ਕੌਮਾਂਤਰੀ ਚਾਹ ਦਿਵਸ/ International Tea Day
ਦੁਨੀਆ ਵਿਚ ਗਰਮਾ – ਗਰਮ ਚਾਹ ਦੇ ਸ਼ੌਕੀਨ ਲੋਕਾਂ ਦੀ ਕਮੀ ਨਹੀਂ ਹੈ। ਲੋਕਾਂ ਦੇ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਹੁੰਦੀ ਹੈ। ਬਹੁਤ ਆਮ ਮੰਨੀ ਜਾਣ ਵਾਲੀ ਗੱਲ ਹੈ ‘ਭਾਰਤੀਆਂ ਦੀ ਚਾਹ ਪੀਣ ਦੀ ਆਦਤ‘। ਕੁਝ ਲੋਕ ਇਸ ਨੂੰ ਆਦਤ ਕਹਿੰਦੇ ਹਨ ਤਾਂ ਕੁਝ ਜ਼ਿੰਦਗੀ ਦੀ ਖੁਰਾਕ। ਮਹਿਮਾਨ – ਨਿਵਾਜੀ ਦੀ ਪ੍ਰਤੀਕ ਇਸ ਚਾਹ ਦਾ ਵੀ ਆਪਣਾ ਇਕ ਵਿਸ਼ੇਸ਼ ਦਿਨ ਹੈ। ਅਸੀਂ ਗੱਲ ਕਰ ਰਹੇ ਹਾਂ 21 ਮਈ ਨੂੰ ਮਨਾਏ ਜਾਣ ਵਾਲੇ ‘ਕੌਮਾਂਤਰੀ ਚਾਹ ਦਿਵਸ/ International Tea Day‘ ਦੀ।
21 ਦਸੰਬਰ ਕਿਉਂ ਨਹੀਂ?
ਪਹਿਲਾਂ ਦੁਨੀਆ ਭਰ ਵਿਚ 15 ਦਸੰਬਰ ਨੂੰ ਕੌਮਾਂਤਰੀ ਚਾਹ ਦਿਵਸ ਮਨਾਇਆ ਜਾਂਦਾ ਸੀ ਅਤੇ ਹੁਣ 21 ਮਈ ਨੂੰ ਮਨਾਇਆ ਜਾਣ ਲੱਗਾ ਹੈ। ਇਸ ਦੇ ਪਿੱਛੇ ਭਾਰਤ ਦੀ ਅਹਿਮ ਭੂਮਿਕਾ ਹੈ, ਕਿਉਂਕਿ ਭਾਰਤ ਨੇ ਹੀ ਚਾਹ ਨੂੰ ਉਸ ਦਾ ਹੱਕ ਦਿਵਾਇਆ ਹੈ।
ਦਰਅਸਲ, ਦੁਨੀਆ ਭਰ ਵਿਚ ਚਾਹ ਉਤਪਾਦਕ ਦੇਸ਼ 2005 ਤੋਂ 15 ਦਸੰਬਰ ਨੂੰ ਹਰ ਸਾਲ ਕੌਮਾਂਤਰੀ ਚਾਹ ਦਿਵਸ ਮਨਾਉਂਦੇ ਰਹੇ ਹਨ, ਕਿਉਂਕਿ ਉਦੋਂ ਤਕ ਇਸ ਨੂੰ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਨਹੀਂ ਦਿੱਤੀ ਗਈ ਸੀ। ਇਸ ਨੂੰ ਲੈ ਕੇ ਭਾਰਤ ਸਰਕਾਰ ਨੇ ਵੱਡੀ ਪਹਿਲ ਕੀਤੀ ਅਤੇ 2015 ਵਿਚ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀ ਸੰਗਠਨ/ Food and Agriculture Organization ਦੇ ਮਾਧਿਅਮ ਨਾਲ ਅਧਿਕਾਰਿਕ ਤੌਰ ਤੇ ਕੌਮਾਂਤਰੀ ਚਾਹ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਵੀਕਾਰ ਕਰ ਲਿਆ ਗਿਆ।
ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੰਘ ਨੇ 21 ਦਸੰਬਰ 2019 ਨੂੰ ਇਕ ਸੰਕਲਪ ਪ੍ਰਸਤਾਵ ਪਾਸ ਕੀਤਾ ਅਤੇ 21 ਮਈ ਨੂੰ ਕੌਮਾਂਤਰੀ ਚਾਹ ਦਿਵਸ ਐਲਾਨ ਕੀਤਾ ਗਿਆ।
ਸੱਭ ਤੋਂ ਜ਼ਿਆਦਾ ਚਾਹ ਦੀ ਖਪਤ ਕਿੱਥੇ ਹੁੰਦੀ ਹੈ? :
ਚਾਹ ਦਾ ਉਤਪਾਦਨ ਤਾਂ ਕਈ ਦੇਸ਼ ਕਰਦੇ ਹਨ ਪਰ ਭਾਰਤ ਇਸ ਮਾਮਲੇ ਵਿਚ ਦੂਸਰੇ ਨੰਬਰ ਤੇ ਹੈ ਪਰ ਚਾਹ ਦੇ ਉਪਭੋਗ ਦੇ ਮਾਮਲੇ ਵਿਚ ਭਾਰਤ ਪਹਿਲੇ ਸਥਾਨ ਤੇ ਹੈ।
ਭਾਰਤ ਵਿਚ ਚਾਹ ਦੀ ਲੋਕਪ੍ਰਿਯਤਾ ਅਤੇ ਪ੍ਰਵਾਨਗੀ ਦਾ ਅੰਦਾਜ਼ਾ ਇਸ ਤੋਂ ਵੀ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਦੁਨੀਆ ਭਰ ਵਿਚ ਸਭ ਤੋਂ ਵੱਧ ਕੁਲ ਉਤਪਾਦਨ ਦੀ ਲਗਭਗ 30 ਫੀਸਦੀ ਚਾਹ ਦੀ ਖਪਤ ਭਾਰਤ ਵਿਚ ਹੁੰਦੀ ਹੈ।
ਚਾਹ ਦੇ ਕਿਹੜੇ ਵੱਖ – ਵੱਖ ਰੂਪ ਹੁੰਦੇ ਹਨ?/ What are the different forms of tea?
ਵੱਖ – ਵੱਖ ਖੇਤਰਾਂ ਵਿਚ ਚਾਹ ਬਣਾਉਣ ਦੇ ਤਰੀਕਿਆਂ ਵਿਚ ਭਿੰਨਤਾ ਹੈ ਜਿਵੇਂ :
- ਸਿਰ ਦਰਦ ਹੋ ਰਿਹਾ ਹੋਵੇ ਜਾਂ ਵਾਇਰਲ ਬੁਖਾਰ ਹੋਵੇ ਤਾਂ ਇਮਿਊਨਿਟੀ ਵਧਾਉਣ ਲਈ ਅਦਰਕ, ਲੌਂਗ ਅਤੇ ਕਾਲੀ ਮਿਰਚ ਵਾਲੀ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਝ ਇਸ ਨੂੰ ਇਮਿਊਨਿਟੀ ਬੂਸਟਰ ਜਿੰਜਰ ਟੀ/ Immunity Booster Ginger Tea ਕਹਿੰਦੇ ਹਨ।
- ਭਾਰਤ ਵਿਚ ਸੱਭ ਤੋਂ ਜ਼ਿਆਦਾ ਕੜਕ ਚਾਹ ਹੀ ਪਸੰਦ ਕੀਤੀ ਜਾਂਦੀ ਹੈ।
- ਕਿਸੇ ਨੂੰ ਮਸਾਲਾ ਚਾਹ ਅਤੇ ਕਿਸੇ ਨੂੰ ਬਲੈਕ ਟੀ ਪਸੰਦ ਹੈ ਤਾਂ ਕਿਸੇ ਨੂੰ ਗ੍ਰੀਨ ਟੀ।
- ਵਧੇਰੇ ਲੋਕ ਦੁੱਧ – ਖੰਡ/ਗੁੜ/ਸ਼ੱਕਰ ਦੇ ਨਾਲ ਚਾਹ ਪੱਤੀ ਨੂੰ ਉਬਾਲ ਕੇ ਬਣਨ ਵਾਲੀ ਕੜਕ ਚਾਹ ਪੀਂਦੇ ਹਨ।
ਚਾਹ ਦਾ ਸਭ ਤੋਂ ਵੱਧ ਉਤਪਾਦਨ ਕਿੱਥੇ ਹੁੰਦਾ ਹੈ?/ Where is the largest production of tea?
ਦੁਨੀਆ ਭਰ ਵਿਚ ਚਾਹ ਦਾ ਸਭ ਤੋਂ ਵੱਧ ਉਤਪਾਦਨ ਏਸ਼ੀਆ ਮਹਾਦੀਪ ਵਿਚ ਹੁੰਦਾ ਹੈ। ਜਿਸ ਵਿਚ ਭਾਰਤ, ਚੀਨ, ਨੇਪਾਲ, ਸ਼੍ਰੀਲੰਕਾ ਅਤੇ ਕੀਨੀਆ ਵਰਗੇ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਵਿਚ ਇਹ ਚਾਹ ਪੀਣਾ ਰੋਜ਼ਾਨਾ ਦੀ ਰੁਟੀਨ ਤੋਂ ਲੈ ਕੇ ਸਮਾਰੋਹਾਂ ਵਿਚ ਵੀ ਆਮ ਰੁਝਾਨ ਵਿਚ ਹੈ।
ਕੁੱਝ ਹੋਰ ਰੌਚਕ ਤੱਥਾਂ ਦੀ ਜਾਣਕਾਰੀ ਲਈ 👉CLICK ਕਰੋ।
ਚਾਹ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ?/ What is the greatest characteristic of tea?
ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ, ਇਹ ਆਸਾਨੀ ਨਾਲ ਅਤੇ ਬਹੁਤ ਘੱਟ ਲਾਗਤ ਵਿਚ ਉਪਲਬਧ ਹੈ।
ਪੂਰਵ – ਉੱਤਰ ਭਾਰਤ ਵਿਚ ਵੀ ਹਜ਼ਾਰਾਂ ਲੋਕ ਚਾਹ ਦੇ ਬਾਗਾਂ ਵਿਚ ਕੰਮ ਕਰਦੇ ਹਨ। ਉਨ੍ਹਾਂ ਦੀ ਰੋਜ਼ੀ – ਰੋਟੀ ਚਾਹ ਤੇ ਹੀ ਨਿਰਭਰ ਹੈ।
ਚਾਹ ਬਾਰੇ ਰੋਚਕ ਤੱਥ/ Interesting facts about tea :
1. ਭਾਰਤ ਵਿਚ 1835 ਤੋਂ ਚਾਹ ਪੀਣ ਦੀ ਸ਼ੁਰੂਆਤ ਹੋਈ।
2. ਜੇਕਰ ਇਹ ਪੁੱਛਿਆ ਜਾਵੇ ਕਿ ਚਾਹ ਕਿਹੜੇ ਦੇਸ਼ ਦੀ ਰਾਸ਼ਟਰੀ ਡਰਿੰਗ ਹੈ ਤਾਂ ਉੱਤਰ ਹੋਵੇਗਾ ਅਫਗਾਨਿਸਤਾਨ ਅਤੇ ਈਰਾਨ।
3. ਚਾਹ ਉਤਪਾਦਨ ਵਿਚ ਚੀਨ ਪਹਿਲੇ ਨੰਬਰ ਤੇ ਹੈ ਅਤੇ ਭਾਰਤ ਲਗਭਗ 1350 ਮਿਲੀਅਨ ਕਿਲੋਗ੍ਰਾਮ ਉਤਪਾਦਨ ਦੇ ਨਾਲ ਦੂਸਰਾ ਸਭ ਤੋਂ ਵੱਡਾ ਚਾਹ ਉਤਪਾਦਕ ਦੇਸ਼ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਪਾਣੀ ਤੋਂ ਬਾਅਦ ਚਾਹ ਅਜਿਹਾ ਪੀਣ ਵਾਲਾ ਪਦਾਰਥ ਹੈ, ਜੋ ਦੁਨੀਆ ਵਿਚ ਸਭ ਤੋਂ ਵੱਧ ਪੀਤਾ ਜਾਂਦਾ ਹੈ।
4. ਸ਼ੁਰੂ ਵਿਚ ਚਾਹ ਸਿਰਫ ਸਰਦੀਆਂ ਵਿਚ ਦਵਾਈ ਦੀ ਤਰ੍ਹਾਂ ਪੀਤੀ ਜਾਂਦੀ ਸੀ। ਇਸ ਨੂੰ ਰੋਜ ਪੀਣ ਦੀ ਪ੍ਰੰਪਰਾ ਭਾਰਤ ਨੇ ਹੀ ਸ਼ੁਰੂ ਕੀਤੀ।
5. ਚੀਨ ਵਿੱਚ ਚਾਹ ਪੀਣ ਦੀ ਸ਼ੁਰੂਆਤ :
ਅਜਿਹਾ ਕਿਹਾ ਜਾਂਦਾ ਹੈ ਕਿ ਚੀਨ ਦੇ ਇਕ ਰਾਜਾ ‘ਸ਼ੈਨ ਨੁੰਗ’ ਦੇ ਸਾਹਮਣੇ ਗਰਮ ਪਾਣੀ ਦਾ ਪਿਆਲਾ ਰੱਖਿਆ ਗਿਆ ਸੀ, ਉਸ ਵਿਚ ਗਲਤੀ ਨਾਲ ਚਾਹ ਦੀਆਂ ਸੁੱਕੀਆਂ ਪੱਤੀਆਂ ਡਿੱਗ ਗਈਆਂ ਅਤੇ ਉਸ ਪਾਣੀ ਦਾ ਰੰਗ ਬਦਲ ਗਿਆ। ਰਾਜਾ ਨੇ ਜਦੋਂ ਇਸ ਪੀਣ ਵਾਲੇ ਪਾਣੀ ਨੂੰ ਪੀਤਾ ਤਾਂ ਉਸ ਨੂੰ ਇਹ ਨਵਾਂ ਸਵਾਦ ਬਹੁਤ ਪਸੰਦ ਆਇਆ ਅਤੇ ਉਦੋਂ ਤੋਂ ਹੀ ਚਾਹ ਪੀਣ ਦੀ ਸ਼ੁਰੂਆਤ ਹੋ ਗਈ।
6. ਚਾਹ ਦੀਆਂ ਪੱਤੀਆਂ ਨੂੰ ਕੁਝ ਦੇਰ ਪਾਣੀ ਵਿਚ ਭਿਓਂ ਦਿਓ ਅਤੇ ਉਸ ਦੀ ਖੁਸ਼ਬੂ ਘਰ ਵਿਚ ਫੈਲਾਓ ਤਾਂ ਇਹ ਕੁਦਰਤੀ ਹੀ ਮੱਛਰ ਭਜਾਉਣ ਵਾਲੀ ਦਵਾਈ ਦਾ ਕੰਮ ਕਰਦਾ ਹੈ।
7. ਅੰਕੜਿਆਂ ਦੇ ਅਨੁਸਾਰ ਇੰਗਲੈਂਡ ਦੇ ਲੋਕ ਰੋਜ਼ਾਨਾ 16 ਕਰੋੜ ਚਾਹ ਦੇ ਕੱਪ ਪੀਂਦੇ ਹਨ।
8. ਕਾਲੀ ਚਾਹ ਦੀ ਵਰਤੋਂ ਕੁਲ ਚਾਹ ਦਾ 75 ਫੀਸਦੀ ਹੈ।
9. ਭਾਰਤ ਵਿਚ ਚਾਹ ਦਾ ਉਤਪਾਦਨ ਮੁੱਖ ਤੌਰ ਤੇ ਅਸਮ ਵਿਚ ਹੁੰਦਾ ਹੈ ਅਤੇ ਚਾਹ ਹੀ ਆਸਾਮ ਦਾ ਸੂਬਾ ਪੱਧਰੀ ਡਰਿੰਕ ਵੀ ਹੈ।
10. ਬਲੈਕ ਟੀ ਭਾਵ ਕਾਲੀ ਚਾਹ ਦੀ ਸਭ ਤੋਂ ਵੱਧ ਖਪਤ ਭਾਰਤ ਵਿਚ ਹੁੰਦੀ ਹੈ।
11. ਅਮਰੀਕਾ ਵਿਚ 80 ਫੀਸਦੀ ਚਾਹ ਦੀ ਖਪਤ ਆਇਸ ਟੀ ਦੇ ਰੂਪ ਵਿਚ ਹੁੰਦੀ ਹੈ।
12. ਤੁਰਕੀ ਦਾ ਹਰ ਵਿਅਕਤੀ ਰੋਜ਼ਾਨਾ 10 ਕੱਪ ਚਾਹ ਪੀ ਲੈਂਦਾ ਹੈ।
Loading Likes...