ਭੋਜਨ ਕਰਨ ਦਾ ਸਹੀ ਸਮਾਂ/ The right time to eat

ਭੋਜਨ ਕਰਨ ਦਾ ਸਹੀ ਸਮਾਂ/ The right time to eat

ਤੰਦਰੁਸਤ ਰਹਿਣ ਅਤੇ ਸਰੀਰ ਨੂੰ ਕਿਰਿਆਸ਼ੀਲ ਬਣਾਈ ਰੱਖਣ ਲਈ ਭੋਜਨ ਖਾਧਾ ਜਾਂਦਾ ਹੈ। ਭੋਜਨ ਸਰੀਰ ਨੂੰ ਚੁਸਤ – ਦਰੁਸਤ ਰੱਖਣ ਦਾ ਇੱਕ ਸਾਧਨ ਹੈ। ਹਰ ਇਕ ਚੀਜ਼ ਨੂੰ ਕਰਨ ਲਈ ਕੁੱਝ ਨਿਯਮ ਬਣਾਏ ਗਏ ਹਨ। ਭੋਜਨ ਕਰਨ ਲਈ ਵੀ ਕੁਝ ਨਿਯਮ ਜਾਂ ਟਾਇਮ ਹੁੰਦਾ ਹੈ ਜਿਨ੍ਹਾਂ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ‘ਭੋਜਨ ਕਰਨ ਦਾ ਸਹੀ ਸਮਾਂ/ The right time to eat’ ਵਿਸ਼ੇ ਤੇ ਚਰਚਾ ਕਰਾਂਗੇ।

1.ਜ਼ਿਆਦਾ ਥੱਕੇ – ਹਾਰੇ ਹੋਣ ਤੇ ਨਾ ਕਰੋ ਭੋਜਨ :

ਭੋਜਨ ਥੋੜ੍ਹਾ ਫ਼੍ਰੇਸ਼  ਹੋ ਕੇ ਹੀ ਕਰੋ। ਇਸ ਦੇ ਲਈ ਹੱਥ, ਮੂੰਹ, ਪੈਰ ਧੋਣਾ ਅਤੇ ਅੱਖਾਂ ਤੇ ਠੰਡੇ ਪਾਣੀ ਦੇ ਛਿੱਟੇ ਮਾਰ ਲੈਣਾ ਸਭ ਤੋਂ ਚੰਗਾ ਅਤੇ ਸਸਤਾ ਉਪਾਅ ਸਮਝਿਆ ਜਾਂਦਾ ਹੈ।

2. ਭੋਜਨ ਦਾ ਸਮਾਂ ਨਿਸ਼ਚਿਤ ਕਰੋ :

ਨਿਸ਼ਚਿਤ ਸਮੇਂ ਤੇ ਤਾਂ ਭੋਜਨ ਕਰੋ ਹੀ ਨਾਲ ਹੀ ਖੂਬ ਸ਼ਾਂਤ ਮਨ ਨਾਲ, ਤਣਾਅ ਰਹਿਣ ਹੋ ਕੇ ਕਰੋ। ਚਬਾ – ਚਬਾ ਕੇ ਭੋਜਨ ਕਰਨਾ ਚਾਹੀਦਾ ਹੈ। ਜਿਸ ਨਾਲ ਕਿ ਇਹ ਜਲਦੀ ਪਚ ਸਕਦਾ ਹੈ, ਕਿਉਂਕਿ ਇਸ ਵਿਚ ਲਾਰ ਜ਼ਿਆਦਾ ਮਿਲ ਜਾਂਦੀ ਹੈ। ਪੇਟ ‘ਚੋਂ ਨਿਕਲਣ ਵਾਲੇ ਪਾਚਕ ਤਰਲ ਵੀ ਪੂਰਾ ਸਹਿਯੋਗ ਦੇ ਸਕਦੇ ਹਨ।

3. ਭੁੱਖ ਲੱਗਣ ਦੇ ਹੀ ਭੋਜਨ ਕਰੋ :

ਸਿਰਫ ਭੁੱਖ ਲੱਗਣ ਤੇ ਹੀ ਭੋਜਨ ਕਰੋ। ਨਿਸ਼ਚਿਤ ਸਮੇਂ ਤੇ ਭੋਜਨ ਕਰੋ। ਜੇਕਰ ਭੁੱਖ ਨਾ ਹੋਵੇ ਤਾਂ ਇਕ ਸਮੇਂ ਦਾ ਭੋਜਨ ਤਿਆਗ ਦਿਓ। ਉਸ ਸਮੇਂ ਜਠਰਾਗਿਨੀ ਪ੍ਰਦੀਪਤ ਹੋ ਚੁੱਕੀ ਹੁੰਦੀ ਹੈ। ਭੋਜਨ ਜਲਦੀ ਪਚ ਜਾਂਦਾ ਹੈ। ਅਗਲਾ ਭੋਜਨ ਕਰਨ ਲਈ ਵੀ ਸਰੀਰ ਤਿਆਰ ਕੀਤਾ ਜਾ ਸਕਦਾ ਹੈ।

4. ਭੁੱਖ ਨੂੰ ਟਾਲਣਾ ਕਰੋ ਬੰਦ :

ਭੁੱਖ ਨੂੰ ਟਾਲਣਾ ਠੀਕ ਨਹੀਂ। ਇਸ ਨਾਲ ਸਰੀਰ ਵਿੱਚ ਕਮਜ਼ੋਰੀ ਆਉਣ ਲੱਗਦੀ ਹੈ।

5. ਦੂਜੀ ਵਾਰ ਭੋਜਨ ਕਰਨ ਵਿੱਚ ਫਰਕ :

ਨਾਸ਼ਤਾ ਅਤੇ ਦੁਪਹਿਰ ਦੇ ਭੋਜਨ ਵਿਚ ਚਾਰ ਘੰਟੇ ਦਾ ਫਰਕ, ਦੋਵੇਂ ਮੁੱਖ ਭੋਜਨਾਂ ਵਿਚ ਚਾਰ ਘੰਟੇ ਦਾ ਫਰਕ, ਨਾਸ਼ਤਾ ਅਤੇ ਰਾਤ ਭੋਜਨ ਵਿਚ 11 ਘੰਟਿਆਂ ਦਾ ਫਰਕ ਸਹੀ ਮੰਨਿਆ ਜਾਂਦਾ ਹੈ।

6. ਟਹਿਲਣਾ ਜ਼ਰੂਰੀ :

ਸੌਣ ਅਤੇ ਰਾਤ ਦੇ ਭੋਜਨ ਵਿਚ ਘੱਟੋ – ਘੱਟ ਦੋ ਘੰਟੇ ਦਾ ਫਰਕ ਜ਼ਰੂਰ ਹੋਵੇ। ਰਾਤ ਦੇ ਖਾਣੇ ਤੋਂ ਬਾਅਦ ਟਹਿਲਣਾ ਜ਼ਰੂਰੀ ਹੈ।

7. ਕੀ ਵਰਤ ਰੱਖਣਾ ਜ਼ਰੂਰੀ?

  • ਹਫਤੇ ਵਿਚ ਇਕ ਵਰਤ ਜ਼ਰੂਰ ਰੱਖੋ। ਵਰਤ ਖੋਲ੍ਹਣ ਤੇ ਭੋਜਨ ਹਲਕਾ ਹੀ ਕਰੋ।
  • ਸਿਹਤ ਨਾਲ ਸੰਬਧਤ ਹੋਰ ਜਾਣਕਾਰੀ ਲਈ 👉CLICK ਕਰੋ।

8. ਮਸੂੜਿਆਂ ਨੂੰ ਤਾਕਤ ਕਿਸ ਤੋਂ ਮਿਲਦੀ ਹੈ ?

  • ਚਬਾ – ਚਬਾ ਕੇ ਭੋਜਨ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਸ਼ਕਤੀ ਮਿਲੇਗੀ।

9. ਭੁੱਖ ਲੱਗਣ ਤੇ ਹੀ ਖਾਣਾ ਖਾਣ ਨਾਲ ਕੀ ਲਾਭ ਹੁੰਦੇ ਹਨ?

ਭੁੱਖ ਲੱਗਣ ਤੇ ਹੀ ਖਾਣਾ ਖਾਣ ਨਾਲ ਇਕ ਤਾਂ ਆਸਾਨੀ ਨਾਲ ਪਚ ਸਕਦਾ ਹੈ, ਡਕਾਰ ਸ਼ੁੱਧ ਆਉਂਦੇ ਹਨ, ਗੈਸ ਘੱਟ ਬਣਦੀ ਹੈ ਅਤੇ ਖੁਦ ਹੀ ਨਿਕਲ ਜਾਂਦੀ ਹੈ, ਭੋਜਨ ਜ਼ਹਿਰੀਲਾ ਨਹੀਂ ਹੁੰਦਾ, ਬਦਬੂ ਨਹੀਂ ਪੈਦਾ ਕਰਦਾ।

ਕਿਸੇ ਵੀ ਅਵਸਥਾ ਵਿਚ ਕਬਜ਼ ਨਾ ਹੋਣ ਦਿਓ। ਚਬਾ – ਚਬਾ ਕੇ ਖਾਧਾ ਭੋਜਨ ਕਬਜ਼ ਨਹੀਂ ਕਰਦਾ। ਇਸ ਲਈ ਰੋਗ ਵੀ ਨਹੀਂ ਹੁੰਦੇ। ਕਬਜ਼ ਹੋ ਵੀ ਜਾਏ ਤਾਂ ਆਂਵਲਾ ਚੂਰਨ ਆਦਿ ਲੈ ਕੇ ਇਸ ਨੂੰ ਦੂਰ ਕਰੋ। ਦੇਰੀ ਨਾ ਕਰੋ।ਜੇਕਰ ਅਰਾਮ ਨਹੀਂ ਮਿਲਦਾ ਤਾਂ ਛੇਤੀ ਤੋਂ ਛੇਤੀ ਡਾਕਟਰ ਦੀ ਸਲਾਹ ਜ਼ਰੂਰ ਲਵੋ।

Loading Likes...

Leave a Reply

Your email address will not be published. Required fields are marked *