ਹਮੇਸ਼ਾ ਸੋਜ (Swelling) ਜਾਂ ਦਰਦ ਬਣਿਆ ਰਹਿਣਾ :
ਇਹ ਬੜੀ ਆਮ ਹੋ ਗਈ ਹੈ ਕਿ ਹੱਥ ਦੀਆਂ ਉਂਗਲੀਆਂ ‘ਚ ਹਮੇਸ਼ਾ ਸੋਜ ਜਾਂ ਦਰਦ ਬਣਿਆ ਹੀ ਰਹਿੰਦਾ ਹੈ। ਲਗਭਗ 40 ਦੀ ਉਮਰ ਦੇ ਨੇੜੇ ਦੀਆਂ ਔਰਤਾਂ ਨੂੰ ਇਹ ਸ਼ਿਕਾਇਤ ਬਣੀ ਹੀ ਰਹਿੰਦੀ ਹੈ।
ਕਦੀ – ਕਦੀ ਉਂਗਲੀਆਂ ਵਿਚ ਸੋਜ (Swelling) ਦੇ ਨਾਲ ਝਨਝਨਾਹਟ ਦੀ ਵੀ ਸ਼ਿਕਾਇਤ ਰਹਿੰਦੀ ਹੈ। ਜਿੰਨ੍ਹਾਂ ਲੋਕਾਂ ਦੇ ਛਾਤੀ ਜਾਂ ਮੋਢੇ ਕੋਲ ਕਿਸੇ ਹਾਦਸੇ ਵਿਚ ਸੱਟ ਲੱਗੀ ਹੋਵੇ ਤਾਂ ਉਹਨਾ ਨੂੰ ਵੀ ਉਂਗਲੀਆਂ ਦੀ ਸਮੱਸਿਆਵ ਸ਼ੁਰੂ ਹੋ ਜਾਂਦੀ ਹੈ। ਤੇ ਅਖੀਰ ਵਿਚ ਇਹ ਜ਼ਖਮ ਦਾ ਰੂਪ ਲੈ ਲੈਂਦੀ ਹੈ।
ਕਿਹੜੇ ਲੋਕਾਂ ਨੂੰ ਇਹ ਸਮੱਸਿਆ ਰਹਿੰਦੀ :
ਔਰਤਾਂ ਦਾ ਭਾਰ ਜ਼ਿਆਦਾ ਹੋਣ ਨਾਲ ਅਤੇ ਜੋ ਕਈ ਘੰਟੇ ਟੀ. ਵੀ ਦੇ ਸਾਹਮਣੇ ਬੈਠੀਆਂ ਰਹਿੰਦੀਆਂ ਹਨ ਅਤੇ ਸਰੀਰਕ ਕਸਰਤ ਵੀ ਨਹੀਂ ਕਰਦੀਆਂ। ਉਹ ਇਸ ਸਮੱਸਿਆ ਦੀ ਸ਼ਿਕਾਰ ਹੁੰਦੀਆਂ ਹਨ।
ਜੋ ਲੋਕ ਇਹੋ ਜਿਹੇ ਕਾਰੋਬਾਰ ਨਾਲ ਜੁੜੇ ਹੋਣ ਜਿਨ੍ਹਾਂ ਦੇ ਹੱਥਾਂ ਵਿਚ ਠੰਡੇ ਤੇ ਗਰਮ ਪਾਣੀ ਨਾਲ ਜਲਦੀ – ਜਲਦੀ ਸੰਪਰਕ ਹੁੰਦਾ ਰਹੇ ਇਹੋ ਜਿਹੇ ਲੋਕਾਂ ਨੂੰ ਵੀ ਇਸਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ।
ਜਿਹੜੇ ਲੋਕ ਚੱਕਰਦਾਰ ਰਫਤਾਰ ਔਜ਼ਾਰਾਂ ਦੀ ਵੱਧ ਵਰਤੋਂ ਕਰਦੇ ਹਨ ਜਿਵੇਂ ਕੋਈ ਵੀ ਮਸ਼ੀਨ ਆਪ੍ਰੇਟਰ, ਮਿਕਸੀ ਜੂਸਰ ਦੀ ਵੱਧ ਵਰਤੋਂ ਕਰਨ ਵਾਲੇ ਦੁਕਾਨਦਾਰ ਤੇ ਬਿਊਟੀਪਾਰਲਰ ‘ਚ ਕੰਮ ਆਉਣ ਵਾਲਾ ਹੇਅਰ ਡ੍ਰਾਇਰ।
ਪਿਆਨੋ, ਹਰਮੋਨੀਅਮ ਤੇ ਟਾਇਪਿੰਗ ਮਸ਼ੀਨ ਤੇ ਵੱਧ ਸਮਾਂ ਬਿਤਾਉਣ ਵਾਲੇ ਲੋਕ ਵੀ ਉਂਗਲੀਆਂ ਦੀ ਸਮੱਸਿਆ ਤੋਂ ਬਚ ਨਹੀਂ ਸਕਦੇ।
ਰੇਨਾਈਡ ਰੋਗ ਇਕ ਮੁੱਖ ਕਾਰਨ :
ਅਕਸਰ ਇਹ ਸਮੱਸਿਆ ਔਰਤਾਂ ਨੂੰ ਸਰਦੀ ਦੇ ਮੌਸਮ ਵਿੱਚ ਗੰਭੀਰ ਹੋ ਜਾਂਦੀ ਹੈ। ਇਸ ਵਿਚ ਸਵੇਰ ਦੇ ਸਮੇਂ ਉਂਗਲੀਆਂ ਦੀ ਸਕਿਨ ਦਾ ਰੰਗ ਪਹਿਲਾਂ ਪੀਲਾ ਤੇ ਫਿਰ ਹਲਕਾ ਨੀਲਾ ਤੇ ਬਾਅਦ ਵਿੱਚ ਲਾਲ ਹੋ ਜਾਂਦਾ ਹੈ ਅਤੇ ਨਾਲ – ਨਾਲ ਉਂਗਲੀਆਂ ‘ਚ ਸੋਜ ਤੇ ਕੰਬਣੀ ਉੱਭਰ ਜਾਂਦੀ ਹੈ।
ਥੋਰੇਸਿਕ ਆਊਟਲੇਟ ਸਿੰਡ੍ਰੋਮ –
ਜਿਨ੍ਹਾਂ ਲੋਕਾਂ ਦੀ ਧੋਣ ਦੀਆਂ ਮਾਸਪੇਸ਼ੀਆਂ ‘ਚ ਵੱਧ ਦਬਾਅ ਹੁੰਦਾ ਹੈ ਜਾਂ ਗਰਦਨ ‘ਚ ਰੀੜ ਦੀ ਹੱਡੀ ਤੋਂ ਅਸਾਧਾਰਨ ਤੌਰ ਤੇ ਨਿੱਕਲੀ ਹੋਈ ਪੱਸਲੀ ਦਾ ਦਬਾਅ (ਸਰਵਾਈਕਲ ਰੀਬ) ਪੈਂਦਾ ਹੈ, ਉਨ੍ਹਾਂ ਲੋਕਾਂ ਵਿੱਚ ਇਹ ਥੋਰੇਸਿਕ ਆਊਟਲੇਟ ਸਿੰਡ੍ਰੋਮ (ਟੀ. ਓ. ਸੀ./TOC) ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਵੀ ਸਮੱਸਿਆ :
ਜਿਹੜੇ ਲੋਕਾਂ ਨੂੰ ਲੰਬੇ ਸਮੇਂ ਤੋਂ ਸ਼ੂਗਰ ਦੀ ਸ਼ਿਕਾਇਤ ਰਹਿੰਦੀ ਹੈ, ਉਹ ਲੋਕ ਅਕਸਰ ਹੱਥ ਦੀਆਂ ਉਂਗਲੀਆਂ ‘ਚ ਸੋਜ ਤੇ ਦਰਦ ਦੀ ਸ਼ਿਕਾਇਤ ਕਰਦੇ ਹਨ।
ਇਸ (Swelling) ਤੋਂ ਬਚਣ ਦੇ ਉਪਾਅ :
ਹਮੇਸ਼ਾ ਆਪਣੇ ਹੱਥ ਨੂੰ ਠੰਡੇ ਪਾਣੀ ਤੇ ਬਰਫ ਦੇ ਸੰਪਰਕ ਵਿਚ ਲਿਆਉਣ ਤੋਂ ਬਚੋ ਅਤੇ ਕਦੇ ਵੀ ਫ੍ਰੀਜਰ ‘ਚ ਆਪਣਾ ਹੱਥ ਨਾ ਪਾਉਣ।
ਸਰਦੀ ਦੇ ਮੌਸਮ ਵਿਚ ਗਰਮ ਤੇ ਊਨੀ ਦਸਤਾਨਿਆਂ ਦੀ ਵਰਤੋਂ ਕਰੋ। ਜੇਕਰ ਕਾਰੋਬਾਰ ਇਹੋ ਜਿਹਾ ਹੈ ਕਿ ਜਿੱਥੇ ਠੰਡੇ ਪਾਣੀ ਦੇ ਸੰਪਰਕ ਵਿਚ ਵੱਧ ਸਮੇਂ ਰਹਿਣਾ ਪੈਂਦਾ ਹੈ ਜਾਂ ਗਤੀਸ਼ੀਲ ਔਜ਼ਰਾਂ ਦੀ ਵੱਧ ਵਰਤੋਂ ਹੁੰਦੀ ਹੈ ਤਾਂ ਤੁਹਾਨੂੰ ਆਪਣੇ ਪੇਸ਼ੇ ਨੂੰ ਬਦਲਣਾ ਬੇਹਤਰ ਰਹੇਗਾ।
ਡਿਟਰਜੈਂਟ ਪਾਊਡਰ ਤੇ ਕੱਪੜੇ ਧੋਣ ਵਾਲੇ ਸਾਬਣ, ਇਹਨਾਂ ਦਾ ਜਿੰਨੀ ਹੋ ਸਕੇ ਵਰਤੋਂ ਨਾ ਕਰੋ।
ਨਹਾਉਣ ਲਈ ਬੜੇ ਹਲਕੇ ਡਿਟਰਜੈਂਟ ਸਾਬਣ ਦੀ ਵਰਤੋਂ ਕਰੋ।
ਹੱਥ ਵਿੱਚ ਕਦੀ ਟਾਈਟ ਘੜੀ ਜਾ ਪੱਟਾ ਨਾ ਬੰਨ੍ਹੋ।
ਉਂਗਲੀਆਂ ‘ਚ ਟਾਈਟ ਅੰਗੂਠੀ ਨਾ ਪਾਓ।
ਜਿਨ੍ਹਾ ਨੂੰ ਇਹ ਸਮੱਸਿਆ ਆਉਂਦੀ ਹੈ ਉਹ ਸਿਲਾਈ ਮਸ਼ੀਨ, ਪਿਆਨੋ, ਹਾਰਮੋਨੀਅਮ ਤੇ ਟਾਇਪਿੰਗ ਮਸ਼ੀਨ ਦੀ ਵਰਤੋਂ ਘੱਟ ਕਰ ਦੇਣ।
ਖਾਣ – ਪੀਣ ਵਿਚ ਪਰਹੇਜ਼ :
ਅਦਰਕ, ਹਰੀ ਸਬਜ਼ੀ, ਟਮਾਟਰ ਤੇ ਗਾਜਰ ਦੀ ਵਰਤੋਂ ਵਧੇਰੇ ਕਰੋ।
ਤਾਜ਼ਾ ਕੱਟੇ ਹੋਏ ਅਨਾਨਾਸ ਦੀ ਵਰਤੋਂ ਜ਼ਿਆਦਾ ਕਰੋ।
ਇਹ ਅਨਾਨਾਸ ਨੂੰ ਕੱਟਣ ਦੇ ਬਾਅਦ ਤੁਰੰਤ ਖਾਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ
Loading Likes...