ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ

     

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ

ਸ. ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਇ. ਨੂੰ ਚੱਕ ਨੰਬਰ ਪੰਜ, ਜਿਲਾ ਲਾਇਲਪੁਰ ਵਿਖੇ ਸਰਦਾਰ ਕਿਸ਼ਨ ਸਿੰਘ ਜੀ ਦੇ ਘਰ ਹੋਇਆ।

     ਦੇਸ਼ ਭਗਤੀ ਦਾ ਜਾਗ ਉਹਨਾਂ ਨੂੰ ਆਪਣੇ ਪਿੰਡ ਵਿਚੋਂ ਹੀ ਲੱਗ ਗਿਆ ਸੀ। ਫੇਰ ਜਲਿਆਂਵਾਲੇ ਬਾਗ ਦੇ ਗੋਲੀਕਾਂਡ ਅਤੇ ਲਾਲਾ ਲਾਜਪਤ ਰਾਏ ਜੀ ਤੇ ਹੋਏ ਲਾਠੀ ਚਾਰਜ ਨੇ ਭਗਤ ਸਿੰਘ ਨੂੰ ਅੰਗਰੇਜ਼ਾਂ ਦੇ ਬਾਗੀ ਬਣਾ ਦਿੱਤਾ ਸੀ।

     ਸ. ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ, (ਹੁਣ ਪਾਕਿਸਤਾਨ ਵਿੱਚ) ਦੇ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਭਗਤ ਸਿੰਘ ਨੇ ਡੀ.ਏ.ਵੀ. ਹਾਈ ਸਕੂਲ ਵਿੱਚ ਦਾਖਲ ਲਿਆ। ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦਾ ਪੜ੍ਹਾਕੂ ਤਾਂ ਨਹੀਂ ਸੀ ਪਰ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ।

     ਸ. ਭਗਤ ਸਿੰਘ ਨੇ 1925 ਨੂੰ  “ਨੌਜਵਾਨ ਭਾਰਤ ਸਭਾ” ਬਣਾਈ ਤੇ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਖੋਲ ਲਿਆ।

     ਸੰਨ 1929 ਨੂੰ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁਟਿਆ। ਜਿਸ ਕਰਕੇ ਭਗਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।

     ਮਹਾਤਮਾ ਗਾਂਧੀ ਨੇ ਉਨ੍ਹਾਂ ਦੇ ਕੰਮ ਨੂੰ ਨਾ ਮਨਜ਼ੂਰ ਕੀਤਾ। ਫਿਰ ਵੀ, ਜੇਲ੍ਹ ਵਿੱਚ ਸ. ਭਗਤ ਸਿੰਘ ਖੁਸ਼ ਸੀ।

     7 ਅਕਤੂਬਰ 1930 ਨੂੰ ਟ੍ਰਿਬਿਊਨਲ ਨੇ ਆਪਣੇ ਸਾਰੇ ਸਬੂਤਾਂ ਦੇ ਆਧਾਰ ਤੇ 300 ਪੰਨਿਆਂ ਦਾ ਫੈਸਲੇ ਦਿੱਤਾ ਅਤੇ ਸਾਂਡਰਸ ਦੀ ਹੱਤਿਆ ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਮੂਲੀਅਤ ਸਾਬਤ ਹੋਈ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।

     ਸ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਮੌਤ ਦੀ ਸਜ਼ਾ ਦਿੱਤੀ ਗਈ  ਅਤੇ 24 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਗਿਆ ਸੀ। ਪਰ ਸਮੇਂ ਵਿੱਚ ਫੇਰ ਬਦਲ ਕੀਤੀ ਅਤੇ 23 ਮਾਰਚ 1931 ਨੂੰ ਲਾਹੌਰ ਜੇਲ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਗੁਪਤ ਰੂਪ ਵਿੱਚ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ।

     ਸ. ਭਗਤ ਸਿੰਘ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਛੱਡ ਦਿੱਤਾ ਕਿਉਂਕਿ ਉਹ ਵਿਸ਼ਵਾਸ ਕਰਦੇ ਸਨ ਕਿ ਧਰਮ ਨੇ ਆਜ਼ਾਦੀ ਲਈ ਰੁਕਾਵਟਾਂ ਪੈਦਾ ਕੀਤੀਆਂ ਹਨ।

Loading Likes...

Leave a Reply

Your email address will not be published. Required fields are marked *