ਮਾਹਵਾਰੀ ਅਤੇ ਸਮੱਸਿਆਵਾਂ/ Menstruation and problems

ਮਾਹਵਾਰੀ ਅਤੇ ਸਮੱਸਿਆਵਾਂ/ Menstruation and problems

ਇਕ ਕੁਦਰਤੀ ਪ੍ਰਕਿਰਿਆ/ A natural process :

ਇਸ ਦੀ ਸ਼ੁਰੂਆਤ ਆਮ ਤੌਰ ਤੇ 13 – 14 ਸਾਲਾਂ ਦੀ ਉਮਰ ਵਿੱਚ ਹੋ ਜਾਂਦੀ ਹੈ। ਲਗਭਗ 40 – 50 ਸਾਲ ਦੀ ਹੋਣ ਤੇ ਮਾਹਵਾਰੀ ਸੁਭਾਵਿਕ ਤੌਰ ਤੇ ਬੰਦ ਹੋ ਜਾਂਦੀ ਹੈ। ਇਸਦਾ ਚੱਕਰ ਔਸਤਨ 28 ਦਿਨਾਂ ਦਾ ਹੁੰਦਾ ਹੈ ਅਤੇ ਇਸ ਵਿਚ ਉਹ 3 – 7 ਦਿਨ ਹੁੰਦੇ ਹਨ। ਮਾਹਵਾਰੀ ਦੌਰਾਨ ਖੂਨ ਆਉਂਦਾ ਹੈ। ਮਾਹਵਾਰੀ ਇਕ ਕੁਦਰਤੀ ਪ੍ਰਕਿਰਿਆ ਹੈ ਜਿਸ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣੀਆਂ ਸੰਭਵ ਹਨ। ਹੇਠਾਂ ਅਸੀਂ ਮਾਹਵਾਰੀ ਅਤੇ ਸਮੱਸਿਆਵਾਂ/ Menstruation and problems ਉੱਪਰ ਹੀ ਚਰਚਾ ਕਰਾਂਗੇ।

ਹੁਣ ਅਸੀਂ ਉਹਨਾਂ ਸਮੱਸਿਆਵਾਂ ਬਾਰੇ ਜਾਂਦੇ ਹਾਂ ਜਿਸ ਵਿਚ ਜਾਂ ਤਾਂ ਮਾਹਵਾਰੀ ਦਾ ਚੱਕਰ ਘੱਟ – ਵਧ ਹੋ ਜਾਂਦਾ ਹੈ ਜਾਂ ਖੂਨ ਵੱਧ ਆਉਂਦਾ ਹੈ।

ਮਾਹਵਾਰੀ ਖੂਨ ਦਾ ਵੱਧ ਆਉਣਾ/ Excessive menstrual bleeding :

ਇਸ ਨੂੰ ਅੰਗਰੇਜ਼ੀ ਵਿੱਚ ਮੇਨੋਰੇਜੀਆ/ Menorrhagia ਕਹਿੰਦੇ ਹਨ। ਮੇਨੋਰੇਜੀਆ ‘ਚ ਬਲੀਡਿੰਗ ਇੰਨੀ ਤੇਜ਼ ਹੁੰਦੀ ਹੈ ਕਿ ਹਰ ਘੰਟੇ ਪੈਡ ਬਦਲਣ ਦੀ ਲੋੜ ਹੁੰਦੀ ਹੈ। ਮਾਹਵਾਰੀ ਦੌਰਾਨ ਇਹ ਇਕ ਆਮ ਦੇਖੀ ਜਾਣ ਵਾਲੀ ਸਮੱਸਿਆ ਹੈ।

ਇਸ ਸਮੱਸਿਆ ਦੀ ਇਕ ਦੂਜੀ ਵੀ ਕਿਸਮ ਹੈ ਜਿਸ ਵਿਚ ਮਾਹਵਾਰੀ ਦੇ ਚੱਕਰ ਤੋਂ ਬਾਅਦ ਵੀ ਕਈ ਵਾਰ ਕੁਝ ਦਿਨਾਂ ਲਈ ਦਾਗ ਲੱਗਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਖੂਨ ‘ਚ ਕਿਸੇ ਖਾਸ ਕਿਸਮ ਦੀ ਤਬਦੀਲੀ ਅਤੇ ਮਾਨਸਿਕ ਤਣਾਅ, ਬੱਚੇਦਾਨੀ ‘ਚ ਕਈ ਤਰ੍ਹਾਂ ਦੀਆਂ ਰਸੌਲੀਆਂ, ਬੱਚੇਦਾਨੀ ਦੇ ਆਲੇ – ਦੁਆਲੇ ਦੇ ਅੰਗਾਂ ‘ਚ ਸੋਜ ਹੋਣਾ ਆਦਿ। ਇਕ ਹੋਰ ਕਾਰਣ ਇਹ ਵੀ ਦੇਖਿਆ ਗਿਆ ਹੈ ਹਦੋਂ ਔਰਤਾਂ ਪਰਿਵਾਰ ਨਿਯੋਜਨ ਸਬੰਧੀ ਦਵਾਈਆਂ ਦਾ ਸੇਵਨ ਕਰ ਰਹੀਆਂ ਹੋਣ।

ਮਾਹਵਾਰੀ ਦਾ ਵਾਰ – ਵਾਰ ਆਉਣਾ/ Frequent menstrual cramps :

ਇਸ ਨੂੰ ਅੰਗਰੇਜ਼ੀ ਵਿਚ ਪਾਲੀਮੈਨਰੀਆ/ Polymenorrhea  ਕਹਿੰਦੇ ਹਨ। ਇਸ ‘ਚ ਮਾਹਵਾਰੀ ਚੱਕਰ ਦਾ ਸਮਾਂ 28 ਦਿਨਾਂ ਤੋਂ ਘੱਟ ਹੋ ਕੇ ਰਹਿ ਜਾਂਦਾ ਹੈ। ਇਸ ਤਰ੍ਹਾਂ ਮਾਹਵਾਰੀ ਆਮ ਤੋਂ ਵੱਧ ਵਾਰ ਆਉਦੀ ਹੈ।

ਬੱਚੇਦਾਨੀ ‘ਚ ਰਸੌਲੀਆਂ ਜਾਂ ਇਸ ਦੇ ਨੇੜੇ ਸੋਜ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੀਆਂ ਅੰਦਰੂਨੀ ਤਕਲੀਫਾਂ ਦੇ ਕਾਰਨ ਵੀ ਅਜਿਹਾ ਹੋ ਸਕਦਾ ਹੈ।

ਮਾਹਵਾਰੀ ‘ਚ ਜ਼ਿਆਦਾ ਖੂਨ ਆਉਣਾ/ Excessive bleeding during menstruation :

ਇਸ ਸਮੱਸਿਆ ਵਿੱਚ ਮਾਹਵਾਰੀ ਕੁਝ ਮਹੀਨੇ ਤਾਂ ਆਉਦੀ ਨਹੀਂ, ਫਿਰ ਬਹੁਤ ਵੱਧ ਖੂਨ ਆਉਦਾ ਹੈ। ਇਹ ਸਮੱਸਿਆ ਆਮ ਤੌਰ ਤੇ 40 – 45 ਸਾਲ ਦੀਆਂ ਔਰਤਾਂ ‘ਚ ਦੇਖੀ ਜਾਂਦੀ ਹੈ।

ਇਹ ਸਮੱਸਿਆ ਕਈ ਵਾਰ ਜਵਾਨ ਲੜਕੀਆਂ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੋਵੇ, ਉਨ੍ਹਾਂ ‘ਚ ਵੀ ਦੇਖੀ ਜਾਂਦੀ ਹੈ।

ਇਸ ਸਮੱਸਿਆ ‘ਚ ਅੰਦਰੂਨੀ ਜਾਂਚ ਕਰਨ ਤੇ ਬੱਚੇਦਾਨੀ ਆਮ ਤੋਂ ਵੱਧ ਭਾਰੀ ਹੋ ਸਕਦੀ ਹੈ।

ਉੱਪਰ ਦੱਸੀਆਂ ਸਮਸਿਆਵਾਂ ਦੇ ਕੁੱਝ ਇਲਾਜ ਹੇਠਾਂ ਦੱਸੇ ਗਏ ਹਨ। ਜਿਨ੍ਹਾਂ ਤੇ ਅਮਲ ਕਰ ਕੇ ਉੱਪਰ ਦੱਸੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ :

1. ਔਰਤਾਂ ਨੂੰ ਚਾਹੀਦਾ ਕਿ ਉਹ ਕਿਸੇ ਚੰਗੇ ਡਾਕਟਰ ਤੋਂ ਅੰਦਰੂਨੀ ਜਾਂਚ ਕਰਵਾਉਣ। ਕਿਉਂਕਿ ਇਹਨਾਂ ਸਮੱਸਿਆਵਾਂ ਕਰਕੇ ਖੂਨ ਦੀ ਕਮੀ ਹੋਣ ਦਾ ਡਰ ਰਹਿੰਦਾ ਹੈ।

2. ਘੱਟ ਉਮਰ ਦੀਆਂ ਲੜਕੀਆਂ ‘ਚ ਮਾਹਵਾਰੀ ਦੀ ਸਮੱਸਿਆ ਅਨੁਸਾਰ ਹਾਰਮੋਨ ਵੀ ਦਿੱਤੇ ਜਾਂ ਸਕਦੇ ਹਨ। ਅਤੇ ਅੱਧਖੜ ਉਮਰ ਦੀ ਔਰਤ ਦੀ ਲੋੜ ਹੋਣ ਤੇ ਬੱਚੇਦਾਨੀ ਵੀ ਕੱਢੀ ਜਾ ਸਕਦੀ ਹੈ।

3. ਇਹ ਸਮੱਸਿਆਂਵਾਂ ਭਾਵੇਂ ਆਮ ਦੇਖਣ ‘ਚ ਆਉਦੀਆਂ ਹੈ ਪਰ ਜਿਨ੍ਹਾਂ ਔਰਤਾਂ ‘ਚੋਂ ਇਨ੍ਹਾਂ ਨੂੰ ਕਿਸੇ ਇਕ ਸਮੱਸਿਆ ਨੇ ਘੇਰ ਲਿਆ ਹੋਵੇ, ਉਨ੍ਹਾਂ ਨੂੰ ਚਾਹੀਦਾ ਹੈ ਕਿ ਜਲਦੀ ਹੀ ਕਿਸੇ ਚੰਗੀ ਲੇਡੀ ਡਾਕਟਰ ਤੋਂ ਆਪਣਾ ਇਲਾਜ ਕਰਵਾਓ।

👉ਔਰਤਾਂ ਦੀਆਂ ਇਹਨਾਂ ਸਮਸਿਆਵਾਂ ਤੋਂ ਕੁੱਝ ਸਬਜ਼ੀਆਂ ਅਤੇ ਫਲਾਂ ੜਾ ਸੇਵਨ ਕਰਕੇ ਵੀ ਘਟਾਇਆ ਜਾ ਸਕਦਾ ਹੈ।👈

ਮਾਹਵਾਰੀ ਅਤੇ ਸਮੱਸਿਆਵਾਂ/ Menstruation and problems ਦੀਆਂ ਹਨ ਸਮੱਸਿਆਵਾਂ ਕਰਕੇ ਔਰਤਾਂ ‘ਚ ਖੂਨ ਦੀ ਕਾਫੀ ਕਮੀ ਪੈਦਾ ਕਰ ਸਕਦੀ ਹੈ

Loading Likes...

Leave a Reply

Your email address will not be published. Required fields are marked *