ਸੋਸ਼ਲ ਮੀਡੀਆ ਅਤੇ ਸਿਹਤ / Social Media and Health
ਨੌਜਵਾਨ ਅਤੇ ਬੱਚੇ ਹਮੇਸ਼ਾ ਮੋਬਾਇਲ, ਡੈਸਕਟਾਪ ਜਾਂ ਲੈਪਟਾਪ ਆਦਿ ਤੇ ਰੁੱਝੇ ਦਿਸਦੇ ਹਨ। ਇਸ ਨਾਲ ਉਨ੍ਹਾਂ ਵਿਚ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਹਾਲ ਹੀ ਵਿਚ ਇਕ ਰਾਸ਼ਟਰੀ ਸਰਵੇ ਵਿਚ ਪਤਾ ਲੱਗਾ ਹੈ ਕਿ ਲਗਭਗ 60 ਫੀਸਦੀ ਬੱਚੇ ਹਮੇਸ਼ਾ ਸੋਸ਼ਲ ਮੀਡੀਆ ਨਾਲ ਚਿਪਕੇ ਰਹਿੰਦੇ ਹਨ। ਸੋਸ਼ਲ ਮੀਡੀਆ ਦਾ ਸਿਹਤ ਤੇ ਕੀ ਅਸਰ ਹੁੰਦਾ ਹੈ ਅੱਜ ਅਸੀਂ ਇਸੇ ਵਿਸ਼ੇ ‘ਸੋਸ਼ਲ ਮੀਡੀਆ ਅਤੇ ਸਿਹਤ / Social media and health‘ ਤੇ ਚਰਚਾ ਕਰਾਂਗੇ।
ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ :
ਇਸ ਉਮਰ ਵਿਚ ਉਨ੍ਹਾਂ ਨੂੰ ਖੇਡਣ – ਕੁੱਦਣ , ਮੈਦਾਨਾਂ ਤੇ ਦਿਖਣ ਦੇ ਨਾਲ – ਨਾਲ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਇਸ ਨਾਲ ਸਰੀਰਕ, ਮਾਨਸਿਕ ਅਤੇ ਸਮਾਜਿਕ, ਹਰ ਤਰ੍ਹਾਂ ਦਾ ਵਿਕਾਸ ਹੁੰਦਾ ਹੈ ਪਰ ਇਨ੍ਹਾਂ ਸਭ ਤੋਂ ਦੂਰ, ਇੱਕਲੇ ਸਿਰਫ ਸੋਸ਼ਲ ਮੀਡੀਆ ਤੇ ਰੁੱਝੇ ਰਹਿਣ ਨਾਲ ਬੱਚੇ ਡਿਪ੍ਰੈਸ਼ਨ ਅਤੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਡਾਕਟਰਾਂ ਨੇ ਵੀ ਇਸ ਨੂੰ ਵੱਡੀ ਸਮੱਸਿਆ ਦੱਸਿਆ ਹੈ। ਇਹ ਸਿਰਫ ਭਾਰਤ ਹੀ ਨਹੀਂ ਸਗੋਂ ਸਾਰੇ ਵਿਸ਼ਵ ਦੀ ਸਮੱਸਿਆ ਹੈ।
ਕੀ ਹੈ ਡਿਜੀਟਲ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਲਾਅ?/ What is Digital Private Data Protection Law?
ਕੇਂਦਰ ਸਰਕਾਰ ਦੁਆਰਾ ਜਲਦੀ ਹੀ ‘ਡਿਜੀਟਲ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਲਾਅ’ ਲਿਆਂਦੇ ਜਾਣ ਦੀ ਆਸ ਹੈ। ਇਸ ਦੇ ਆਉਣ ਨਾਲ ਬੱਚਿਆਂ ਦੀ ਆਨਲਾਈਨ ਮਨਮਾਨੀ ਤੇ ਕੁਝ ਲਗਾਮ ਸੰਭਵ ਹੋਵੇਗੀ। ਇਸ ਕਾਨੂੰਨ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ਤੇ ਕੁਝ ਐਪਲੀਕੇਸ਼ਨ (ਐਪਸ) ਦੀ ਵਰਤੋਂ ਕਰਨ ਲਈ ਮਾਤਾ – ਪਿਤਾ (ਮਾਪਿਆਂ) ਦੀ ਇਜਾਜ਼ਤ ਜ਼ਰੂਰੀ ਹੋਵੇਗੀ।
ਕਿਉਂ ਜ਼ਰੂਰੀ ਹੈ ਇਹ ਇਸ ਲਈ ਵੀ ਅਹਿਮ ਹੈ, ਕਿਉਂਕਿ ਇਨ੍ਹੀਂ ਦਿਨੀਂ ਡਿਜੀਟਲ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਲਾਅ/ Digital Private Data Protection Law :
- ਮੀਡੀਆ ਦਾ ਜ਼ਬਰਦਸਤ ਬੋਲਬਾਲਾ ਹੈ, ਕਿਉਂਕਿ ਡੈਸਕਟਾਪ, ਲੈਪਟਾਪ ਆਦਿ ਕਈ ਤਰ੍ਹਾਂ ਦੇ ਗੈਜ਼ੇਟਸ ਤੋਂ ਲੈ ਕੇ ਮੋਬਾਇਲ ਤੱਕ ਲਗਭਗ ਹਰ ਹੱਥ ਵਿਚ ਉਪਲਬੱਧ ਹੈ। ਘਰ – ਘਰ ਵਿਚ ਇੰਟਰਨੈੱਟ ਦੀ ਸਹੂਲਤ ਹੈ। ਨਾਲ ਹੀ ਕਈ ਤਰ੍ਹਾਂ ਦੀਆਂ ਗੇਮਸ, ਫਿਲਮਾਂ, ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਅਤੇ ਐਪਸ ਉਪਲਬੱਧ ਹਨ। ਸਿਰਫ ਇਕ ਕਲਿੱਕ ਨਾਲ ਹੀ ਮਨਚਾਹੀਆਂ ਚੀਜ਼ਾਂ ਹਾਸਲ ਹੋ ਰਹੀਆਂ ਹਨ।
- ਘਰ – ਪਰਿਵਾਰ ਅਤੇ ਸਮਾਜ ਨਾਲ ਵੀ ਪ੍ਰਤੱਖ ਹੋਣ ਵਾਲਾ ਸੰਵਾਦ ਘੱਟ ਹੁੰਦਾ ਜਾ ਰਿਹਾ ਹੈ। ਬੱਚੇ ਸਮਾਜਿਕ ਵਿਵਹਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਹਾਲਾਂਕਿ ਸੋਸ਼ਲ ਮੀਡੀਆ ਦੀ ਕਨੈਕਟੀਵਿਟੀ ਵਿਚ ਢੇਰ ਸਾਰੀਆਂ ਚੰਗਿਆਈਆ ਵੀ ਹਨ ਪਰ ਜੋ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਉਹ ਬਹੁਤ ਚਿੰਤਾਜਨਕ ਹਨ।
- ਸਮਾਜਿਕ ਮਾਹੌਲ ਦੀ ਵਿਵਹਾਰਿਕ ਜ਼ਿੰਦਗੀ ਅਤੇ ਬਿਹਤਰ ਸੰਵਾਦ ਨਾਲ ਵਿਅਕਤੀ – ਵਿਅਕਤੀ ਦਰਮਿਆਨ ਆਪਸੀ ਜੋ ਰਿਸ਼ਤੇ ਬਣੇ ਹਨ, ਉਹ ਸੋਸ਼ਲ ਮੀਡੀਆ ਵਾਲੇ ਬੱਚਿਆਂ ਦੀ ਸਮਝ ਤੋਂ ਬਾਹਰ ਦੀ ਗੱਲ ਹੁੰਦੇ ਜਾ ਰਹੇ ਹਨ।
- ਮਨੁੱਖੀ ਜੀਵਨ ਵਿਚ ਆਪਸੀ ਭਾਵੁਕਤਾ, ਪਿਆਰ ਅਤੇ ਦੁੱਖਾਂ ਨੂੰ ਪ੍ਰਤੱਖ ਮਹਿਸੂਸ ਕੀਤਾ ਜਾਂਦਾ ਹੈ।
- ਸਮਾਜਿਕ ਮਾਣ – ਮਰਿਆਦਾ ਅਤੇ ਅਨੁਸ਼ਾਸਨ ਦੇ ਨਾਲ ਹੀ ਕਈ ਤਰ੍ਹਾਂ ਦੇ ਸੰਸਕਾਰਾਂ ਦੇ ਸਮਾਜਿਕ ਵਿਵਹਾਰ ਨਾਲ ਅਸੀਂ ਸਿੱਖਦੇ ਹਾਂ ਸੋਸ਼ਲ ਮੀਡੀਆ ਸੰਪਰਕ, ਜਾਣਕਾਰੀਆਂ ਦਾ ਵੱਡਾ ਮਾਧਿਅਮ ਜ਼ਰੂਰ ਹੈ ਪਰ ਉਹ ਸਿਰਫ ਸਾਧਨ ਹੈ।
ਬੱਚਿਆਂ ਦਾ ਸਰਬਪੱਖੀ ਵਿਕਾਸ / All round development of children :
Loading Likes...ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਪਰਿਵਾਰਕ, ਸਮਾਜਿਕ ਅਤੇ ਭਾਈਚਾਰਕ ਪਰਿਵੇਸ਼ ਵਿਚ ਬਣਾਈ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਬੱਚਿਆਂ ਦੀਆਂ ਆਦਤਾਂ ਤੇ ਲਗਾਮ ਲਗਾਉਣ ਲਈ ਕਾਨੂੰਨ ਬਣਨ ਜਾ ਰਿਹਾ ਹੈ। ਦੇਸ਼ ਨੂੰ ਸੰਸਕਾਰੀ ਪੀੜ੍ਹੀ ਦੇਣ ਲਈ ਕੁਝ ਅਨੁਸ਼ਾਸਨ ਅਤੇ ਮਰਿਆਦਾਵਾਂ ਜ਼ਰੂਰੀ ਹਨ। ਘਰ – ਪਰਿਵਾਰ ਵਿਚ ਬੱਚਿਆਂ ਨੂੰ ਆਧੁਨਿਕ ਬਣਾਉਣ ਦੇ ਨਾਲ ਨਾਲ ਉਨ੍ਹਾਂ ਵਿਚ ਸੰਸਕਾਰ, ਪ੍ਰਪੰਰਾਵਾਂ, ਮਾਣ – ਮਰਿਆਦਾ ਅਤੇ ਸਮਾਜਿਕਤਾ ਦੇ ਗੁਣਾਂ ਦੇ ਵਿਕਾਸ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।