ਕਿਵੇਂ ਦਿੱਖਿਆ ਜਾਵੇ ਆਪਣੀ ‘ਉਮਰ ਤੋਂ ਘੱਟ’?/ How to look ‘younger than your age’?

ਕਿਵੇਂ ਦਿੱਖਿਆ ਜਾਵੇ ਆਪਣੀ ‘ਉਮਰ ਤੋਂ ਘੱਟ’?/ How to look ‘younger than your age’?

ਜਦੋਂ ਸੁੰਦਰਤਾ ਦੀ ਗੱਲ ਆਉਂਦੀ ਹੈ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਚਾਹੇ ਉਹ 16 ਸਾਲ ਦੀ ਕੁੜੀ ਹੋਵੇ ਜਾਂ 36 ਸਾਲ ਦੀ ਔਰਤ, ਉਨ੍ਹਾਂ ਵਿਚ ਇਕ ਹੀ ਚੀਜ਼ ਸਾਂਝੀ ਹੁੰਦੀ ਹੈ ਅਤੇ ਉਹ ਖੂਬਸੂਰਤ ਦਿਸਣ ਦੀ ਇੱਛਾ। ਪਰ ਬਹੁਤ ਸਾਰੀਆਂ ਔਰਤਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਸੁੰਦਰ ਚਮੜੀ ਪ੍ਰਾਪਤ ਕਰਨ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਿਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ? ਇਹਨਾਂ ਗੱਲ ਨੂੰ ਹੀ ਧਿਆਨ ਵਿੱਚ ਰੱਖ ਕੇ ਅੱਜ ਅਸੀਂ ਇਸੇ ਵਿਸ਼ੇ ਕਿ ਕਿਵੇਂ ਦਿੱਖਿਆ ਜਾਵੇ ਆਪਣੀ ‘ਉਮਰ ਤੋਂ ਘੱਟ’?/ How to look ‘younger than your age’? ਉੱਤੇ ਚਰਚਾ ਕਰਾਂਗੇ।

ਮਿਲਕ ਕਲੀਂਜਰ ਨਾਲ ਉਮਰ ਤੋਂ ਘੱਟ ਦਿਖਣਾ/ Look younger with a milk cleanser :

ਸਧਾਰਨ ਤੇ ਆਇਲੀ ਚਮੜੀ ਲਈ ਮਿਲਕ ਕਲੀਂਜਰ ਚੰਗੇ ਹੁੰਦੇ ਹਨ। ਇਹ ਰੋਮਾਂ ਵਿਚ ਅਟਕੇ ਫਾਲਤੂ ਮੇਕਅਪ, ਮ੍ਰਿਤ ਕੋਸ਼ਿਕਾਵਾਂ ਅਤੇ ਧੂੜ – ਮਿੱਟੀ ਨੂੰ ਸਾਫ ਕਰ ਦਿੰਦੇ ਹਨ। ਇਸ ਨੂੰ ਉਂਗਲੀਆਂ ਦੇ ਪੋਟਿਆਂ ਨਾਲ ਚਿਹਰੇ ਤੇ ਲਗਾਓ। ਫਿਰ ਗਿੱਲੇ ਰੂੰ ਨਾਲ ਚਿਹਰਾ ਸਾਫ ਕਰ ਲਓ।

ਆਲੂ ਦੇ ਟੁਕੜਿਆਂ ਦੀ ਵਰਤੋਂ ਨਾਲ ਉਮਰ ਦਾ ਘੱਟ ਦਿਖਣਾ/ Use potato slices to reduce the appearance of age :

ਆਲੂ ਦੇ ਟੁਕੜਿਆਂ ਨੂੰ ਕੱਟ ਕੇ ਚਿਹਰੇ ਤੇ ਲਗਾ ਸਕਦੇ ਹੋ। ਆਲੂ ਦੇ ਟੁਕੜਿਆਂ ਨੂੰ ਰਗੜਨ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ ਵੀ ਦੂਰ ਹੋ ਜਾਂਦੇ ਹਨ।

👉ਆਪਣੀ ਦਿੱਖ ਨੂੰ ਹੋਰ ਵੀ ਜ਼ਿਆਦਾ ਨਿਖਾਰਣ ਲਈ CLICK ਕਰੋ।👈

ਉਮਰ ਤੋਂ ਘੱਟ ਦਿਖਣਾ ਤਾਂ ਵਰਤੋ ਜੂਸੀ ਫਲ/ Use juicy fruits to look younger :

ਕਿਸੇ ਵੀ ਰਸੀਲੇ ਫਲ ਦੇ ਟੁਕੜੇ ਜਾਂ ਇਸ ਦੇ ਜੂਸ ਨੂੰ ਚਿਹਰੇ ਤੇ ਰਗੜਨ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਖੀਰੇ ਦਾ ਜੂਸ ਵੀ ਚਿਹਰੇ ਲਈ ਚੰਗਾ ਹੁੰਦਾ ਹੈ।

ਛਾਈਆਂ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ?/ What can be used for shadows?

ਅੱਧਾ ਚੱਮਚ ਟਮਾਟਰ ਦਾ ਰਸ, ਅੱਧਾ ਚੱਮਚ ਤੁਲਸੀ ਦੇ ਪੱਤਿਆਂ ਦਾ ਰਸ, ਅੱਧਾ ਚੱਮਚ ਹਰੇ ਧਨੀਏ ਦੇ ਪੱਤਿਆਂ ਦਾ ਰਸ ਅਤੇ ਅੱਧਾ ਚੱਮਚ ਪੁਦੀਨੇ ਦਾ ਰਸ, ਇਨ੍ਹਾਂ ਸਭ ਨੂੰ ਮਿਲਾ ਕੇ ਰਗੜੋ, ਇਸ ਪ੍ਰਯੋਗ ਨੂੰ ਹਫ਼ਤੇ ਵਿਚ ਤਿੰਨ ਵਾਰ ਕਰੋ। ਇਸ ਤਰ੍ਹਾਂ ਕਰਨ ਨਾਲ ਜਲਦੀ ਹੀ ਫਾਇਦੇ ਨਜ਼ਰ ਆਉਣਗੇ।

ਸਨਸਕ੍ਰੀਨ ਦੀ ਵਰਤੋਂ ਨਾਲ ਉਮਰ ਦਾ ਘੱਟ ਦਿਖਣਾ/ Use sunscreen to look younger :

ਸਭ ਤੋਂ ਪਹਿਲਾਂ, ਇਕ ਗੱਲ ਜਾਣ ਲਓ ਕਿ ਸੂਰਜ ਦੀ ਰੌਸ਼ਨੀ ਚਮੜੀ ਦੇ ਰੰਗ ਨੂੰ ਖਰਾਬ ਕਰ ਸਕਦੀ ਹੈ, ਇਸ ਲਈ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਬਚਾਉਣ ਲਈ ਐੱਸ ਪੀ ਐੱਫ ਵਾਲੀ ਸਨਸਕ੍ਰੀਨ ਦੀ ਵਰਤੋਂ ਕਰੋ। ਜੇਕਰ ਤੁਹਾਡੀ ਚਮੜੀ ਬਹੁਤ ਆਇਲੀ ਹੈ ਤਾਂ ਤੇਲ ਮੁਕਤ ਸਨਸਕ੍ਰੀਨ ਲੋਸ਼ਨ ਲਗਾਉਣ ਨਾਲ ਫਾਇਦਾ ਹੁੰਦਾ ਹੈ।

Loading Likes...

Leave a Reply

Your email address will not be published. Required fields are marked *