Woodland ਕੀਵੇਂ ਬਣਿਆ ਇਕ ਬ੍ਰਾਂਡ ?

ਇਕ ਭਾਰਤੀ ਕੰਪਨੀ ਦੀ ਸ਼ੁਰੂਆਤ :

ਵੂਡਲੈਂਡ (Woodand) ਭਾਰਤ ਤੋਂ ਹੀ ਸ਼ੁਰੂ ਹੋਈ ਕੰਪਨੀ ਹੈ।

ਦਿੱਲੀ ਦੇ ਕਨਾਟ ਪਲੇਸ ਤੋਂ ਸ਼ੁਰੂ ਹੋਈ ਤੇ ਹੁਣ 1250 ਕਰੋਡ਼ ਦੀ ਕੰਪਨੀ ਬਣ ਗਈ ਹੈ।

ਭਾਰਤ ਵਿਚ ਕੰਪਨੀ ਖੋਲਣ ਦੇ ਕਾਰਣ  :

ਅਵਤਾਰ ਸਿੰਘ ਜੋ ਜੁੱਤੀਆਂ ਬਣਾਉਣ ਦਾ ਕਾਰੋਬਾਰ ਕਰਦੇ ਸਨ। 1980 ਵਿਚ ਇਹਨਾਂ ਨੇ ਐਰੋ ਗਰੁੱਪ ਲਾਂਚ ਕੀਤਾ। ਇਹ ਰਸ਼ੀਆ ਦੀ ਮਾਰਕੀਟ ਵਿਚ ਆਪਣੀਆਂ ਜੁੱਤੀਆਂ ਵੇਚਿਆ ਕਰਦੇ ਸਨ। ਪਰ ਮਾਰਕੀਟ ਵਿਚ ਘਾਟਾ ਪੈਣ ਕਾਰਨ ਅਵਤਾਰ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਅਸੀਂ ਭਾਰਤ ਵਿਚ ਆਪਣਾ ਬਿਜਨੈੱਸ ਸ਼ੁਰੂ ਕਰਦੇ ਹਾਂ।

ਫਿਰ ਇਹਨਾਂ ਨੇ ਦਿੱਲੀ ਵਿਚ ਦੋ ਜਗ੍ਹਾਂ ਤੇ ਆਪਣੇ ਬੂਟ ਵੇਚਣ ਦਾ ਕਾਰੋਬਾਰ ਸ਼ੁਰੂ ਕੀਤਾ। ਹੁਣ ਲਗਭਗ 600 ਤੋਂ ਜ਼ਿਆਦਾ ਇਹਨਾਂ ਦੇ ਸ਼ੋਅਰੂਮ ਨੇ।

ਸਾਰਾ ਕੰਮ ਹੱਥਾਂ ਨਾਲ :

ਇਹਨਾਂ ਦੇ ਬੂਟਾਂ ਦੇ ਬ੍ਰਾਂਡ Woodland ਦੀ ਖਾਸੀਅਤ ਹੈ ਕਿ ਇਹਨਾਂ ਦਾ ਸਾਰਾ ਕੰਮ ਹੱਥਾਂ ਨਾਲ ਕੀਤਾ ਜਾਂਦਾ ਹੈ।

ਭਾਰਤ ਦੀ ਮਾਰਕੀਟਿੰਗ ਦੀ ਜਾਣਕਾਰੀ ਹੈ Woodland ਨੂੰ :

ਇਹਨਾਂ (Woodland) ਨੂੰ ਭਾਰਤ ਦੀ ਮਾਰਕੀਟਿੰਗ ਦਾ ਪਤਾ ਸੀ ਕਿ ਜੇ ਕਿਸੇ ਨੂੰ ਇਕ ਕੰਪਨੀ ਪਸੰਦ ਆਉਂਦੀ ਹੈ ਤਾਂ ਉਹ ਬੰਦਾ ਉਸੇ ਕੰਪਨੀ ਦੀਆਂ ਬਣੀਆਂ ਚੀਜ਼ਾਂ ਹੀ ਪਸੰਦ ਕਰਦਾ ਹੈ। ਇਸੇ ਕਰਕੇ ਇਹਨਾਂ ਨੇ ਹੋਰ ਵੀ ਕਈ ਚੀਜ਼ਾਂ ਲਾਂਚ ਕੀਤੀਆਂ। ਵੱਡੇ ਵੱਡੇ ਸ਼ਹਿਰਾਂ ਤੋਂ ਬਾਅਦ ਇਹਨਾਂ ਨੇ ਛੋਟੇ ਛੋਟੇ ਸ਼ਹਿਰਾਂ ਵਿਚ ਆਪਣੇ ਪ੍ਰੋਡਕਟ ਲੈ ਕੇ ਆਉਂਦੇ। ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਛੋਟੀਆਂ ਜਗ੍ਹਾਂ ਦੇ ਲੋਕਾਂ ਕੋਲ ਵੀ ਬਹੁਤ ਪੈਸੇ ਹੁੰਦੇ ਨੇ ਪਰ ਉਹ ਉਨ੍ਹਾਂ ਪੈਸਿਆਂ ਨੂੰ ਬਾਹਰ ਨਹੀਂ ਕੱਢਦੇ।

Woodland ਹੁਣ ਪੂਰੇ ਭਾਰਤ ਦੀ ਮਾਰਕੀਟ ਤੇ ਕਬਜ਼ਾ ਕਰਨ ਦੀ ਫ਼ਿਰਾਕ ਵਿਚ ਨੇ। ਜਿਸਦੇ ਵਾਸਤੇ ਉਹ ਨਿਰੰਤਰ ਕੋਸ਼ਿਸ ਕਰਦੇ ਰਹਿੰਦੇ ਨੇ ਅਤੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਨਵੇਂ – ਨਵੇਂ ਪ੍ਰੋਡਕਟ Woodland ਬ੍ਰਾਂਡ ਦੇ ਨਾਂ ਹੇਠਾਂ ਹੀ ਬਾਜ਼ਾਰ ਵਿਚ ਲੈ ਕੇ ਆਉਂਦੇ ਰਹਿਣ।

ਜੁੱਤੀਆਂ ਬਣਾਉਣ ਲਈ ਚਮੜਾ ਵੂਡਲੈਂਡ (Woodland) ਜਲੰਧਰ ਤੋਂ ਲੈਂਦੇ ਨੇ ਤੇ ਬਣਾਉਂਦੇ ਨੋਏਡਾ ਵਿਚ ਨੇ।

ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ :

Woodland ਦੀ ਸਭ ਤੋਂ ਵੱਢੀ ਖਾਸੀਅਤ ਹੈ ਕਿ ਇਹ ਆਪਣੀ ਕਵਾਲਿਟੀ ਤੇ ਡਿਜ਼ਾਇਨ ਤੇ ਬਹੁਤ ਜ਼ੋਰ ਦਿੰਦੇ ਨੇ ਕਵਾਲਿਟੀ ਨਾਲ ਕੋਈ ਵੀ ਸਮਝੋਤਾ ਨਹੀਂ ਕੀਤਾ ਜਾਂਦਾ।

ਇਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਪੂਰਾ ਲਾਈਫ ਸਟਾਇਲ ਹੀ ਵੇਚਦੇ ਨੇ।

ਅਤੇ ਹੁਣ Woodland ਪੂਰੀ ਦੁਨੀਆਂ ਵਿਚ ਆਪਣੇ ਬਣਾਏ ਫੁਟਵੇਅਰ ਵੇਚਦਾ ਹੈ ਤੇ ਭਾਰਤ ਹੀ ਦੂਜਾ ਫੁਟਵੇਅਰ ਦਾ ਸਪਲਾਇਰ ਹੈ।

Woodland  ਇਹ ਗੱਲ ਸਮਝ ਗਿਆ ਕਿ ਬਣਾਉਣ ਵਾਲਾ ਭਾਰਤ ਬਹੁਤ ਵੱਢਾ ਹੈ ਤੇ ਵਰਤਣ ਵਾਲੇ ਵੀ ਬਹੁਤ ਗਿਣਤੀ ਵਿਚ ਨੇ।

ਸਮੇ ਨਾਲ ਬਦਲਾਅ :

Woodland  ਨੂੰ ਪਤਾ ਹੈ ਕਿ ਲੋਕ ਨੇਚਰ ਫਰੈਂਡਲੀ ਹੋਣ ਵਾਲੇ ਨੇ ਤੇ Woodland ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਬਣਾ ਰਿਹਾ ਹੈ।

Woodland ਆਪਣੇ ਡਿਜ਼ਾਇਨ ਤੇ ਜ਼ਿਆਦਾ ਧਿਆਨ ਦਿੰਦਾ ਹੈ ਅਤੇ ਸਮੇ ਨਾਲ ਇਸਨੂੰ ਬਦਲਦੇ ਰਹਿੰਦੇ ਨੇ।

Woodland ਦਾ ਰੇਟ ਭਾਵੇਂ ਬਹੁਤ ਜ਼ਿਆਦਾ ਹੋਵ ਪਰ ਇਹ ਕਵਾਲਿਟੀ ਵਿਚ ਕੋਈ ਵੀ ਸਮਝੌਤਾ ਕਰਨਾ ਪਸੰਦ ਨਹੀਂ ਕਰਦੇ।

ਅੱਜ ਦੇ ਸਮੇਂ ਵਿਚ ਸ਼ਾਇਦ ਹੀ ਕੋਈ ਹੋਵੇਗਾ ਜਿਸਨੇ Woodland ਦਾ ਨਾਂਅ ਨਾ ਸੁਣਿਆ ਹੋਵੀ। ਸਾਨੂੰ ਮਾਣ ਹੈ ਕਿ  Woodland ਇਕ ਭਾਰਤੀ ਕੰਪਨੀ ਹੈ ਜੋ ਕਿ ਕਵਾਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੀ।

Loading Likes...

Leave a Reply

Your email address will not be published. Required fields are marked *