ਕਿਵੇਂ ਰੱਖੀਏ ਰਸੋਈਏ ਦਾ ਸਮਾਨ ਸੁਰੱਖਿਅਤ ?

ਕਿਵੇਂ ਰੱਖੀਏ ਰਸੋਈਏ ਦਾ ਸਮਾਨ ਸੁਰੱਖਿਅਤ ?/ How to keep kitchen items safe?

ਰਸੋਈ ਵਿਚ ਸਿਓਂਕ ਦਾ ਸਭ ਤੋਂ ਵੱਧ ਅਸਰ ਫੂਡ ਆਈਟਮਸ ਤੇ ਪੈਂਦਾ ਹੈ, ਜਿਸ ਨਾਲ ਰਸੋਈ ਦਾ ਬਹੁਤ ਸਾਰਾ ਸਾਮਾਨ ਖਰਾਬ ਹੋ ਜਾਂਦਾ ਹੈ। ਰਸੋਈ ਵਿਚ ਸਿਓਂਕ ਇਕ ਆਮ ਸਮੱਸਿਆ ਹੈ, ਜਿਸ ਨਾਲ ਜ਼ਿਆਦਾਤਰ ਔਰਤਾਂ ਨੂੰ ਜੂਝਣਾ ਪੈਂਦਾ ਹੈ। ਸਿਓਂਕ ਤੋਂ ਆਪਣੇ ਸਮਾਨ ਨੂੰ ਬਚਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਲਈ ਅਸੀਂ ਅੱਜ ਦੇ ਵਿਸ਼ੇ ‘ਕਿਵੇਂ ਰੱਖੀਏ ਰਸੋਈਏ ਦਾ ਸਮਾਨ ਸੁਰੱਖਿਅਤ ?/ How to keep kitchen items safe?’ ਤੇ ਚਰਚਾ ਕਰਾਂਗੇ।

1. ਸੂਜੀ ਨੂੰ ਭੁੰਨ ਕੇ ਏਅਰ ਟਾਈਟ ਡੱਬੇ ਵਿੱਚ ਪਾ ਕੇ ਫ੍ਰੀਜ ਵਿਚ ਰੱਖਿਆ ਜਾ ਸਕਦਾ ਹੈ।

  • ਮੈਦੇ ਜਾਂ ਵੇਸਣ ਨੂੰ ਵੀ ਸਹੀ ਤਰੀਕੇ ਨਾਲ ਪੈਕ ਕਰਕੇ ਤੁਸੀਂ ਫਰਿੱਜ ਵਿਚ ਰੱਖ ਸਕਦੇ ਹੋ। ਵੇਸਣ ਦਾ ਸਵਾਦ ਖਰਾਬ ਨਾ ਹੋਵੇ, ਇਸ ਦੇ ਲਈ ਵੇਸਣ ਵਿਚ ਲੌਂਗ ਜਾਂ ਤੇਜ ਪੱਤਾ ਰੱਖ ਸਕਦੇ ਹੋ।

2. ਡ੍ਰਾਈ ਫਰੂਟਸ ਨੂੰ ਵੀ ਏਅਰ ਟਾਈਟ ਕੰਟੇਨਰ ਵਿਚ ਰੱਖੋ। ਜੇਕਰ ਡ੍ਰਾਈ ਫਰੂਟਸ ਸਿਓਂਕ ਦਾ ਸ਼ਿਕਾਰ ਹੋਵੇ ਤਾਂ ਉਸ ਨੂੰ ਮਾਈਕ੍ਰੋਵੇਵ ਵਿਚ 35 ਡਿਗਰੀ ਤੇ 10 ਮਿੰਟਾਂ ਲਈ ਗਰਮ ਕਰ ਲਓ ਤਾਂਕਿ ਇਨ੍ਹਾਂ ਦੀ ਨਮੀ ਖਤਮ ਹੋ ਜਾਏ।

👉ਰਸੋਈ ਦਾ ਰੱਖੋ ਇੰਝ ਧਿਆਨ।👈

3. ਪਾਪੜ ਨੂੰ ਹਲਕਾ ਸੇਕ ਕੇ ਉਸ ਨੂੰ ਜਿਪ ਲਾਕ ਪੈਕੇਟ ਵਿਚ ਰੱਖ ਲਓ, ਤਾਂਕਿ ਲੰਬੇ ਸਮੇਂ ਤਕ ਉਹ ਕਰਾਰਾ ਰਹਿ ਸਕੇ।

4. ਅਦਰਕ ਨੂੰ ਜ਼ਿਆਦਾ ਦਿਨ ਤਕ ਫ੍ਰੇੱਸ਼ ਰੱਖਣਾ ਚਾਹੁੰਦੀ ਹੋ ਤਾਂ ਇਸ ਨੂੰ ਫ੍ਰੀਜਰ ਵਿਚ ਰੱਖੋ।

ਇਸੇ ਤਰ੍ਹਾਂ ਮਸ਼ਰੂਮ ਨੂੰ ਕਾਗਜ਼ ਦੇ ਲਿਫਾਫੇ ਵਿਚ ਰੱਖ ਕੇ ਫ੍ਰੀਜਰ ਵਿਚ ਰੱਖ ਸਕਦੇ ਹੋ। ਇਹ ਬਹੁਤ ਦਿਨਾਂ ਤਕ ਖਰਾਬ ਨਹੀਂ ਹੋਣਗੇ।

5. ਪਤਲੇ ਕੱਪੜੇ ਨਾਲ ਢਕ ਕੇ ਜੇਕਰ ਟਮਾਟਰਾਂ ਨੂੰ ਫਰਿੱਜ ਦੇ ਖੁੱਲ੍ਹੇ ਹਿੱਸੇ ਵਿਚ ਰੱਖੀਏ ਤਾਂ ਇਹ ਜਲਦੀ ਖਰਾਬ ਨਹੀਂ ਹੁੰਦੇ। ਟਮਾਟਰ ਨੂੰ ਕਦੇ ਵੀ ਪਲਾਸਟਿਕ ਬੈਗ ਵਿਚ ਪੈਕ ਕਰ ਕੇ ਫਰਿੱਜ ਵਿਚ ਨਾ ਰੱਖੋ। ਜ਼ਿਆਦਾ ਪੱਕੇ ਟਮਾਟਰ ਤੁਸੀਂ ਖੁੱਲ੍ਹੇ ਹੀ ਫਰਿੱਜ ਵਿਚ ਰੱਖਿਆ ਜਾ ਸਕਦਾ ਹੈ।

6. ਆਲੂ ਅਤੇ ਪਿਆਜ ਨੂੰ ਕਦੇ ਵੀ ਇਕੱਠੇ ਨਾ ਰੱਖੋ। ਇਸ ਨਾਲ ਆਲੂ ਜਲਦੀ ਖਰਾਬ ਹੋਣ ਲੱਗਦੇ ਹਨ।

7. ਇਸ ਚੌਥਾਈ ਵਿਨੇਗਰ ਅਤੇ ਤਿੰਨ ਚੌਥਾਈ ਪਾਣੀ ਲੈ ਕੇ ਉਸ ਨੂੰ ਸਟ੍ਰਾਬੇਰੀ ਜਾਂ ਹੋਰ ਰਸੀਲੇ ਫਲਾਂ ਤੇ ਛਿੜਕੋ। ਫਲਾਂ ਨੂੰ ਸੁਕਾ ਕੇ ਫਰਿੱਜ ਵਿਚ ਰੱਖਣ ਨਾਲ ਜਲਦੀ ਖਰਾਬ ਨਹੀਂ ਹੋਣਗੇ।

8. ਆਟੇ ਨੂੰ ਨਮੀ ਤੋਂ ਬਚਾਉਣ ਲਈ ਉਸ ਵਿਚ ਇਕ ਤੇਜ਼ ਪੱਤਾ ਪਾਇਆ ਜਾ ਸਕਦਾ ਹੈ।

9. ਇਮਲੀ ਵਿਚ ਨਮਕ ਮਿਕਸ ਕਰਕੇ ਉਸ ਨੂੰ ਏਅਰ ਟਾਈਟ ਕੰਟੇਨਰ ਵਿਚ ਰੱਖਣਾ ਸਹੀ ਹੁੰਦਾਂ ਹੈ।

10. ਮਿਰਚ ਪਾਊਡਰ ਵਿਚ ਲੌਂਗ ਪਾ ਦਿਓ, ਉਸ ਵਿਚ ਫੰਗਸ ਪੈਦਾ ਨਹੀਂ ਹੋਵੇਗੀ।

11. ਕਾਲੀ ਮਿਰਚ, ਇਲਾਇਚੀ, ਸਾਬਤ ਧਨੀਆ ਅਤੇ ਜ਼ੀਰੇ ਆਦਿ ਵਿਚ ਤੇਜ਼ ਪੱਤਾ ਪਾ ਕੇ ਰੱਖੋ ਤਾਂ ਨਮੀ ਵਾਲੇ ਮੌਸਮ ਵਿੱਚ ਵੀ ਇਹ ਸੁਰੱਖਿਅਤ ਰਹਿੰਦੇ ਹਨ।

12. ਪਿਆਜ਼ਾਂ ਨੂੰ ਕੱਪੜੇ ਵਿਚ ਲਪੇਟ ਕੇ ਜੇਕਰ ਲਟਕਾ ਦਿੱਤਾ ਜਾਏ ਤਾਂ ਉਹ ਜ਼ਿਆਦਾ ਸਮੇਂ ਤੱਕ ਚਲਦੇ ਹਨ।

Loading Likes...

Leave a Reply

Your email address will not be published. Required fields are marked *