਹਾਂ ਕਿ ਉਹਨਾਂ ਦੁਵਾਰ ਕੀ ਕਦਮ ਚੁੱਕਿਆ ਜਾਂਦਾ ਹੈ?

ਯੁੱਧ ਕਿਸੇ ਦਾ ਸਗਾ ਨਹੀਂ ਹੁੰਦਾ :

ਯੁੱਧ ਦਾ ਕੋਈ ਵੀ ਨਤੀਜਾ ਆਵੇ ਪਰ ਕੌਮ ਦਾ ਨੁਕਸਾਨ ਤਾਂ ਹੁੰਦਾ ਹੀ ਹੈ। ਕਹਿੰਦੇ ਨੇ ਕਿ ਯੁੱਧ ਕਿਸੇ ਦਾ ਵੀ ਸਗਾ ਨਹੀਂ ਹੁੰਦਾ। ਨੁਕਸਾਨ ਦੋਨਾਂ ਪਾਸੇ ਦਾ ਹੋਵੇਗਾ। ਤੇ ਹੁੰਦਾ ਵੀ ਆ। ਇਸ ਲਈ ਯੁੱਧ ਨੂੰ ਰੋਕਣ ਲਈ ਉਪਾਅ ਕਰਨੇ ਬਹੁਤ ਜ਼ਰੂਰੀ ਨੇ। ਨਹੀਂ ਤਾਂ ਜਤੀਜੇ ਤਾਂ ਹੋਰ ਵੀ ਬਹੁਤ ਭਿਆਨਕ ਨਿਕੱਲ ਸਕਦੇ ਨੇ।

ਪ੍ਰਮਾਤਮਾ ਅੱਗੇ ਦੁਆ ਹੈ ਕਿ ਯੁੱਧ ਦਾ ਮਾਹੌਲ ਛੇਤੀ ਖ਼ਤਮ ਹੋਵੇ ਅਤੇ ਸਾਰੇ ਸ਼ਾਂਤੀ ਨਾਲ ਰਹਿਣ।

Loading Likes...

Leave a Reply

Your email address will not be published. Required fields are marked *