‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਤੋਂ ਕਿਵੇਂ ਬਚਿਆ ਜਾਵੇ?
ਕੁਝ ਹਫਤਿਆਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ‘ਆਈ ਫਲੂ’ ਭਾਵ ‘ਕੰਜੰਕਟੀਵਾਈਟਿਸ’ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਹੀ ਅੱਜ ਅਸੀਂ ਗੱਲ ਕਰਾਂਗੇ ਕਿ ‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਤੋਂ ਕਿਵੇਂ ਬਚਿਆ ਜਾਵੇ?
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਦੇ ਵਧਣ ਦੇ ਕਾਰਨ :
ਲਗਾਤਾਰ ਜਾਰੀ ਮੀਂਹ ਅਤੇ ਹੜ੍ਹ ਕਾਰਨ ਇਸ ਸਮੱਸਿਆ ਨੇ ਹੋਰ ਗੰਭੀਰ ਰੂਪ ਲੈ ਲਿਆ ਹੈ। ਇਸ ਦੇ ਭਿਆਨਕ ਫੈਲਾਅ ਕਾਰਨ ਕਈ ਹਿੱਸਿਆਂ ਵਿਚ ਇਸ ਨੂੰ ਇਕ ਮਹਾਮਾਰੀ ਮੰਨਿਆ ਜਾ ਰਿਹਾ ਹੈ। ਇਕ ਮੋਹਰੀ ਹੈਲਥਕੇਅਰ ਕੰਪਨੀ ਪ੍ਰੈਕਟੋ ਨੇ ਹਾਲ ਵਿਚ ਇਸ ਬੀਮਾਰੀ ਦੇ ਪ੍ਰਕੋਪ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਅੰਕੜੇ ਅਤੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ।
ਮਾਨਸੂਨ ਦੇ ਮਹੀਨਿਆਂ ਵਿਚ ‘ਕੰਜੰਕਟੀਵਾਈਟਿਸ’ ਹੋਣਾ ਗੈਰ – ਸਾਧਾਰਨ ਗੱਲ ਨਹੀਂ ਹੈ। ਹਾਲਾਂਕਿ ਇਸ ਸਾਲ ਇਸ ਦੇ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਡੀ ਪੱਧਰ ਤੇ ਪਹੁੰਚ ਗਈ ਹੈ, ਜੋ ਵਧੇਰੇ ਦਿੱਲੀ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਹੜ੍ਹ ਕਾਰਨ ਹੈ। ਇਸ ਤਰ੍ਹਾਂ ਦੇ ਗੈਰ – ਸਵੱਛ ਵਾਤਾਵਰਣ ਵਿਚ ਹਰ ਤਰ੍ਹਾਂ ਦੇ ਵਾਇਰਸ ਅਤੇ ਬੈਕਟੀਰੀਆ ਫਲਦੇ – ਫੁੱਲਦੇ ਹਨ।
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਦਾ ਕਿੰਨ੍ਹਾ ਤੇ ਹੁੰਦਾ ਜ਼ਿਆਦਾ ਅਸਰ?
ਇਸ ਬੀਮਾਰੀ ਦੇ ਫੈਲਣ ਦੀ ਮਾਤਰਾ ਵਿਚ ਵਾਧਾ ਮੁੱਖ ਤੌਰ ਤੇ ਸਕੂਲ ਜਾਣ ਵਾਲੇ ਬੱਚਿਆਂ ਵਿਚ ਹੋਇਆ ਹੈ। ਹਾਲਾਂਕਿ ਇਸ ਰੋਗ ਦੇ ਫੈਲਾਅ ਵਿਚ ਕੁਝ ਵੀ ਅਨੋਖਾ ਨਹੀਂ ਹੈ।
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਤੋਂ ਕਿਵੇਂ ਬਚਿਆ ਜਾ ਸਕਦਾ ਹੈ?
ਹਰ ਸਮੇਂ ਚੰਗੀ ਸਾਫ – ਸਫਾਈ ਬਣਾਈ ਰੱਖੋ, ਵੱਖ – ਵੱਖ ਤੌਲੀਏ, ਗਲਾਸ ਦੀ ਵਰਤੋਂ ਅਤੇ ਆਪਣੀਆਂ ਅੱਖਾਂ ਨੂੰ ਨਾ ਰਗੜੋ। ਜੇਕਰ ਤੁਹਾਨੂੰ ਇਨਫੈਕਸ਼ਨ ਹੋ ਵੀ ਜਾਂਦੀ ਹੈ ਤਾਂ ਫੈਮਿਲੀ ਡਾਕਟਰ ਜਾਂ ਆਈ ਸਪੈਸ਼ਲਿਸਟ ਨਾਲ ਗੱਲ ਕਰੋ ਅਤੇ ਯਕੀਨੀ ਕਰੋ ਕਿ ਤੁਸੀਂ ਐਂਟੀਬਾਇਓਟਿਕ ਡ੍ਰਾਪਸ ਲਓ ਨਾ ਕਿ ਸਟੇਰਾਈਡ ਵਾਲੇ ਡ੍ਰਾਪਸ।
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਅਤੇ ਐਡਿਨੋਵਾਇਰਸ :
ਡਾ. ਸੀ.ਐੱਮ.ਏ.ਬੇਲਿਯੱਪਾ, ਚੀਫ ਮੈਡੀਕਲ ਅਫਸਰ, ਆਰ.ਐੱਕਸ.ਡੀ. ਐਕਸ, ਹੈਲਥਕੇਅਰ ਅਤੇ ਕੰਸਲਟੈਂਟ ਮੈਡੀਕਲ ਡਾਇਰੈਕਟਰ ਪ੍ਰੈਕਟੋ ਨੇ ਕਿਹਾ, ਕੰਜੰਕਿਟਵਾਈਟਿਸ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਵਾਇਰਸ, ਬੈਕਟੀਰੀਆ ਜਾਂ ਐਲਰਜੀ। ਮੌਜੂਦਾ ‘ਚ ਵਧੇਰ ਮਾਮਲਿਆਂ ਐਡਿਨੋਵਾਇਰਸ ਅਤੇ ਇਸ ਦੇ ਵੈਰੀਏਂਟ ਮੁੱਖ ਕਾਰਨ ਹਨ।
‘ਏਡਿਨੋਵਾਇਰਸ ਬਹੁਤ ਹਮਲਾਵਰ ਹੈ। ਜਿਸ ਕਾਰਨ ਇਨ੍ਹਾਂ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਹੈ, ਜਦਕਿ ਕੁਝ ਮਾਮਲਿਆਂ ਵਿਚ ਬੈਕਟੀਰੀਅਲ ਇਨਫੈਕਸ਼ਨ ਮੌਜੂਦ ਹੋ ਸਕਦੇ ਹਨ ਪਰ ਇਸ ਦੀ ਗਿਣਤੀ ਬਹੁਤ ਮਾਮੂਲੀ ਹੈ।
👉ਸਿਹਤ ਨੂੰ ਤੰਦਰੁਸਤ ਬਣਾਉਣ ਆਈ CLICK ਕਰੋ।👈
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ?
ਜ਼ਿਆਦਾਤਰ ਮਾਮਲਿਆਂ ਵਿਚ ਸਾਧਾਰਨ ਦਵਾਈਆਂ ਅਤੇ ਸਹਾਇਕ ਦੇਖਭਾਲ ਨਾਲ ਹਾਲਾਤ ‘ਚ ਸੁਧਾਰ ਹੋ ਜਾਂਦਾ ਹੈ ਅਤੇ ਇਕ ਹਫਤੇ ਦੇ ਅੰਦਰ ਮਰੀਜ਼ ਠੀਕ ਹੋ ਜਾਂਦਾ ਹੈ। ਹਾਲਾਂਕਿ ਚੰਗੇ ਡਾਕਟਰ ਤੋਂ ਸਲਾਹ ਲੈਣਾ ਮਹੱਤਵਪੂਰਣ ਹੁੰਦਾ ਹੈ ਅਤੇ ਸਹੀ ਮਾਰਗਦਰਸ਼ਨ ਤੋਂ ਬਿਨਾਂ ਦਵਾਈ ਦੀਆਂ ਦੁਕਾਨਾਂ ਵਿਚ ਉਪਲੱਬਧ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
‘ਆਈ ਫਲੂ’ (ਕੰਜੰਕਟੀਵਾਈਟਿਸ/ Conjunctivitis) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਹੱਥਾਂ ਦੀ ਚੰਗੀ ਤਰ੍ਹਾਂ ਨਾਲ ਸਾਫ – ਸਫਾਈ ਰੱਖਣ ਅਤੇ ਜੇਕਰ ਇਨਫੈਕਸ਼ਨ ਹੋ ਜਾਏ ਤਾਂ ਕੰਮ ਜਾਂ ਸਕੂਲ ਨਾ ਜਾਣ ਨਾਲ ਇਕ ਰੋਗ ਨੂੰ ਫੈਲਣ ਤੋਂ ਰੋਕਣ ਵਿਚ ਸਹਾਇਤਾ ਮਿਲ ਸਕਦੀ ਹੈ।
ਅਜਿਹੇ ਹਾਲਤ ਵਿਚ ‘ਟੈਲੀਮੇਡਿਸਿਨ’ ਵੀ ਇਕ ਅਹਿਮ ਪਲੇਟਫਾਰਮ ਹੋ ਸਕਦਾ ਹੈ, ਖਾਸ ਤੌਰ ਤੇ ਅਜਿਹੇ ਸਮੇਂ ਵਿੱਚ ਜਦੋਂ ਵੱਡੀ ਗਿਣਤੀ ਵਿਚ ਮਰੀਜਾਂ ਨੂੰ ਸਹਾਇਤਾ ਦੀ ਲੋੜ ਹੋਵੇ”।
Loading Likes...