ਮਿਰਚ ਦੀਆਂ ਕਿਸਮਾਂ ਤੇ ਲਾਭ/ Benefits of pepper varieties

ਮਿਰਚ ਦੀਆਂ ਕਿਸਮਾਂ ਤੇ ਲਾਭ/ Benefits of pepper varieties

ਅਸੀਂ ਕਈ ਬਿਮਾਰੀਆਂ ਦੇ ਇਲਾਜ ਆਪਣੇ ਘਰ ਵਿਚ ਹੀ ਕਰ ਸਕਦੇ ਹਾਂ। ਉਹ ਵੀ ਊਸ ਸਮਾਨ ਦੀ ਵਰਤੋਂ ਕਰ ਕੇ ਜੋ ਸਾਡੇ ਘਰਾਂ ਵਿਚ ਆਮ ਮਿਲ ਜਾਂਦਾ ਹੈ। ਇਸੇ ਵਿਸ਼ੇ ਨੂੰ ਅੱਗੇ ਲੈ ਕੇ ਅੱਜ ਅਸੀਂ ਮਿਰਚ ਦੀਆਂ ਕਿਸਮਾਂ ਤੇ ਲਾਭ/ Benefits of pepper varieties ਉੱਤੇ ਚਰਚਾ ਕਰਾਂਗੇ।

ਸਭ ਤੋਂ ਵੱਡੀ ਫਸਟ ਏਡ/ The first aid :

ਮਿਰਚ ਸਭ ਤੋਂ ਵੱਡੀ ਫਸਟ ਏਡ ਹੈ। ਲਾਲ ਮਿਰਚ, ਕਾਲੀ ਮਿਰਚ ਜਾਂ ਫਿਰ ਹਰੀ ਮਿਰਚ, ਇਹ ਤਿੰਨ ਹੀ ਤਰ੍ਹਾਂ ਦੀਆਂ ਮਿਰਚਾਂ ਤੁਹਾਡੇ ਬਹੁਤ ਕੰਮ ਦੀਆਂ ਹਨ। ਖਾਣੇ ਵਿਚ ਸਿਰਫ ਰੰਗ ਅਤੇ ਸਵਾਦ ਤੋਂ ਵੀ ਵੱਧ ਹਨ ਇਸ ਦੇ, ਫਾਇਦੇ।

ਤਿੱਖੀਆਂ ਅਤੇ ਚਟਪਟੀਆਂ :

ਹਰੀ ਮਿਰਚ ਹੀ ਬਾਅਦ ਵਿਚ ਲਾਲ ਹੋ ਜਾਂਦੀ ਹੈ। ਇਸ ਦੇ ਫਲ ਵਿਚ ਐਸਕਾਰਬਿਕ ਐਸਿਡ, ਫੋਲਿਕ ਐਸਿਡ, ਕਿਊਨਿਕ ਐਸਿਡ, ਐਮਿਨੋ ਐਸਿਡ, ਬਾਈ ਫਲੋਵੋਨਾਈਡ/ Ascorbic acid, folic acid, kunic acid, amino acid, bi flavonoid ਆਦਿ ਵੱਖ – ਵੱਖ ਲਾਹੇਵੰਦ ਤੱਤ ਪਾਏ ਜਾਂਦੇ ਹਨ।

ਜਦਕਿ ਕਾਲੀ ਮਿਰਚ ਵਿਚ ਸਟੇਰਾਈਡ, ਟੈਨਿੰਸ, ਫਲੇਵੋਨਾਈਡ/ Steroids, tannins, flavonoids ਆਦਿ ਤੱਤ ਤੁਹਾਨੂੰ ਮੌਜੂਦ ਮਿਲਣਗੇ।

ਮਿਰਚ ਦੀ ਵਰਤੋਂ :

ਦਸਤ ਵਿਚ :

2 ਗ੍ਰਾਮ ਕਾਲੀ ਮਿਰਚ ਦਾ ਚੂਰਨ ਪਾਣੀ ਨਾਲ ਨਿਗਲ ਲਓ, ਸਵੇਰੇ ਅਤੇ ਸ਼ਾਮ ਨੂੰ।

ਹੋਰ ਵੀ ਘਰੇਲੂ ਨੁਸਖਿਆਂ ਲਈ ਤੁਸੀਂ 👉 ਇੱਥੇ CLICK ਕਰੋ।

ਬਾਲਤੋੜ ਹੋਣ ਤੇ :

ਕਾਲੀ ਮਿਰਚ ਦੇ 6 – 7 ਦਾਣੇ ਪਾਣੀ ਨਾਲ ਪੀਸ ਕੇ ਫੋੜੇ ਦੇ ਮੂੰਹ ਤੇ ਲਗਾ ਦੇਣ ਨਾਲ ਇਕ ਹੀ ਵਾਰ ਵਿਚ ਫੋੜਾ ਫੁੱਟ ਕੇ ਸੁੱਕ ਜਾਏਗਾ।
4 ਹਰੀਆਂ ਮਿਰਚਾਂ ਚਬਾ – ਚਬਾ ਕੇ ਖਾਣੇ ਦੇ ਨਾਲ ਲਓ, 3 – 4 ਦਿਨਾਂ ਵਿਚ ਹੀ ਸਰੀਰ ਵਿਚ ਖੂਨ ਦੀ ਮਾਤਰਾ ਵਧ ਜਾਏਗੀ।

ਹੈਜਾ ਵਿਚ :

ਇਕ ਚੱਮਚ ਲਾਲ ਮਿਰਚ ਦਾ ਪਾਊਡਰ ਅਤੇ ਇਕ ਚੱਮਚ ਨਮਕ ਇਕ ਗਿਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ ਅਤੇ ਗੁਣਗੁਨਾ ਹੋਣ ਤੇ ਮਰੀਜ਼ ਨੂੰ ਪਿਲਾ ਦਿਓ।

ਪੇਟ ਵਿਚ ਕੀੜੇ ਹੋਣ ਤੇ:

ਇਕ ਗ੍ਰਾਮ ਕਾਲੀ ਮਿਰਚ ਇਕ ਗਿਲਾਸ ਮੱਠੇ ਵਿਚ ਮਿਲਾ ਕੇ ਖਾਲੀ ਪੇਟ ਪੀ ਜਾਓ। ਸਾਰੇ ਕੀੜੇ ਮਰ ਜਾਣਗੇ ਅਤੇ ਪੇਟ ਸਾਫ ਹੋ ਜਾਵੇਗਾ।

ਜੁਕਾਮ ਵਿਚ :

ਕਾਲੀ ਮਿਰਚ ਮਿਲੀ ਹੋਈ ਚਾਹ ਪੀਓ ਜਾਂ ਕਾਲੀ ਮਿਰਚ ਦਾ ਪਾਊਡਰ ਸ਼ਹਿਦ ਵਿਚ ਮਿਲਾ ਕੇ ਚੱਟੋ।

Loading Likes...

Leave a Reply

Your email address will not be published. Required fields are marked *