‘ਵਧਦੀ ਉਮਰ ਦੇ ਪ੍ਰਭਾਵ’ ਨੂੰ ਘੱਟ ਕਰਨਾ/ Reducing the effects of aging :
ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਨ ਨੂੰ ਐਂਟੀ ਏਜਿੰਗ ਕਹਿੰਦੇ ਹਨ। ਸਕਿਨ ਤੋਂ ਚਮਕ ਦਾ ਗਾਇਬ ਹੋਣਾ ਬੁਢਾਪੇ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਅਜਿਹੇ ਵਿਚ ਵਧਦੀ ਉਮਰ ਦਾ ਸਪੱਸ਼ਟ ਪ੍ਰਭਾਵ, ਜਿਵੇਂ ਝੁਰੜੀਆਂ ਅਤੇ ਢਿੱਲਾਪਣ ਸਕਿਨ ਤੇ ਨਜ਼ਰ ਆਉਂਦਾ ਹੈ। ਪਰ ਵੱਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਹਮੇਸ਼ਾ ਆਪਣੀ ਸਕਿਨ ਤੇ ਧਿਆਨ ਦੇਣਾ ਚਾਹੀਦਾ ਹੈ। ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਕੁਦਰਤੀ ਇਲਾਜ ਦਾ ਸਹਾਰਾ ਲੈਣਾ ਚਾਹੀਦਾ ਹੈ, ਜਿਸ ਨਾਲ ਅੰਦਰੋਂ ਨਿਖਾਰ ਆ ਸਕੇ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਅੱਜ ਅਸੀਂ ‘ਵਧਦੀ ਉਮਰ ਦੇ ਪ੍ਰਭਾਵ’ ਨੂੰ ਘੱਟ ਕਰਨਾ/ Reducing the effects of aging ਵਿਸ਼ੇ ਤੇ ਚਰਚਾ ਕਰਾਂਗੇ।
ਜਿਹੜੀਆਂ ਚੀਜਾਂ ਪ੍ਰਭਾਵਿਤ ਕਰਦੀਆਂ ਹਨ/ Things that affect :
ਵਿਟਾਮਿਨ ‘ਸੀ’ ਦੀ ਵਰਤੋਂ/ Use of Vitamin C
ਵਿਟਾਮਿਨ ‘ਸੀ’ ਚਿਹਰੇ ਤੇ ਚਮਕ ਵਧਾਉਣ ਲਈ ਕਾਫੀ ਪ੍ਰਭਾਵਸ਼ਾਲੀ ਹੁੰਦਾ ਹੈ। ਤੁਸੀਂ ਇਸ ਨੂੰ ਕਿਸੇ ਵੀ ਐਂਟੀ ਏਜਿੰਗ ਮਾਸਕ (Anti – Aging Mask) ਵਿਚ ਪਾ ਕੇ ਵਰਤੋਂ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਰੋਜ਼ ਨਿੰਬੂ ਪਾਣੀ ਪੀ ਸਕਦੇ ਹੋ ਜਾਂ ਫਿਰ ਚਿਹਰੇ ਵਿਚ ਨਿੰਬੂ ਦਾ ਹਲਕਾ ਰਸ ਲਗਾ ਸਕਦੇ ਹੋ। ਇਹ ਅੰਦਰੋਂ ਵੀ ਚੰਗਾ ਰਹਿੰਦਾ ਹੈ ਅਤੇ ਬਾਹਰੋਂ ਵੀ।
ਹਮੇਸ਼ਾ ਹਾਈਡ੍ਰੇਟ ਰਹਿਣਾ ਜ਼ਰੂਰੀ/ It is important to always stay hydrated :
ਸਿਹਤਮੰਦ ਸਰੀਰ ਲਈ ਦਿਨ ਵਿਚ 6 – 8 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਸਾਦੇ ਪਾਣੀ ਦੇ ਨਾਲ – ਨਾਲ ਵੱਧ ਤੋਂ ਵੱਧ ਤਰਲ ਚੀਜ਼ਾਂ ਜਿਵੇਂ ਜੂਸ, ਨਾਰੀਅਲ, ਪਾਣੀ, ਦਾਲ ਆਦਿ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ। ਇਸ ਨਾਲ ਸਕਿਨ ਦੀ ਨਮੀ ਬਰਕਰਾਰ ਰਹਿੰਦੀ ਹੈ, ਜਿਸ ਨਾਲ ਝੁਰੜੀਆਂ ਨਹੀਂ ਆਉਂਦੀਆਂ।
ਮਾੜੇ ਪ੍ਰਭਾਵ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਬਚੋ/ Avoid things that cause negative effects :
ਕਦੇ ਆਪਣੀ ਕ੍ਰੇਵਿੰਗ ਦੀ ਵਜ੍ਹਾ ਨਾਲ ਤਾਂ ਕਦੇ ਦੂਜਿਆਂ ਦੇ ਜੋਰ ਦੇਣ ਤੇ ਅਸੀਂ ਸ਼ਰਾਬ, ਕੈਫੀਨ (Caffeine) ਅਤੇ ਤੰਬਾਕੂ ਦਾ ਸੇਵਨ ਕਰਦੇ ਹਾਂ। ਇਸ ਦਾ ਸਾਡੇ ਮੇਟਾਬਾਲਿਜ਼ਮ ਤੇ ਬੁਰਾ ਅਸਰ ਪੈਂਦਾ ਹੈ। ਦੇਰ ਰਾਤ ਤਕ ਜਾਗਣਾ ਅਕੇ ਬਿੰਗ ਈਟਿੰਗ ਵੀ ਸਾਡੀ ਹੈਲਥ ਲਈ ਨੁਕਸਾਨਦਾਇਕ ਹੈ। ਜਾਹਿਰ ਹੈ ਕਿ ਜੇਕਰ ਸਰੀਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਅਸਰ ਚਿਹਰੇ ਤੇ ਵੀ ਨਜ਼ਰ ਆਏਗਾ।
ਕਿਵੇਂ ਕਰੀਏ ਸਕਿਨ ਦੀ ਰੋਜ਼ਾਨਾ ਦੇਖਭਾਲ?/ How to do daily skin care?
- ਸਕਿਨ ਦੀ ਰੋਜ਼ਾਨਾ ਦੇਖਭਾਲ ਲਈ ਸੀ.ਟੀ. ਐੱਮ. ਭਾਵ ਕਲੀਜਿੰਗ – ਟੋਨਿੰਗ – ਮੁਆਇਸਰਾਈਜਿੰਗ ਕਰਨੀ ਚਾਹੀਦੀ ਹੈ। ਇਸ ਸਕਿਨ ਕੇਅਰ ਰਿਜੀਮ ਨੂੰ ਰੁਟੀਨ ਵਿਚ ਸ਼ਾਮਲ ਕੀਤਾ ਜਾਏ ਤਾਂ ਲੰਬੇ ਸਮੇਂ ਤਕ ਤੁਹਾਡੀ ਸਕਿਨ ਸਿਹਤਮੰਦ ਅਤੇ ਜਵਾਨ ਦਿਸੇਗੀ।
- ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋ, ਸਨਸਕ੍ਰੀਨ (ਸਨਸਕ੍ਰੀਨ) ਜ਼ਰੂਰ ਲਗਾਓ।
- ਫੇਸ਼ੀਅਲ ਕਿਸੇ ਚੰਗੇ ਪਾਰਲਰ ਵਿਚ ਹੀ ਕਰਾਓ ਅਤੇ ਜਲਦੀ – ਜਲਦੀ ਬਿਊਟੀ ਪ੍ਰੋਡੈਕਟਸ ਨਾ ਬਦਲੋ।
ਆਪਣੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ 👉CLICK ਕਰੋ।
ਖਾਣੇ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ/ It is very important to take care of food :
ਅਸੀਂ ਜੋ ਵੀ ਖਾਂਦੇ – ਪੀਂਦੇ ਹਾਂ, ਉਂਝ ਹੀ ਦਿਸਦੇ ਹਾਂ। ਫੈਟੀ ਖਾਣਾ ਖਾਣ ਨਾਲ ਸਾਡੇ ਸਰੀਰ ਵਿੱਚ ਚਰਬੀ ਵਧਦੀ ਹੈ। ਸਾਡੀ ਬਾਡੀ ਵਿਚ ਚਿਹਰੇ ਅਤੇ ਪੇਟ ਦੇ ਕੋਲ ਸਭ ਤੋਂ ਜਲਦੀ ਫੈਟ ਜਮ੍ਹਾ ਹੁੰਦੀ ਹੈ। ਇਸੇ ਕਾਰਨ ਤੁਹਾਡੀ ਸਕਿਨ ਦੀ ਚਮਕ ਅਤੇ ਖੂਬਸੂਰਤੀ ਤੇ ਬੁਰਾ ਅਸਰ ਪੈਂਦਾ ਹੈ।
ਗੂੜ੍ਹੀ ਨੀਂਦ ਲੈਣੀ ਹੈ ਬਹੁਤ ਜ਼ਰੂਰੀ/Getting deep sleep is very important :
ਸ਼ਰੀਰ ਨੂੰ ਸਿਹਤਮੰਦ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਸਾਨੂੰ 6 – 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਨਹੀਂ ਤਾਂ ਨਾ ਸਿਰਫ ਸਾਡੀ ਪਾਚਨ ਸ਼ਕਤੀ ਅਤੇ ਯਾਦਦਾਸ਼ਤ ਕਮਜ਼ੋਰ ਹੋਵੇਗੀ, ਸਗੋਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈਣ ਲੱਗਦੇ ਹਨ। ਵਧਦੀ ਉਮਰ ਨਾਲ ਆਈ ਬੈਗਸ ਅਤੇ ਡਾਰਕ ਸਰਕਲਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੁੰਦਾ ਜਾਂਦਾ ਹੈ।
ਸ਼ਹਿਦ ਦੀ ਵਰਤੋਂ/ The use of honey :
ਚਿਹਰੇ ਤੇ ਸ਼ਹਿਦ ਲੱਗਣ ਦੇ ਨਾਲ – ਨਾਲ ਇਸ ਦਾ ਸੇਵਨ ਕਰਨ ਦੇ ਕਈ ਹੋਰ ਫਾਇਦੇ ਹੁੰਦੇ ਹਨ। ਚਿਹਰੇ ਨੂੰ ਪਹਿਲਾਂ ਧੋ ਲਓ, ਫਿਰ ਚਿਹਰੇ ਤੇ ਕੁਝ ਬੂੰਦਾਂ ਸ਼ਹਿਦ ਦੀਆਂ ਲਗਾਓ। ਇਸ ਨੂੰ ਕੁਝ ਮਿੰਟਾਂ ਲਈ ਇੰਝ ਹੀ ਛੱਡ ਦਿਓ ਅਤੇ ਫਿਰ ਚਿਹਰੇ ਨੂੰ ਧੋ ਲਓ। ਸ਼ਹਿਦ ਚਿਹਰੇ ਨੂੰ ਨਮੀ ਪਹੁੰਚਾਉਂਦਾ ਹੈ ਅਤੇ ਉਸ ਨੂੰ ਸਾਫ ਕਰਦਾ ਹੈ।
ਜੈਤੂਨ ਦੇ ਤੇਲ ਦੀ ਵਰਤੋਂ/ Use of olive oil :
ਹਰ ਰਾਤ ਸੌਣ ਤੋਂ ਪਹਿਲਾਂ ਚਿਹਰੇ ਤੇ ਜੈਤੂਨ ਡੈ ਤੇਲ ਦੀਆਂ ਕੁਝ ਬੂੰਦਾਂ ਨਾਲ ਮਾਲਿਸ਼ ਕਰਨ ਨਾਲ ਚਿਹਰੇ ਨੂੰ ਨਮੀ ਪਹੁੰਚਦੀ ਹੈ। ਤੁਸੀਂ ਚਾਹੋ ਤਾਂ ਨਹਾਉਣ ਵਾਲੇ ਪਾਣੀ ਵਿਚ ਵੀ ਕੁਝ ਬੂੰਦਾਂ ਜੈਤੂਨ ਦੇ ਤੇਲ ਦੀਆਂ ਪਾ ਸਕਦੇ ਹੋ। ਇਸ ਨਾਲ ਸਕਿਨ ਤੇ ਜੰਮੀ ਡਾਰਕ ਸਕਿਨ ਵੀ ਨਿਕਲ ਜਾਂਦੀ ਹੈ।
ਬਚੋ ਇਨ੍ਹਾਂ ਖੁਰਾਕੀ ਪਦਾਰਥਾਂ ਤੋਂ/Avoid these foods :
1. ਰਿਫਾਈਂਡ ਸ਼ੂਗਰ ਨਾਲ ਬਣੀਆਂ ਚੀਜ਼ਾਂ
2. ਰਿਫਾਈਂਡ ਸਟਾਰਚ – ਮੈਦਾ, ਪਾਸਤਾ
3. ਹਾਈ ਸਟਾਰਚ – ਆਲੂ
4. ਡੱਬਾਬੰਦ ਜੂਸ ਅਤੇ ਖਾਣਾ
Loading Likes...