ਕਿਵੇਂ ਰੱਖਿਆ ਜਾ ਸਕਦਾ ਹੈ ਔਰਤਾਂ ਦੇ ਦਿਲ ਨੂੰ ਸਿਹਤਮੰਦ?

ਕਿਵੇਂ ਰੱਖਿਆ ਜਾ ਸਕਦਾ ਹੈ ਔਰਤਾਂ ਦੇ ਦਿਲ ਨੂੰ ਸਿਹਤਮੰਦ?/ How to keep women’s heart healthy? :

ਆਮ ਧਾਰਨਾ ਇਹੋ ਹੁੰਦੀ ਹੈ ਕਿ ਕਾਰਡੀਓਵੈਸਕੁਲਰ ਡਿਜੀਜ਼ ਭਾਵ ਦਿਲ ਤੇ ਖੂਨ ਦੀਆਂ ਨਾੜੀਆਂ ਦੇ ਵਿਕਾਰ ਮਰਦਾਂ ਨੂੰ ਹੀ ਜ਼ਿਆਦਾ ਹੁੰਦੇ ਹਨ ਪਰ ਦੁਨੀਆ ਭਰ ਵਿਚ ਔਰਤਾਂ ਦੀ ਮੌਤ ਦਾ ਇਹ ਵੀ ਇਕ ਸਭ ਤੋਂ ਵੱਡਾ ਕਾਰਨ ਹੈ। ਇਸੇ ਲਈ ਅੱਜ ਅਸੀਂ ‘ਕਿਵੇਂ ਰੱਖਿਆ ਜਾ ਸਕਦਾ ਹੈ ਔਰਤਾਂ ਦੇ ਦਿਲ ਨੂੰ ਸਿਹਤਮੰਦ?/ How to keep women’s heart healthy?’ ਵਿਸ਼ੇ ਤੇ ਚਰਚਾ ਕਰਾਂਗੇ।

ਕਾਰਨਾਂ ਤੇ ਕਾਬੂ ਜ਼ਰੂਰੀ/ It is necessary to control the causes :

ਇਸ ਦੀ ਗੰਭੀਰਤਾ ਦੇ ਬਾਵਜੂਦ ਕਾਰਡੀਓਵੈਸਕੁਲਰ ਡਿਜੀਜ਼ ਨੂੰ ਇਸ ਦੇ ਜ਼ੋਖਿਮਾਂ ਦੇ ਕਾਰਨਾਂ ਤੇ ਕੰਟਰੋਲ ਕਰ ਕੇ ਰੋਕਿਆ ਜਾ ਸਕਦਾ ਹੈ। ਜਿਵੇਂ ਕਿ ਕੋਲੈਸਟ੍ਰੋਲ ਲੈਵਲ, ਬਲੱਡ ਪ੍ਰੈਸ਼ਰ ਅਤੇ ਤੰਬਾਕੂ ਦਾ ਸੇਵਨ / Cholesterol level, blood pressure and tobacco consumption.

ਹਾਰਮੋਨਸ ਅਤੇ ਮੇਨੋਪਾਜ਼/ Hormones and menopause :

40 – 50 ਸਾਲ ਦੀ ਉਮਰ ਵਿਚ ਵਧੇਰੇ ਔਰਤਾਂ ਨੂੰ ਮੇਨੋਪਾਜ਼ ਹੁੰਦੀ ਹੈ। ਇਸ ਵਿਚ ਉਨ੍ਹਾਂ ਦੀ ਮਾਹਵਾਰੀ ਬੰਦ ਹੋ ਜਾਂਦੀ ਹੈ ਅਤੇ ਇਹ ਜੀਵਨ ਦੀ ਇਕ ਕੁਦਰਤੀ ਅਵਸਥਾ ਹੈ। ਮੇਨੋਪਾਜ਼ ਨਾਲ ਕਾਰਡੀਓਵੈਸਕੁਲਰ ਡਿਜੀਜ਼ ਨਹੀਂ ਹੁੰਦੀ ਪਰ ਮੇਨੋਪਾਜ਼ ਆਉਣ ਤਕ ਔਰਤਾਂ ਵਿਚ ਕਾਰਡੀਓਵੈਸਕੁਲਰ ਜ਼ੋਖਿਮ ਦੇ ਕਾਰਨ ਕਾਫੀ ਗੰਭੀਰ ਹੋ ਸਕਦੇ ਹਨ ਅਤੇ ਅਜਿਹੇ ਵਿਚ ਉਨ੍ਹਾਂ ਦੇ ਸੰਪੂਰਨ ਸਿਹਤ ਤੇ ਧਿਆਨ ਦੇਣਾ ਜ਼ਰੂਰੀ ਹੋ ਜਾਂਦਾ ਹੈ।

ਔਰਤਾਂ ਨੂੰ ਕਿਵੇਂ ਰੱਖਣਾ ਚਾਹੀਦਾ ਹੈ ਆਪਣਾ ਧਿਆਨ।

ਕੀ ਹੁੰਦਾ ਹੈ ਐਸਟ੍ਰੋਜਨ/ Estrogen? :

ਐਸਟ੍ਰੋਜਨ/ Estrogen ਨੂੰ ਕਾਰਡੀਓਵੈਸਕੁਲਰ ਸਿਸਟਮ ਤੇ ਸੁਰੱਖਿਆਤਮਕ ਪ੍ਰਭਾਵ ਲਈ ਜਾਣਿਆ ਜਾਂਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਲਚਕੀਲਾ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ, ਸੋਜ਼ ਘੱਟ ਕਰਦਾ ਹੈ ਅਤੇ ਐੱਲ.ਡੀ. ਐੱਲ. ਕੋਲੇਸਟ੍ਰਾਲ ਭਾਵ ‘ਬੁਰੇ’ ਕੋਲੇਸਟ੍ਰੋਲ ਨੂੰ ਘੱਟ ਕਰਦਾ ਹੈ ਜਿਸ ਦੀ ਵਜ੍ਹਾ ਨਾਲ ਆਰਟਰੀਜ ਵਿਚ ਪਲਾਕ ਜਮ੍ਹਾ ਹੋ ਸਕਦਾ ਹੈ।

ਹਾਲਾਂਕਿ ਔਰਤਾਂ ਦੇ ਮੇਨੋਪਾਜ਼ ਤਕ ਪਹੁੰਚਣ ਦੇ ਨਾਲ, ਉਨ੍ਹਾਂ ਵਿਚ ਆਪਣੀ ਉਮਰ ਦੇ ਮਰਦਾਂ ਦੀ ਤੁਲਨਾ ਵਿਚ ਦਿਲ ਦੀ ਗਤੀ ਰੁਕਣ ਦੀ ਵੱਧ ਸੰਭਾਵਨਾ ਹੁੰਦੀ ਹੈ। ਇਸ ਦਾ ਅੰਸ਼ਿਕ ਕਾਰਨ ਹੈ ਮੇਨੋਪਾਜ਼ ਤੋਂ ਬਾਅਦ ਹੋਣ ਵਾਲੀ ਐਸਟ੍ਰੋਜਨ ਦੀ ਕਮੀ, ਜਿਸ ਨਾਲ ਦਿਲ ਦੇ ਰੋਗ ਦਾ ਰਿਸਕ ਵਧ ਸਕਦਾ ਹੈ।

ਹਾਰਮੋਨਸ ਅਤੇ ਮੇਨੋਪਾਜ਼ ਦੀ ਭੂਮਿਕਾ :

ਹੁਣੇ ਜਿਹੇ ਕੀਤੀ ਗਈ ਸਟੱਡੀ ਨੇ ਔਰਤਾਂ ਦੇ ਦਿਲ ਦੀ ਸਿਹਤ ਤੇ ਹਾਰਮੋਨਸ ਅਤੇ ਮੇਨੋਪਾਜ਼ ਦੀ ਭੂਮਿਕਾ ਤੇ ਨਵੀਂ ਰੋਸ਼ਨੀ ਪਾਈ ਹੈ। ਇਕ ਸਟੱਡੀ ਵਿਚ ਪਾਇਆ ਗਿਆ ਕਿ ਘੱਟ ਉਮਰ ਵਿਚ ਮੇਨੋਪਾਜ਼ ਵਾਲੀਆਂ ਔਰਤਾਂ ਨੂੰ ਕਾਰਡੀਓਵੈਸਕੁਲਰ ਡਿਜੀਜ਼ ਦਾ ਵੱਧ ਰਿਸਕ ਸੀ।

ਮੇਨੋਪਾਜ਼ ਦੌਰਾਨ ਐਸਟ੍ਰੋਜਨ ਵਿਚ ਗਿਰਾਵਟ ਆਉਣ ਤੋਂ ਇਲਾਵਾ ਹਾਰਮੋਨ ਦੇ ਦੂਜੇ ਬਦਲਾਅ ਵੀ ਦਿਲ ਦੇ ਰੋਗ ਦੇ ਵਧੇ ਹੋਏ ਰਿਸਕ ਵਿਚ ਯੋਗਦਾਨ ਦੇ ਸਕਦੇ ਹਨ।

ਮੇਨੋਪਾਜ਼ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਸ ਵਿਚ ਵੱਧ ਦੇਖਭਾਲ ਦੀ ਲੋੜ ਹੋ ਸਕਦੀ ਹੈ। ਇਸਦੇ ਨਾਲ ਹੀ ਕਾਰਡੀਓਲਾਜਿਸਟ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ, ਤਾਂਕਿ ਤੁਹਾਡੇ ਰਿਸਕ ਦੇ ਬਾਰੇ ਵਿਚ ਬਿਹਤਰ ਜਾਣਕਾਰੀ ਮਿਲ ਸਕੇ।

ਦਿਲ ਲਈ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣਾ, ਸਰਗਰਮ ਰਹਿਣ ਅਤੇ ਰਿਸਕ ਦੇ ਕਾਰਕਾਂ ਤੇ ਕੰਟਰੋਲ ਰੱਖਣ ਨਾਲ ਔਰਤਾਂ ਨੂੰ ਦਿਲ ਦੀ ਚੰਗੀ ਸਿਹਤ ਬਣਾਏ ਰੱਖਣ ਅਤੇ ਦਿਲ ਦੇ ਰੋਗਾਂ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।

Loading Likes...

Leave a Reply

Your email address will not be published. Required fields are marked *