ਮੌਸਮੀ ਐਲਰਜੀ/ Seasonal Allergies

ਮੌਸਮੀ ਐਲਰਜੀ/ Seasonal Allergies

ਬਦਲਦੇ ਮੌਸਮ ਵਿਚ ਐਲਰਜੀ ਦੀ ਸਮੱਸਿਆ ਅਕਸਰ ਪਰੇਸ਼ਾਨ ਕਰਦੀ ਹੈ। ਵਾਰ – ਵਾਰ ਛਿੱਕਾਂ ਆਉਣੀਆਂ, ਸਰਦੀ – , ਜ਼ੁਕਾਮ ਆਦਿ ਲੱਛਣ ਵੱਧ ਜਾਂਦੇ ਹਨ। ਉਂਞ ਤਾਂ ਧੂੜ – ਮਿੱਟੀ ਆਦਿ ਹਮੇਸ਼ਾ ਵਾਤਾਵਰਣ ਵਿਚ ਮੌਜੂਦ ਰਹਿੰਦੇ ਹਨ, ਫਿਰ ਵੀ ਬਦਲਦੇ ਮੌਸਮ ਵਿਚ ਸਿਹਤ ਤੇ ਇਸ ਦਾ ਬੁਰਾ ਪ੍ਰਭਾਵ ਜਲਦੀ ਪੈਂਦਾ ਹੈ। ਬਦਲਦੇ ਮੌਸਮ ਨੂੰ ਹੀ ਦੇਖਦੇ ਹੋਏ ਅੱਜ ਅਸੀਂ ਗੱਲ ਕਰਾਂਗੇ ‘ਮੌਸਮੀ ਐਲਰਜੀ/ Seasonal Allergies‘ ਦੀ।

ਐਲਰਜੀ ਦੇ ਕਾਰਣ/ Allergic causes :

  • ਸਾਡੇ ਘਰਾਂ ਵਿਚ ਧੂੜ – ਮਿੱਟੀ ਦੇ ਬਾਰੀਕ ਕਣ ਪਾਏ ਹੀ ਜਾਂਦੇ ਹਨ, ਜੋ ਨਜ਼ਰ ਨਹੀਂ ਆਉਂਦੇ। ਇਹੀ ਧੂੜ ਦੇ ਕਣ ਛਿੱਕ, ਨੱਕ ਬੰਦ ਹੋਣਾ, ਖਾਂਸੀ ਆਦਿ ਦੇ ਕਾਰਨ ਬਣਦੇ ਹਨ।
  • ਘਰਾਂ ਵਿਚ ਬਾਥਰੂਮ ਆਦਿ ਨਮੀ ਵਾਲੀ ਥਾਂ ਵਿਚ ਵੀ ਫੰਗਲ ਇਨਫੈਕਸ਼ਨ ਆਸਾਨੀ ਨਾਲ ਪਣਪਦੀ ਹੈ, ਜਿਸ ਕਾਰਨ ਐਲਰਜੀ ਹੋ ਜਾਂਦੀ ਹੈ।
  • ਪਾਲਤੂ ਜਾਨਵਰ ਵੀ ਐਲਰਜੀ ਲਈ ਜ਼ਿੰਮੇਵਾਰ ਹੋ ਸਕਦੇ ਹਨ।

ਸਿਹਤ ਸੰਬੰਧਤ ਹੋਰ ਵੀ ਜਾਣਕਾਰੀ ਲਈ 👉 CLICK ਕਰੋ।

ਐਲਰਜੀ ਤੋਂ ਬਚਣ ਦੇ ਤਰੀਕੇ/ Ways to avoid allergies :

1. ਸਭ ਤੋਂ ਪਹਿਲਾਂ ਐਲਰਜੀ ਲਈ ਜ਼ਿੰਮੇਵਾਰ ਕਾਰਨ ਲੱਭੋ ਅਤੇ ਉਨ੍ਹਾਂ ਤੋਂ ਦੂਰੀ ਬਣਾਓ।

2. ਲਾਈਫਸਟਾਈਲ ‘ਚ ਸੁਧਾਰ ਲਿਆਓ ਅਤੇ ਐਕਟਿਵ ਰਹੋ।

3. ਘਰ ਵਿਚ ਤਾਜ਼ੀ ਹਵਾ ਆਉਣ ਦਾ ਪਰਬੰਧ ਹੋਣਾ ਜ਼ਰੂਰੀ ਹੈ। ਇਸ ਦਾ ਇੰਤਜਾਮ ਕਰੋ।

4. ਐਲਰਜੀ ਦੀ ਹਾਲਤ ਵਿਚ ਗਰਮ ਪਾਣੀ ਦੀ ਭਾਫ ਲਓ। ਇਸ ਨਾਲ ਕਾਫੀ ਆਰਾਮ ਮਿਲੇਗਾ।

5. ਨੀਂਦ ਪੂਰੀ ਨਾ ਹੋਣਾ ਵੀ ਇਸਦਾ ਬਹੁਤ ਵੱਡਾ ਕਾਰਣ ਹੰਦਾ ਹੈ। ਇਸ ਲਈ ਤਣਾਅ ਤੋਂ ਦੂਰ ਰਹੋ ਅਤੇ ਪੂਰੀ ਨੀਂਦ ਲਓ।

6. ਕੋਸ਼ਿਸ਼ ਕਰੋ ਕਿ ਕਪੜੇ ਗਰਮ ਪਾਣੀ ਵਿਚ ਹੀ ਧੋਵੋ ਅਤੇ ਧੁੱਪ ਵਿਚ ਸੁਕਾਓ।

7. ਜੇਕਰ ਕੋਈ ਵੀ ਐਲਰਜਿਕ ਸਿਸਟਮ 5 – 6 ਦਿਨਾਂ ਤੱਕ ਬਣਿਆ ਰਹੇ, ਤਾਂ ਡਾਕਟਰ ਨਾਲ ਸੰਪਰਕ ਕਰਕੇ ਟ੍ਰੀਟਮੈਂਟ ਕਰਾਓ। ਤਾਂ ਜੋ ਇਸ ਤੋਂ ਛੁਟਕਾਰਾ ਪਾਇਆ ਜਾ ਸਕੇ।

Loading Likes...

Leave a Reply

Your email address will not be published. Required fields are marked *