ਮੂੰਹ ਦੇ ਛਾਲੇ ਅਤੇ ਬਚਣ ਦੇ ਘਰੇਲੂ ਉਪਾਅ

ਮੂੰਹ ਦੇ ਛਾਲੇ ਅਤੇ ਬਚਣ ਦੇ ਘਰੇਲੂ ਉਪਾਅ / Mouth ulcers and home remedies to avoid them

ਪੇਟ ਦੀ ਗਰਮੀ ਨਾਲ ਮੂੰਹ ਵਿਚ ਹੋਣ ਵਾਲੇ ਛੋਟੇ – ਛੋਟੇ ਛਾਲੇ ਵਿਅਕਤੀ ਦਾ ਖਾਣਾ – ਪੀਣਾ ਮੁਸ਼ਕਲ ਕਰ ਦਿੰਦੇ ਹਨ। ਅਜਿਹੇ ਵਿਚ ਘਰ ਦੇ ਦੇਸੀ ਨੁਸਖਿਆਂ ਨਾਲ ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਮੂੰਹ ਵਿਚ ਛੋਟਾ ਜਿਹਾ ਛਾਲਾ ਹੋਣ ਤੇ ਨਾ ਸਿਰਫ ਦਰਦ ਹੁੰਦਾ ਹੈ, ਸਗੋਂ ਖਾਣਾ – ਪੀਣਾ ਵੀ ਮੁਸ਼ਕਲ ਹੋ ਜਾਂਦਾ ਹੈ। ਵਿਅਕਤੀ ਨੂੰ ਹਰ ਸਮੇਂ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਸਮੱਸਿਆ ਨੂੰ ਦੇਖਦੇ ਹੋਏ ਅੱਜ ਅਸੀਂ ਗੱਲ ਕਰਾਂਗੇ ‘ਮੂੰਹ ਦੇ ਛਾਲੇ ਅਤੇ ਬਚਣ ਦੇ ਘਰੇਲੂ ਉਪਾਅ / Mouth ulcers and home remedies to avoid them’  ਜਿਨ੍ਹਾਂ ਨੂੰ ਅਪਣਾਉਣ ਨਾਲ ਮੂੰਹ ਦੇ ਛਾਲੇ ਖਤਮ ਹੋਣ ਲੱਗਣਗੇ।

ਮੂੰਹ ਦੇ ਛਾਲਿਆਂ ਤੋਂ ਆਰਾਮ ਪਾਉਣ ਲਈ ਕੁਝ ਸੁਝਾਅ

ਨਾਰੀਅਲ ਦੇ ਤੇਲ ਦੀ ਵਰਤੋਂ :

ਰਾਤ ਨੂੰ ਨਾਰੀਅਲ ਦੇ ਤੇਲ ਨੂੰ ਹਲਕਾ ਗਰਮ ਕਰ ਲਓ। ਉਸ ਤੋਂ ਬਾਅਦ ਰੂੰ ਜਾਂ ਉਂਗਲੀ ਦੀ ਮਦਦ ਨਾਲ ਇਸ ਤੇਲ ਨੂੰ ਛਾਲਿਆਂ ਤੇ ਲਗਾ ਲਓ। ਸਵੇਰੇ ਉੱਠਣ ਤੇ ਤੁਹਾਨੂੰ ਛਾਲਿਆਂ ਵਿਚ ਕਾਫੀ ਹੱਦ ਤਕ ਆਰਾਮ ਮਿਲੇਗਾ। ਇਹ ਉਪਾਅ ਕਰਨ ਨਾਲ ਛਾਲੇ ਜਲਦੀ ਹੀ ਖਤਮ ਹੋਣ ਲੱਗਦੇ ਹਨ।

ਬਰਫ ਦੇ ਟੁਕੜੇ ਦੀ ਵਰਤੋਂ ਨਾਲ ਛਾਲਿਆਂ ਤੋਂ ਅਰਾਮ :

ਛਾਲਿਆਂ ਤੇ ਬਰਫ ਦੇ ਟੁਕੜੇ ਲਗਾਉਣ ਨਾਲ ਸੋਜ ਅਤੇ ਦਰਦ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਨਮਕ ਪਾਣੀ ਨੂੰ ਘੋਲ ਕੇ ਗਰਾਰੇ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲ ਸਕਦੀ ਹੈ।

ਕਿਹੜੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?

ਮੂੰਹ ਦੇ ਛਾਲਿਆਂ ਲਈ ਦਵਾਈ ਵੀ ਲੈ ਸਕਦੇ ਹੋ। ਇਸ ਦੇ ਲਈ ਡਾਕਟਰ ਦੀ ਸਲਾਹ ਲਓ। ਉਨ੍ਹਾਂ ਵਲੋਂ ਦੱਸੀ ਗਈ ਦਵਾਈ ਦਾ ਹੀ ਸੇਵਨ ਕਰੋ। ਆਪਣੇ ਮਨ ਤੋਂ ਕੋਈ ਵੀ ਟੈਬਲੇਟ ਨਾ ਲਓ।

ਮੂੰਹ ਦੇ  ਛਾਲਿਆਂ ਤੋਂ ਵਿਸ਼ੇਸ਼ ਸੁਰੱਖਿਆ ਕੀ ਹੋ ਸਕਦੀ ਹੈ ?

  • ਛਾਲਿਆਂ ਨੂੰ ਹੋਰ ਜ਼ਿਆਦਾ ਵਿਗੜਣ ਤੋਂ ਬਚਾਉਣ ਲਈ ਤਿੱਖੀਆਂ ਅਤੇ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰੋ ਅਤੇ ਧੁੱਪ ਅਤੇ ਧੂੜ ਤੋਂ ਬਚਾਓ ਰੱਖੋ।
  • ਮੂੰਹ ਦੇ  ਛਾਲਿਆਂ ਤੋਂ ਬਚਣ ਲਈ ਕਿਹੜੇ ਪਰਹੇਜ਼ ਕਰਨੇ ਚਾਹੀਦੇ ਹਨ ?
  • ਜੇਕਰ ਮੂੰਹ ਦੇ ਛਾਲੇ ਲੰਬੇ ਸਮੇਂ ਤਕ ਬਣੇ ਰਹਿੰਦੇ ਹਨ ਤਾਂ ਘਰ ਵਿਚ ਤੁਸੀਂ ਜੂਠਾ ਖਾਣ ਤੋਂ ਬਚੋ।

👉ਚੇਹਰੇ ਦੀ ਸੁੰਦਰਤਾ ਲਈ ਕੁੱਝ ਹਰੇਲੂ ਨੁਸਖ਼ੇ।👈

ਮਸਾਲੇਦਾਰ ਖਾਣਾ ਖਾਣ ਤੋਂ ਪਰਹੇਜ਼ ਕਰੋ।

ਫਿਰ ਵੀ ਕੋਈ ਆਰਾਮ ਨਾ ਮਿਲੇ ਤਾਂ ਤੁਸੀਂ ਡਾਕਟਰ ਨੂੰ ਜ਼ਰੂਰ ਮਿਲੋ।

Loading Likes...

Leave a Reply

Your email address will not be published. Required fields are marked *