ਸਰਦੀਆਂ ਵਿੱਚ ਪੈਰਾਂ ਦੀ ਦੇਖਭਾਲ ਕਿਵੇਂ ਕਰੀਏ? / How to take care of feet in winter?
ਜਿਵੇਂ ਹੀ ਮੌਸਮ ਬਦਲਦਾ ਹੈ, ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਵਿਚ ਫਟੀਆਂ ਅੱਡੀਆਂ ਦੀ ਸਮੱਸਿਆ ਵੀ ਸ਼ਾਮਲ ਹੈ। ਫਟੀਆਂ ਅੱਡੀਆਂ ਦਾ ਇਲਾਜ ਕਰਨਾ ਆਸਾਨ ਹੈ। ਖਾਸ ਤੌਰ ਤੇ ਜੇਕਰ ਤੁਸੀਂ ਘਰੇਲੂ ਤਰੀਕਿਆਂ ਨਾਲ ਆਪਣੀ ਇਨ੍ਹਾਂ ਦੀ ਦੇਖਭਾਲ ਕਰਦੇ ਹੋ, ਤਾਂ ਕੁਝ ਹੀ ਦਿਨਾਂ ਵਿਚ ਨਰਮ ਅਤੇ ਸਾਫ਼ ਅੱਡੀਆਂ ਪ੍ਰਾਪਤ ਕਰਨਾ ਸੰਭਵ ਹੈ। ਆਪਣੀਆਂ ਅੱਡੀਆਂ ਨੂੰ ਸਿਹਤਮੰਦ ਅਤੇ ਮੁਲਾਇਮ ਰੱਖਣ ਲਈ ਹੀ ਅੱਜ ਦਾ ਵਿਸ਼ਾ ‘ਸਰਦੀਆਂ ਵਿੱਚ ਪੈਰਾਂ ਦੀ ਦੇਖਭਾਲ ਕਿਵੇਂ ਕਰੀਏ? / How to take care of feet in winter?’ ਚੁਣਿਆ ਗਿਆ ਹੈ।
ਅੱਡੀਆਂ ਨੂੰ ਸਾਫ਼ ਕਰਨਾ :
ਬਜ਼ਾਰ ਵਿਚ ਉਪਲਬਧ ਬਰੁੱਸ਼ ਨਾਲ ਆਪਣੀਆਂ ਅੱਡੀਆਂ ਨੂੰ ਸਾਫ਼ ਕਰ ਸਕਦੇ ਹੋ, ਜਿਸ ਨਾਲ ਤੁਹਾਡੀਆਂ ਅੱਡੀਆਂ ਨੂੰ ਫਟਣ ਤੋਂ ਰੋਕਿਆ ਜਾ ਸਕਦਾ ਹੈ। ਆਪਣੀਆਂ ਅੱਡੀਆਂ ਵਿਚ ਕਿਸੇ ਵੀ ਤਰ੍ਹਾਂ ਦੀਆਂ ਤਰੇੜਾਂ ਜਾਂ ਝੁਰੜੀਆਂ ਤੋਂ ਬਚਣ ਲਈ ਹਰ ਰੋਜ਼ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
ਕੇਲੇ ਅਤੇ ਸ਼ਹਿਦ ਦੇ ਮਾਸਕ ਨਾਲ ਅੱਡੀਆਂ ਦੀ ਦੇਖਭਾਲ :
- ਇਸ ਨਾਲ ਤੁਸੀਂ ਇਕ ਹੀ ਰਾਤ ਵਿਚ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
- ਮਾਸਕ ਨੂੰ ਅੱਡੀ ਤੇ ਲਗਾਓ ਅਤੇ ਲਗਭਗ 40 ਮਿੰਟ ਜਾਂ 1 ਘੰਟੇ ਲਈ ਛੱਡ ਦਿਓ, ਇਸ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਫਟੀ ਹੋਈ ਅੱਡੀ ਰਾਤੋ – ਰਾਤ ਠੀਕ ਹੋ ਜਾਵੇਗੀ।
ਆਪਣੀ ਖੂਬਸੂਰਤੀ ਵਧਾਉਣ ਲਈ CLICK ਕਰੋ।
ਓਟਸ ਅਤੇ ਵ੍ਹੀਟ ਜਰਮ ਆਇਲ ਮਾਸਕ ਦੀ ਵਰਤੋਂ :
ਸਭ ਤੋਂ ਪਹਿਲਾਂ ਓਟਸ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਕ ਕਟੋਰੀ ਵਿਚ 2 ਚੱਮਚ ਓਟਸ ਅਤੇ ਬਰਾਬਰ ਮਾਤਰਾ ਵਿਚ ਵ੍ਹੀਟ ਜਰਮ ਆਇਲ ਪਾਓ ਅਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਪੇਸਟ ਨੂੰ ਆਪਣੀਆਂ ਫਟੀਆਂ ਅੱਡੀਆਂ ਤੇ ਚੰਗੀ ਤਰ੍ਹਾਂ ਲਗਾਓ। 30 ਮਿੰਟਾਂ ਬਾਅਦ ਪਿਊਮਿਕ ਸਟੋਨ ਦੀ ਮਦਦ ਨਾਲ ਅੱਡੀਆਂ ਨੂੰ ਰਗੜੋ।
ਕਣਕ ਦੇ ਆਟੇ, ਸ਼ਹਿਦ ਅਤੇ ਸਿਰਕੇ ਦੇ ਮਾਸਕ ਦੀ ਵਰਤੋਂ :
ਕਣਕ ਦੇ ਆਟੇ, ਸ਼ਹਿਦ ਅਤੇ ਸਿਰਕੇ ਦਾ ਮਾਸਕ ਫਟੀਆਂ ਅੱਡੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿਚ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ।
- ਆਪਣੀਆਂ ਅੱਡੀਆਂ ਨੂੰ ਕੋਸੇ ਪਾਣੀ ਵਿਚ ਡੁਬੋ ਕੇ ਕੁਝ ਸਮੇਂ ਲਈ ਛੱਡ ਦਿਓ। ਇਹ ਨਿਸ਼ਚਤ ਰੂਪ ਨਾਲ ਤੁਹਾਡੀਆਂ ਫਟੀਆਂ ਅੱਡੀਆਂ ਨੂੰ ਠੀਕ ਕਰਨ ਵਿਚ ਮਦਦ ਕਰ ਸਕਦਾ ਹੈ। ਕਿਉਂਕਿ ਜੇਕਰ ਤੁਸੀਂ ਅੱਡੀਆਂ ਨੂੰ ਗਰਮ ਪਾਣੀ ਵਿੱਚ ਡੁਬੋ ਕੇ ਉਨ੍ਹਾਂ ਨੂੰ ਸੁਕਾ ਲਓ ਅਤੇ ਉਨ੍ਹਾਂ ਤੇ ਕਰੀਮ ਲਗਾਓ, ਤਾਂ ਇਹ ਯਕੀਨੀ ਤੌਰ ਤੇ ਤੁਹਾਡੀਆਂ ਅੱਡੀਆਂ ਨੂੰ ਠੀਕ ਕਰ ਦੇਵੇਗੀ।