ਵਿਰੋਧੀ ਸ਼ਬਦ / Virodhi Shabad / Antonyms

ਵਿਰੋਧੀ ਸ਼ਬਦ / Virodhi Shabad / Antonyms

ਜਿਵੇਂ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਪੰਜਾਬੀ ਭਾਸ਼ਾ ਵਿਚ ਕੁੱਝ ਨਵਾਂ ਸਿਖਾਉਂਦੇ ਰਹੀਏ। ਇਸੇ ਲਈ ਅੱਜ ਅਸੀਂ ਪੰਜਾਬੀ ਦੀ ਅੱਜ ਦੀ ਕਲਾਸ/ ਜਮਾਤ ਵਿਚ ਕੁੱਝ ਹੋਰ ਨਵਾਂ ਲੈ ਕੇ ਆਏ ਹਾਂ। ਅੱਜ ਅਸੀਂ ‘ਵਿਰੋਧੀ ਸ਼ਬਦ/ Virodhi Shabad/ Antonyms’ ਵਿਸ਼ੇ ਤੇ ਚਰਚਾ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਣਗੇ।

1. ਨਿਸ਼ਚਿਤ – ਅਨਿਸ਼ਚਿਤ

2. ਨਾਂ – ਕੁਨਾਂ

3. ਨਿਉਣਾ – ਆਕੜਨਾ

4. ਨਿਆ – ਅਨਿਆਂ

5. ਨਾਸਤਕ – ਆਸਤਕ

6. ਨਾਂਹ – ਹਾਂ

7. ਨਾਨਕੇ – ਦਾਦਕੇ

8. ਨੀਂਦ – ਜਾਗ

9. ਨਿਹਕਲੰਕ – ਕਲੰਕ

10. ਨਿਹੱਥਾ – ਹਥਿਆਰਬੰਦ

11. ਨਫ਼ਾ – ਨੁਕਸਾਨ

12. ਨਰਕ – ਗਵਰਗ

13. ਨਕਲ – ਅਸਲ

14. ਨਕਦ – ਉਧਾਰ

ਹੋਰ ਵੀ ਵਿਰੋਧੀ ਸ਼ਬਦ ਸਿੱਖਣ ਲਈ 👉ਤੇ ਜਾਓ 👈

15. ਨਵੀਨ – ਪੁਰਾਤਣ

16. ਨੇਕੀ – ਬਦੀ

17. ਨਵਾਂ – ਪੁਰਾਣਾ

18. ਨਿੱਕਾ – ਵੱਡਾ

19. ਨੌਕਰ – ਮਾਲਕ

20. ਨਿਰਸੰਦੇਹ – ਸੰਦੇਹਵਾਲਾ

21. ਨਕਾਰਾ – ਕਾਰ-ਆਮਦ

22. ਨਰਮ – ਸਖਤ

23. ਨਿਕੰਮਾ – ਕਮਾਊ

24. ਨਿਰਛਲ – ਛਲੀਆ

25. ਨੰਗ – ਅਮੀਰ

26. ਨੂਰ – ਬੇਨੂਰ

27. ਨੰਗਾ – ਕੱਜਿਆ/ਢੱਕਿਆ

28. ਨਿੱਘਾ – ਠਰਿਆ

29. ਨਿਰਮਲ – ਮੈਲਾ

30. ਨਿਰਗੁਣ – ਸਰਗੁਣ

31. ਨਿੰਦਣਾ – ਸਲਾਹੁਣਾ

32. ਪਵਿੱਤਰ – ਅਪਵਿੱਤਰ

33. ਪਹਾੜ – ਮੈਦਾਨ

34. ਪੜ੍ਹਿਆ – ਅਨਪੜ੍ਹ

35. ਪਲੀਤ – ਪਵਿੱਤਰ

36. ਪੱਧਰਾ – ਖੁਰਦਰਾ

37. ਪਰਲੋਕ – ਲੋਕ

38. ਪੱਖਪਾਤੀ – ਨਿਰਪੱਖ

39. ਪ੍ਰਕਾਸ਼ – ਹਨੇਰਾ

40. ਪਰਤੱਖ – ਲੁਕਵਾਂ

41. ਪ੍ਰੀਤ – ਘ੍ਰਿਣਾ, ਨਫ਼ਰਤ

42. ਪ੍ਰਗਟ – ਗੁਪਤ

43. ਪਾਪ – ਪੁੰਨ

44. ਪਤਲਾ – ਮੋਟਾ, ਗੂੜ੍ਹਾ

45. ਪਿੰਡ – ਸ਼ਹਿਰ

46. ਪਾਠਕ – ਲੇਖਕ

47. ਪੱਕਾ – ਕੱਚਾ

48. ਪੂਰਾ – ਅਧੂਰਾ

49. ਪ੍ਰਸੰਨ – ਉਦਾਸ

50. ਫ਼ਿਕਰ – ਬੇਫ਼ਿਕਰੀ

Loading Likes...

Leave a Reply

Your email address will not be published. Required fields are marked *