ਕਿਹੜੇ – ਕਿਹੜੇ ਹੋ ਸਕਦੇ ਹਨ “ਸਰਦੀ – ਜ਼ੁਕਾਮ” ਤੋਂ ਬਚਣ ਦੇ ਉਪਾਅ ?

ਕਿਹੜੇ – ਕਿਹੜੇ ਹੋ ਸਕਦੇ ਹਨ “ਸਰਦੀ – ਜ਼ੁਕਾਮ” ਤੋਂ ਬਚਣ ਦੇ ਉਪਾਅ ?

ਵਿਗਿਆਨਿਕਾਂ ਨੇ ਸਰਦੀ – ਜ਼ੁਕਾਮ, ਖਾਂਸੀ ਅਤੇ ਛਿੱਕਾਂ ਆਉਣ ਵਰਗੇ ਰੋਗਾਂ ਦਾ ਇਲਾਜ ਲੱਭਣਾ ਹੁੰਦਾ ਹੈ। ਪਰ ਆਪਣੀ ਰੋਗ – ਪ੍ਰਤੀਰੋਧਕ ਸਮਰੱਥਾ ਵਧਾਉਣ ਦੇ ਕੁੱਝ ਅਜੀਬ ਢੰਗ ਹਨ, ਜੋ ਇਹ ਗੱਲ ਨਿਸ਼ਚਿਤ ਬਣਾਉਂਦੇ ਹਨ ਕਿ ਸਰਦੀ ਵਿਚ ਵੀ ਤੁਹਾਡਾ ਸ਼ਰੀਰ ਇਸ ਤਰ੍ਹਾਂ ਦੇ ਰੋਗਾਂ ਨਾਲ ਲੜਨ ਵਿਚ ਸਮਰੱਥ ਰਹੇ। ਯਕੀਨਨ ਸੰਤੁਲਿਤ ਭੋਜਨ ਕਰਨਾ ਅਤੇ ਪੂਰੀ ਨੀਂਦ ਲੈਣ ਵਰਗੀਆਂ ਆਮ ਸਲਾਹਾਂ ਸਾਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ, ਪਰ ਕੀਟਾਣੂਆਂ ਨਾਲ ਲੜਨ ਦੇ ਹੋਰ ਵੀ ਬਹੁਤ ਤਰੀਕੇ ਹੁੰਦੇ ਹਨ। ਅੱਜ ਅਸੀਂ ਇਸੇ ਵੀਸ਼ੇ ‘ਕਿਹੜੇ –  ਕਿਹੜੇ ਹੋ ਸਕਦੇ ਹਨ “ਸਰਦੀ – ਜ਼ੁਕਾਮ” ਤੋਂ ਬਚਣ ਦੇ ਉਪਾਅ ?’ ਤੇ ਚਰਚਾ ਕਰਾਂਗੇ।

ਮਾਊਥ ਸਪ੍ਰੇ ਦੀ ਵਰਤੋਂ ਨਾਲ :

ਕਈ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਗਲੇ ਵਿਚ ਮਾਊਥ ਸਪ੍ਰੇ ਛਿੜਕਣ ਨਾਲ ਜੁਕਾਮ ਹੋਣ ਦਾ ਖਤਰਾ ਘੱਟ ਹੁੰਦਾ ਹੈ ਅਤੇ ਇਸ ਦੀ ਮੁਨੀਆਦ ਵੀ ਘੱਟ ਹੁੰਦੀ ਹੈ। ਇਹ ਸਪ੍ਰੇ ਇਕ ਇੰਜਾਇਮ ਦੇ ਨਾਲ ਇਕ ਸੁਰੱਖਿਆਤਮਕ ਫਿਲਮ ਬਣਾਉਂਦਾ, ਜੋ ਇਸ ਰੋਗ ਨਾਲ ਜੁੜੇ ਪ੍ਰੋਟੀਨਸ ਨੂੰ ਤੋੜਦੀ ਹੈ।

ਵਿਟਾਮਿਨ “ਡੀ” ਦੀ ਜ਼ਿਆਦਾ ਵਰਤੋਂ :

ਜਦ ਸਰਦੀ – ਜ਼ੁਕਾਮ ਹੁੰਦਾ ਹੈ ਤਾਂ ਸਾਨੂੰ ਹਮੇਸ਼ਾ ਵਿਟਾਮਿਨ “ਸੀ” ਲੈਣ ਦਾ ਸੁਝਾਅ ਦਿੱਤਾ ਜਾਂਦਾ ਹੈ, ਪਰ ਡਾਕਟਰਾਂ ਦੇ ਅਨੁਸਾਰ ਵਿਟਾਮਿਨ ‘ਡੀ’ ਜ਼ੁਕਾਮ ਅਤੇ ਫਲੂ ਲਈ ਬਿਹਤਰ ਹੋ ਸਕਦਾ ਹੈ। ਵਿਟਾਮਿਨ ‘ਡੀ’ ਦੀ ਪੂਰੀ ਮਾਤਰਾ ਦਾ ਸੇਵਨ ਕਰਨ ਵਾਲੇ ਵਿਚ ਸਾਹ ਪ੍ਰਣਾਲੀ ਸਬੰਧੀ ਰੋਗਾਂ ਦਾ ਖਤਰਾ ਘੱਟ ਰਹਿੰਦਾ ਹੈ। ਕਿਉਂਕਿ ਵਿਟਾਮਿਨ ‘ਡੀ’ ਐਂਟੀ ਵਾਇਰਲ ਅਤੇ ਐਂਟੀ ਬੈਕਟੀਰੀਅਲ ਪ੍ਰੋਟੀਨਸ ਦੇ ਨਿਰਮਾਣ ਵਿਚ ਸਹਾਇਕ ਹੁੰਦਾ ਹੈ।

ਦੂਜਿਆਂ ਨਾਲ ਮੇਲ ਮਿਲਾਪ ਨਾਲ ਘੱਟ ਹੁੰਦਾ ਹੈ ਸਰਦੀ ਜ਼ੁਕਾਮ :

ਅਮਰੀਕਾ ਦੀ ਕਾਰਨੇਗੀ ਮੈਲਨ ਯੂਨੀਵਰਸਿਟੀ ਵਿਚ ਖੋਜੀਆਂ ਨੇ ਪਾਇਆ ਕਿ ਜੋ ਲੋਕ ਰੈਗੂਲਰ ਆਪਣੇ ਪਰਿਵਾਰ, ਮਿੱਤਰਾਂ, ਸਹਿ – ਕਰਮਚਾਰੀਆਂ ਨੂੰ ਮਿਲਦੇ ਹਨ, ਉਨ੍ਹਾਂ ਵਿਚ ਸਰਦੀ ਜੁਕਾਮ ਨਾਲ ਲੜਨ ਦੀ ਸਮਰੱਥਾ ਵੱਧ ਹੁੰਦੀ ਹੈ।

👉ਸਿਹਤ ਨੂੰ ਹੋਰ ਵੀ ਵਧੀਆ ਰੱਖਣ ਲਈ CLICK ਕਰੋ।👈

ਹਾਈਡ੍ਰੇਟ ਰਹਿਣ ਰਹਿਣਾ ਜ਼ਰੂਰੀ :

ਹਾਲਾਂਕਿ ਸੰਤਰੇ ਅਤੇ ਹੋਰ ਫਲਾਂ ਦੇ ਜੂਸ ਵਿਟਾਮਿਨ ਸੀ ਦੀ ਥੋੜ੍ਹੀ ਜਿਹੀ ਮਾਤਰਾ ਅਤੇ ਕੁਝ ਨਮੀ ਉਪਲਬਧ ਕਰਵਾਉਂਦੇ ਹਨ ਪਰ ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਰੁਕਾਵਟ ਪੈਦਾ ਕਰਦੀ ਹੈ। ਇਸ ਲਈ ਹਾਈਡ੍ਰੇਟ ਰਹਿਣ ਲਈ ਹਰਬਲ ਟੀ ਅਤੇ ਪਾਣੀ ਦਾ ਵੱਧ ਸੇਵਨ ਕਰੋ। ਕੈਮੋਮਾਈਲ ਟੀ ਇਕ ਵਧੀਆ ਬਦਲ ਹੈ ਕਿਉਂਕਿ ਇਸ ਵਿਚ ਹਿਪਯੂਰੇਟ ਨਾਮਕ ਇਕ ਯੌਗਿਕ ਮੌਜੂਦ ਹੁੰਦਾ ਹੈ, ਜੋ ਵੱਖ – ਵੱਖ ਕਣਾਂ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਦਾ 70 ਫੀਸਦੀ ਤੁਹਾਡੇ ਪੇਟ ਵਿਚ ਮੌਜੂਦ ਹੁੰਦਾ ਹੈ। ਪੇਟ ਵਿਚ ਮੌਜੂਦ ਬਾਇਫਿਡੋ ਨਾਮਕ ਚੰਗਾ ਬੈਕਟੀਰੀਆ ਤੁਹਾਨੂੰ ਇਨਫੈਕਸ਼ਨ ਨਾਲ ਲੜਨ ਵਿਚ ਸਹਾਇਕ ਸਿੱਧ ਹੁੰਦਾ ਹੈ।

Loading Likes...

Leave a Reply

Your email address will not be published. Required fields are marked *