ਦਿਲ ਦੀਆਂ ਬੀਮਾਰੀਆਂ ਲਈ ‘ਜੜ੍ਹੀ – ਬੂਟੀਆਂ’/ ‘Herbs’ for Heart Diseases

ਦਿਲ ਦੀਆਂ ਬੀਮਾਰੀਆਂ ਲਈ ‘ਜੜ੍ਹੀ – ਬੂਟੀਆਂ’/ ‘Herbs’ for Heart Diseases

ਅਸੀਂ ਅਕਸਰ ਦੇਖਦੇ ਹਾਂ ਕਿ ਜੇ ਕਿਸੇ ਨੂੰ ਕੋਈ ਦਿਲ ਦੀ ਬਿਮਾਰੀ ਹੁੰਦੀਂ ਹੈ ਤਾਂ ਉਸਦਾ ਇਲਾਜ਼ ਕਰਵਾਉਣਾ ਊਸ ਆਦਮੀ ਲਈ ਬਹੁਤ ਮਹਿੰਗਾ ਸਾਬਿਤ ਹੁੰਦਾ ਹੈ ਜੋ ਕਿ ਕੋਈ ਦਿਹਾੜੀਦਾਰ ਹੋਵੇ ਮਤਲੱਬ ਕਿ ਘੱਟ ਕਮਾਉਂਦਾ ਹੋਵੇ। ਜਿਨ੍ਹਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀਂ ਉਹਨਾਂ ਨੂੰ ਕੋਈ ਅੱਖ ਨਹੀਂ ਹੁੰਦੀਂ। ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹੀ ਅੱਜ ਅਸੀਂ ‘ਦਿਲ ਦੀਆਂ ਬੀਮਾਰੀਆਂ ਲਈ ‘ਜੜ੍ਹੀ – ਬੂਟੀਆਂ’/ ‘Herbs’ for Heart Diseases‘ ਵਿਸ਼ੇ ਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਦਿਲ ਨੂੰ ਠੀਕ ਰੱਖ ਸਕਦੇ ਹਾਂ।

ਅਰਜੁਨ ਛਿੱਲ ਦੀ ਵਰਤੋਂ/ Use of Arjuna skins :

ਦਿਲ ਦੀਆਂ ਬੀਮਾਰੀਆਂ ਲਈ ਅਰਜੁਨ ਦੀ ਛਿੱਲ ਇਕ ਅਸਰਦਾਰ ਆਯੁਰਵੈਦਿਕ ਇਲਾਜ ਹੈ। ਆਯੁਰਵੈਦ ਦੇ ਹਰ ਪੁਰਾਤਨ ਮੂਲ ਪਾਠ ਵਿੱਚ ਇਸ ਦਾ ਵਰਣਨ ਹੈ। ਗਰਮੀ ਦੇ ਮੌਸਮ ਵਿੱਚ ਇਸਦੀ ਛਿੱਲ ਆਪਣੇ ਆਪ ਉੱਤਰ ਜਾਂਦੀ ਹੈ।

ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲੈਣ ਲਾਏ 👉CLICK ਕਰੋ।

ਅਰਜੁਨ ਛਿੱਲ ਤੇ ਵੱਖ – ਵੱਖ ਖੋਜਾਂ ਨਾਲ ਪਤਾ ਲੱਗਦਾ ਹੈ ਕਿ ਸਾਨੂੰ ਸਿਹਤ ਨਾਲ ਸਬੰਧਿਤ ਐਂਟੀ ਇਸਕੇਮਿਕ, ਐਂਟੀ ਆਕਸੀਡੈਂਟ/ Anti ischemic, anti oxidant, ਖੂਨ ਦੇ ਦਬਾਅ ਨੂੰ ਘੱਟ ਕਰਨ, ਐਂਟੀ ਪਲੇਟਲੇਟ, ਹਾਈਪੋਲਿਪੀਡੇਮਿਕ ਅਤੇ ਐਂਟੀ ਐਥੇਰੋਜੇਨਿਕ/ Anti platelet, hypolipidemic and anti atherogenic, ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅਰਜੁਨ ਛਿੱਲ ਨੂੰ ਸੁਰੱਖਿਆਤਮਕ ਏਜੰਟ ਬਣਾਉਂਦੇ ਹਨ।

ਅਰਜੁਨ ਛਿੱਲ ਖੂਨ ਵਿੱਚ ਕੋਲੈਸਟ੍ਰੋਲ ਅਤੇ ਲਿਪਿਡ/ Cholesterol and lipids ਦੇ ਪਲਾਜਮਾ ਲੈਵਲ ਨੂੰ ਘੱਟ ਕਰਨ ਵਿਚ ਮਦਦਗਾਰ ਹਨ।

ਐਨਜਾਈਨਲ ਦਰਦ ਤੋਂ ਪੀੜਤ ਰੋਗੀ ਇਸਦੀ ਛਿੱਲ ਦਾ ਪਾਊਡਰ ਲੈ ਸਕਦੇ ਹਨ। ਅਰਜੁਨ ਛਿੱਲ ਨੂੰ ਪਾਊਡਰ ਦੇ ਰੂਪ ਵਿੱਚ, ਕੈਪਸੂਲ ਵਿੱਚ, ਗੋਲੀਆਂ ਦੇ ਰੂਪ ਵਿੱਚ ਲੈ ਸਕਦੇ ਹੋ।

ਲਸਣ ਦੀ ਵਰਤੋਂ/ The use of garlic :

ਪਿਆਜ ਦੇ ਪਰਿਵਾਰ ਵਿਚ ਲਸਣ ਇਕ ਵਿਸ਼ਵ ਪ੍ਰਸਿੱਧ ਬੂਟਾ ਹੈ। ਆਯੁਰਵੈਦਿਕ ਮੂਲ ਪਾਠ ਵਿਚ ਇਸਦਾ ਵਰਣਨ ਮਿਲਦਾ ਹੈ। ਇਹ ਸਾਰੀਆਂ ਸਮੱਸਿਆਵਾਂ ਵਿੱਚ ਵਰਣਿਤ ਹੈ।

ਖੂਨ ਦੇ ਦਬਾਅ ਨੂੰ ਘੱਟ ਕਰਨ ਵਿਚ ਇਹ ਕਾਫੀ ਸਹਾਇਕ ਹੈ ਅਤੇ ਕੋਲੈਸਟ੍ਰੋਲ ਦੇ ਬੁਰੇ ਲੈਵਲ ਨੂੰ ਵੀ ਘੱਟ ਕਰਦਾ ਹੈ।

ਇਸ ਵਿੱਚ ਕਈ ਐਂਟੀ ਐਕਸੀਡੈਂਟ ਪਾਏ ਜਾਂਦੇ ਹਨ ਜੋ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦੇ ਹਨ।

ਅੱਜ ਫਾਰਮਾਸਿਊਟੀਕਲ ਕੰਪਨੀਆਂ ਲਸਣ ਦੀਆਂ ਗੋਲੀਆਂ / ਕੈਪਸੂਲ ਤੱਕ ਬਣਾ ਰਹੀਆਂ ਹਨ ਜੋ ਕਿ ਰੋਗੀਆਂ ਦੇ ਜ਼ਿਆਦਾ ਅਨੁਕੂਲ ਹੈ।

ਗੁੱਗਲ ਦੀ ਵਰਤੋਂ/  Use of Google :

ਗੁੱਗਲ ਨੂੰ ਕਮਿਪੋਸ਼ ਮੁਕੁਲ ਰੁੱਖ ਦੇ ਰਸ ਨਾਲ ਤਿਆਰ ਕੀਤਾ ਜਾਂਦਾ ਹੈ। ਗੁੱਗਲ ਭਾਰਤੀ ਹੈ। ਇਸਦਾ ਇਸਤੇਮਾਲ ਆਯੁਰਵੈਦਿਕ ਦਵਾਈਆਂ ਵਿੱਚ ਕੀਤਾ ਜਾਂਦਾ ਹੈ।

ਨਾੜੀਆਂ ਦੇ ਸਖਤ ਹੋਣ ਦੇ ਇਲਾਜ ਲਈ ਇਸਦਾ ਸੁਝਾਅ ਦਿੱਤਾ ਜਾਂਦਾ ਹੈ।

ਇਸਦੇ ਇਲਾਵਾ ਮੋਟਾਪੇ ਦੇ ਇਲਾਜ ਵਿੱਚ ਇਸਦਾ ਇਸਤੇਮਾਲ ਹੁੰਦਾ ਹੈ।

ਜੋੜਾਂ ਦੇ ਦਰਦ, ਥਾਈਰਾਈਡ ਵਿਕਾਰ ਅਤੇ ਮੁਹਾਸਿਆਂ ਲਈ ਵੀ ਇਸ ਨੂੰ ਵਰਤੋਂ ਵਿਚ ਲਿਆਇਆ ਜਾਂਦਾ ਹੈ।

ਬਾਜਾਰ ਵਿੱਚ ਗੁੱਗਲ ਕੈਪਸੂਲ ਮੁਹੱਈਆ ਹਨ, ਜਿਸਦਾ ਇਸਤੇਮਾਲ ਦਿਲ ਰੋਗੀਆਂ ਦੁਆਰਾ ਕੀਤਾ ਜਾਂਦਾ ਹੈ ਪਰ ਇਸਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਾਅਦ ਦੀ ਕੀਤਾ ਜਾਵੇ

Loading Likes...

Leave a Reply

Your email address will not be published. Required fields are marked *