ਮਸ਼ਹੂਰ ਪੰਜਾਬੀ ਅਖਾਣ – 21/ Famous Punjabi Akhaan – 2
ਅੱਜ ਅਸੀਂ ਆਪਣੇ ਚਲਦੇ ਹੋਏ ਪੰਜਾਬੀ ਆਖਣ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ, ਤੁਹਾਡੇ ਸਾਹਮਣੇ ਊਸ ਤੋਂ ਅੱਗੇ ਦੀ ਲੜੀ ਮਸ਼ਹੂਰ ਪੰਜਾਬੀ ਅਖਾਣ – 21/ Famous Punjabi Akhaan – 21 ਲੈ ਕੇ ਆਏ ਹਾਂ।
1. ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੁੰਦਾ
– ਜਦੋਂ ਇਹ ਦੱਸਿਆ ਜਾਵੇ ਕਿ ਆਪਣੇ ਸਾਕ ਸੰਬੰਧੀ ਨਾਲੋਂ ਟੁੱਟਣਾ ਅਸੰਭਵ ਹੈ ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।
2. ਨਾ ਹਾੜ੍ਹ ਹਰੇ, ਨਾ ਸੋਣ ਸੁੱਕੇ –
ਜਿਸ ਤੇ ਸਮੇਂ ਦੀ ਤਬਦੀਲੀ ਦਾ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ –
ਜਿਸ ਵੱਲੋਂ ਕੇਂਦਰ ਜਾਂ ਸੂਬੇ ਵਿੱਚ ਜਿਸ ਪਾਰਟੀ ਜਾਂ ਵਿਅਕਤੀ ਦੀ ਮਰਜ਼ੀ ਸਰਕਾਰ ਬਣ ਜਾਵੇ, ਸਾਡੀ ਗ਼ਰੀਬਾਂ ਦੀ ਹਾਲਤ ਤਾਂ ਦੁੱਖਾਂ – ਤੰਗੀਆਂ ਭਰੀ ਹੀ ਰਹਿਣੀ ਹੈ, ਅਖੇ ‘ਨਾ ਹਾੜ੍ਹ ਹਰੇ, ਨਾ ਸੋਣ ਸੁੱਕੇ।
ਪੰਜਾਬੀ ਦੇ ਹੋਰ ਵੀ ਮਸ਼ਹੂਰ ਅਖਾਣ ਪੜ੍ਹਨ ਲਈ 👉CLICK ਕਰੋ।
3. ਨਾ ਚੋਰ ਲੱਗੇ ਨਾ ਕੁੱਤਾ ਭੌਂਕੇ
(ਜਦੋਂ ਕੋਈ ਅਜਿਹਾ ਕੰਮ ਕਰਨ ਤੋਂ ਵਰਜਿਆ ਜਾਵੇ, ਜਿਸ ਨਾਲ ਬਦਨਾਮੀ ਦਾ ਡਰ ਹੋਵੇ, ਤਾਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ) –
ਜੇਕਰ ਤੁਸੀਂ ਬੁਰੇ ਕੰਮ ਨਹੀਂ ਕਰੋਗੇ ਤਾਂ ਤੁਹਾਡੇ ਵੱਲ ਕੋਈ ਉਂਗਲੀ ਨਹੀਂ ਉਠਾਏਗਾ। ਅਖੇ, ‘ਨਾ ਚੋਰ ਲੱਗੇ ਨਾ ਕੁੱਤਾ ਭੌਂਕੇ।
4. ਨੇਕੀ ਨੇਕਾਂ, ਬਦੀ ਬਖੀਲਾਂ –
ਜਦੋਂ ਇਹ ਦੱਸਣਾ ਹੋਵੇ ਕਿ ਭਲੇ ਭਲਾਈ ਕਰਦੇ ਹਨ ਤੇ ਬੁਰੇ ਬੁਰਾਈ ਤਾਂ ਇਹ ਅਖਾਣ ਵਰਤਿਆਂ ਜਾਂਦਾ ਹੈ।
5. ਨਰਕ ਨਿਸ਼ਾਨੀਆਂ ਚਾਰ, ਗਧਾ ਖੋਤਾ ਲੱਦਣ, ਭੋਏਂ ਸਮਣ, ਵਸਲਾਂ (ਪਿਆਜ਼) ਨਾਲ ਪਿਆਰ, ਬਾਹਰੋਂ ਆਵੇਂ ਖੱਟ ਕੇ ਘਰ ਕੁਲੱਛਣੀ ਨਾਰ –
ਇਸ ਅਖਾਣ ਵਿੱਚ ਜੀਵਨ ਵਿੱਚ ਚਾਰ ਦੁਖਦਾਈ ਗੱਲਾਂ ਦਾ ਜ਼ਿਕਰ ਹੈ। ਜੋ ਇਹ ਹਨ – ਖੋਤੇ ਲੱਦਣ ਦਾ ਕੰਮ, ਭੌਂ ਤੇ ਸੌਣਾ, ਪਿਆਜ਼ ਦੀ ਬਹੁਤੀ ਵਰਤੋਂ ਤੇ ਕੁਲੱਛਣੀ ਤੀਵੀਂ।
6. ਨਾਚ ਨਾ ਜਾਣੇ, ਵਿਹੜਾ ਡਿੰਗਾ
(ਕੰਮ ਆਪ ਨੂੰ ਕਰਨਾ ਆਉਣਾ, ਪਰ ਨੁਕਸ ਕਿਸੇ ਹੋਰ ਵਿੱਚ ਕੱਢਣਾ) –
ਉਸ ਨੂੰ ਕਿੱਲਾ ਘੜਨਾ ਤਾਂ ਆਉਂਦਾ ਨਹੀਂ ਸੀ, ਪਰੰਤੂ ਕਹਿ ਇਹ ਰਿਹਾ ਸੀ ਕਿ ਤੇਸਾ ਖੁੰਡਾ ਹੈ। ਉਸਦੀ ਤਾਂ ਉਹ ਗੱਲ ਹੋਈ, ਨਾਚ ਨਾ ਜਾਣੇ, ਵਿਹੜਾ ਡਿੰਗਾ।
7. ਪੇਟ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ
ਭੁੱਖੇ ਰਹਿ ਕੇ ਕੋਈ ਕੰਮ ਨਹੀਂ ਹੁੰਦਾ।
8. ਨਾ ਰਹੇ ਬਾਸੀ, ਨਾ ਕੁੱਤਾ ਖਾਵੇ / ਨਾ ਰਹੇਗਾ ਬਾਂਸ, ਨਾ ਵੱਜੇਗੀ ਬੰਸਰੀ –
ਕਿਸੇ ਤੰਗ ਕਰਨ ਵਾਲੀ ਚੀਜ਼ ਦਾ ਮੂਲ ਹੀ ਖ਼ਤਮ ਕਰ ਦੇਣਾ।
9. ਨੱਚਣ ਲੱਗੀ ਤਾਂ ਘੁੰਡ ਕਾਹਦਾ –
ਇਹ ਦੱਸਣ ਲਈ ਕਿ ਜਦੋਂ ਕੋਈ ਕੰਮ ਕਰਨ ਦਾ ਜ਼ਿੰਮਾ ਲੈ ਹੀ ਲਿਆ ਫਿਰ ਸੰਗ ਸੰਕੋਚ ਜਾਂ ਢਿੱਲ ਮਿੱਠ ਕਾਹਦੀ।
10. ਨਾਨੀ ਖਸਮ ਕਰੇ, ਦੋਸਤਾਂ ਚੱਟੀ ਭਰੇ
ਇਹ ਦੱਸਣ ਲਈ ਕਿ ਕਸੂਰ ਕਿਸੇ ਨੇ ਕੀਤਾ ਅਤੇ ਉਸ ਦੀ ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪੈ ਰਹੀ ਹੈ।
11. ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ
ਜਦੋਂ ਕੋਈ ਕਿਸੇ ਕੰਮ ਨੂੰ ਕਰਨ ਲਈ ਬਹੁਤ ਮੁਸ਼ਕਲ ਸ਼ਰਤਾਂ ਪੇਸ਼ ਕਰੇ ਤਾਂ ਇਹ ਅਖਾਣ ਵਰਤਿਆਂ ਜਾਂਦਾ ਹੈ।
12. ਨਾਲੇ ਚੋਰ, ਨਾਲੇ ਚਤਰ
ਗ਼ਲਤੀ ਕਰ ਕੇ ਵੀ ਸਿਆਣਪ ਝਾੜਨੀ
ਨੌਕਰ ਕੋਲੋਂ ਪਲੇਟ ਟੁੱਟ ਗਈ। ਸ਼ਰਮਿੰਦਾ ਹੋਣ ਦੀ ਥਾਂ ਕਹਿਣ ਲੱਗਾ, ਪਤਾ ਨਹੀਂ ਅੱਜ- ਕੱਲ੍ਹ ਦੀਆਂ ਚੀਜ਼ਾਂ ਐਨੀਆਂ ਕੱਚੀਆਂ ਕਿਉਂ ਬਣਾਉਂਦੇ ਨੇ ਤੁਸੀਂ ਵੇਖ ਕੇ ਲਿਆਇਆ ਕਰੋ। ਮਾਲਕਿਨ ਨੇ ਗੁੱਸੇ ਵਿੱਚ ਕਿਹਾ, ਵੇ ਰਹਿਣ ਦੇ, ਨਾਲੇ ਚੋਰ, ਨਾਲੇ ਚਤਰ। ਇੱਕ ਪਲੇਟ ਤੋੜ ਦਿੱਤੀ ਏ, ਦੂਜਾ ਸਿਆਣਪਾਂ ਝਾੜਦਾ ਏ।
13. ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ
ਸਿਖ਼ਰ ਤੇ ਪੁੱਜ ਕੇ ਗੱਲ ਰਹਿ ਜਾਣੀ
ਅਸੀਂ ਇੱਕ ਹਫ਼ਤੇ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਦੀ ਤਿਆਰੀ ਕਰ ਰਹੇ ਸਾਂ। ਅਚਾਨਕ ਹੀ ਸਾਡੇ ਛੋਟੇ ਮੁੰਡੇ ਦੀ ਸਿਹਤ ਖ਼ਰਾਬ ਹੋ ਗਈ ਤਾਂ ਉਹ ਗੱਲ ਹੋਈ, ਨ੍ਹਾਤੀ ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ।
Loading Likes...