ਸਵੇਰੇ ਪਾਣੀ ਪੀਣ ਦੇ ‘ਫਾਇਦੇ’/’ Benefits’ of drinking water in the morning
ਗਰਮੀ ਆਪਣੇ ਪੂਰੇ ਜ਼ੋਰ ਤੇ ਹੈ। ਜੀ ਲੋਕ ਠੰਡ ਵਿਚ ਘੱਟ ਪਾਣੀ ਪੀਂਦੇ ਹਨ, ਉਨ੍ਹਾਂ ਲੋਕਾਂ ਨੂੰ ਵੀ ਵੱਧ ਮਾਤਰਾ ਵਿਚ ਪਾਣੀ ਦੀ ਲੋੜ ਪਏਗੀ।ਹਾਲਾਂਕਿ ਗਰਮੀ ਵਿੱਚ ਤੇਜ ਧੁੱਪ ਅਤੇ ਪਸੀਨੇ ਦੀ ਵਜ੍ਹਾ ਨਾਲ ਸਰੀਰ ਵਿੱਚ ਮੌਜੂਦ ਪਾਣੀ ਦੀ ਮਾਤਰਾ ਘੱਟ ਹੁੰਦੀ ਚਲੀ ਜਾਂਦੀ ਹੈ, ਜਿਸ ਕਾਰਨ ਡੀਹਾਈਡ੍ਰੇਸ਼ਨ ਹੋ ਸਕਦਾ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਸਰੀਰ ਨੂੰ ਵਾਧੂ ਮਾਤਰਾ ਵਿਚ ਪਾਣੀ ਦੀ ਲੋੜ ਹੁੰਦੀ ਹੈ। ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਸਵੇਰ ਉਠਦੇ ਹੀ ਸਭ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ। ਜੇਕਰ ਨਹੀਂ ਪਤਾ ਤਾਂ ਅੱਜ ਅਸੀਂ ਇਸੇ ਵਿਸ਼ੇ ‘ਸਵੇਰੇ ਪਾਣੀ ਪੀਣ ਦੇ ‘ਫਾਇਦੇ’/’ Benefits’ of drinking water in the morning‘ ਤੇ ਹੀ ਚਰਚਾ ਕਰਾਂਗੇ।
ਡੀਹਾਈਡ੍ਰੇਸ਼ਨ ਤੋਂ ਬਚਾਅ/ Prevention from dehydration :
ਪੂਰੀ ਰਾਤ ਸੌਣ ਦੀ ਵਜ੍ਹਾ ਨਾਲ ਅਸੀਂ ਕਈ ਘੰਟਿਆਂ ਤਕ ਪਾਣੀ ਤੋਂ ਵਾਂਝੇ ਰਹਿੰਦੇ ਹਾਂ। ਗਰਮੀ ਦੇ ਮੌਸਮ ਵਿਚ ਸੌਂਦੇ ਸਮੇਂ ਕਈ ਲੋਕਾਂ ਨੂੰ ਵੱਧ ਪਸੀਨਾ ਆਉਂਦਾ ਹੈ। ਪਸੀਨਾ ਆਉਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣਦੀ ਹੈ। ਇਹੀ ਵਜ੍ਹਾ ਹੈ ਕਿ ਹਰ ਕਿਸੇ ਨੂੰ ਸਵੇਰੇ ਉਠਦੇ ਹੀ ਪਾਣੀ ਪੀਣਾ ਚਾਹੀਦਾ ਹੈ, ਖਾਸ ਤੌਰ ਤੇ ਗਰਮੀਆਂ ਦੇ ਮੌਸਮ ਵਿਚ। ਜੋ ਕਿ ਬਹੁਤ ਹੀ ਜ਼ਰੂਰੀ ਹੁੰਦਾ ਹੈ।
ਕਿਡਨੀ ਸਟੋਨ ਤੋਂ ਬਚਾਅ ਲਈ ਜ਼ਰੂਰੀ/ Essential to prevent kidney stones :
ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਪਾਣੀ ਪੀਣ ਨਾਲ ਕਿਡਨੀ ਵਿਚ ਪਥਰੀ ਹੋਣ ਦਾ ਖਤਰਾ ਘੱਟ ਰਹਿੰਦਾ ਹੈ। ਸਵੇਰੇ ਪਾਣੀ ਪੀਣ ਨਾਲ ਪੇਟ ਦੇ ਐਸਿਡ ਨੂੰ ਸ਼ਾਂਤ ਕਰਨ ਅਤੇ ਪਥਰੀ ਦੇ ਵਿਕਾਸ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਇਸ ਲਈ ਸਵੇਰੇ ਪਾਣੀ ਪੀਣ ਦੀ ਆਦਤ ਸਾਡੀ ਜ਼ਿੰਦਗੀ ਦਾ ਹਿੱਸਾ ਹੋਣੀ ਚਾਹੀਦੀ ਹੈ।
ਸਿਹਤ ਸੰਬੰਧਤ ਹੋਰ ਵੀ ਜਾਣਕਾਰੀ ਲਈ 👉ਕਲਿੱਕ ਕਰੋ।
ਖੁਸ਼ਕ ਚਮੜੀ ਤੋਂ ਬਚਾਅ/ Protects against dry skin :
ਜੇਕਰ ਤੁਹਾਡੀ ਸਕਿਨ ਖੁਸ਼ਕ ਜਿਹੀ ਹੋ ਰਹੀ ਹੈ ਤਾਂ ਜਾਗਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਪਾਣੀ ਪੀਣ ਦਾ ਕਰੋ, ਕਿਉਂਕਿ ਇਸ ਨਾਲ ਬਲੱਡ ਸਰਕੁਲੇਸ਼ਨ ਨੂੰ ਉਤਸ਼ਾਹ ਮਿਲਦਾ ਹੈ। ਇਹ ਨਵੀਆਂ ਕੋਸ਼ਿਕਾਵਾਂ ਦੇ ਉਤਪਾਦਨ ਨੂੰ ਵਧਾ ਕੇ ਸਕਿਨ ਨੂੰ ਗਲੋਇੰਗ ਬਣਾ ਸਕਦਾ ਹੈ। ਚਮੜੀ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ।
ਇਮਿਊਨਿਟੀ ਨੂੰ ਵਧਾਉਣ ਵਿੱਚ ਮੱਦਦ/ Help to boost immunity :
ਸਵੇਰੇ ਪਾਣੀ ਪੀਣ ਨਾਲ ਪੇਟ ‘ਚੋਂ ਟਾਕਿਸਨਸ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਲਿੰਫੇਟਿਕ ਸਿਸਟਮੀ ਬੈਲੈਂਸ ਹੋ ਜਾਂਦਾ ਹੈ ਅਤੇ ਸਮੇਂ ਨਾਲ ਇਮਿਊਨਿਟੀ ਵਿਚ ਸੁਧਾਰ ਹੁੰਦਾ ਹੈ। ਇਹ ਵਿਅਕਤੀ ਨੂੰ ਵਾਰ – ਵਾਰ ਬੀਮਾਰ ਪੈਣ ਦੀ ਸਮੱਸਿਆ ਤੋਂ ਵੀ ਬਚਾ ਸਕਦਾ ਹੈ।
ਵੇਟ ਲਾਸ ਵਿਚ ਮੱਦਦਗਾਰ/ Helpful in weight loss :
Loading Likes...ਜੇਕਰ ਤੁਸੀਂ ਸਵੇਰੇ ਉਠਦੇ ਹੀ ਪਾਣੀ ਪੀਣ ਦੀ ਆਦਤ ਪਾ ਲਓ ਤਾਂ ਇਸ ਵਿਚ ਮੇਟਾਬੋਲਿਜਮ ਅਤੇ ਡਾਈਜੇਸ਼ਨ ਨੂੰ ਉਤਸ਼ਾਹ ਮਿਲਦਾ ਹੈ ਅਤੇ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਲਈ ਸਾਨੂੰ ਘੱਟੋਂ – ਘੱਟ ਦੋ ਗਿਲਾਸ ਪਾਣੀ ਦੀ ਆਦਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ।