ਰਾਸ਼ਟਰੀ ਵਿਗਿਆਨ ਦਿਵਸ/ National Science Day
ਅੱਜ ਅਸੀਂ ‘ਇੱਕ ਮਹਾਨ ਵਿਗਿਆਨੀ ‘ਸੀ. ਵੀ. ਰਮਨ‘/ A great scientist ‘C.V Raman’ ਜੀ ਦੇ ਬਾਰੇ ਵਿਚ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਭੌਤਿਕ ਵਿਗਿਆਨ/ Physics ਦੇ ਖੇਤਰ ‘ਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ 28 ਫਰਵਰੀ, 1928 ਨੂੰ ਰਮਨ ਪ੍ਰਭਾਵ ਦੀ ਖੋਜ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ 1930 ‘ਚ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਮਤੱਵਪੂਰਨ ਖੋਜ ਦੀ ਯਾਦ ਵਿੱਚ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ/ National Science Day ਮਨਾਇਆ ਜਾਂਦਾ ਹੈ।
ਇੱਕ ਹੁਸ਼ਿਆਰ ਵਿਦਿਆਰਥ/ A brilliant student :
ਸਰ ਸੀ. ਵੀ. ਰਮਨ ਦਾ ਜਨਮ 7 ਨਵੰਬਰ 1888 ਈ. ਨੂੰ ਤਿਰੂਚੀਲਾਪੱਲੀ (ਤਾਮਿਲਨਾਡੂ) ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਆਰ. ਚੰਦਰ ਸ਼ੇਖਰ ਅਈਅਰ ਵਿਸ਼ਾਖਾਪਟਨਮ ‘ਚ ਗਣਿਤ ਅਤੇ ਭੌਤਿਕ ਦੇ ਲੈਕਚਰਾਰ ਸੀ, ਉਨ੍ਹਾਂ ਦੀ ਮਾਤਾ ਦਾ ਨਾਂ ਪ੍ਰਵਤੀ ਅਮਲ ਸੀ।
ਬਚਪਨ ਤੋਂ ਹੀ ਉਹ ਪੜ੍ਹਾਈ ਵਿਚ ਪਹਿਲੇ ਨੰਬਰ ਤੇ ਸੀ ਅਤੇ ਉਨ੍ਹਾਂ ਦੀ ਵਿਗਿਆਨ ਵਿਚ ਕਾਫੀ ਦਿਲਚਸਪੀ ਸੀ।
11 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੇ 10 ਵੀਂ ਜਮਾਤ ਪਾਸ ਕਰ ਲਈ ਸੀ ਅਤੇ 13 ਸਾਲ ਦੀ ਉਮਰ ਵਿਚ ਸਕਾਲਰਸ਼ਿਪ ਕੇ 12ਵੀਂ ਜਮਾਤ ਪਾਸ ਕੀਤੀ। ਉਹ ਕਾਲਜ ਤੋਂ ਗ੍ਰੈਜੂਏਟ ਦੀ ਡਿਗਰੀ ਪਹਿਲੀ ਸ਼੍ਰੇਣੀ ਵਿਚ ਪਾਸ ਕਰਨ ਵਾਲੇ ਪਹਿਲੇ ਵਿਦਿਆਰਥੀ ਸੀ।
ਸਿਵਲ ਸੇਵਾ ਦਾ ਟੈਸਟ ਟੌਪ ਕਰਨਾ/ Top in civil service test :
ਆਪਣੇ ਪਿਤਾ ਦੀ ਰੁਚੀ ਦੇ ਅਨੁਸਾਰ ਉਨ੍ਹਾਂ ਨੇ ਸਿਵਲ ਸੇਵਾ ਦਾ ਪੇਪਰ ਦਿੱਤਾ ਅਤੇ ਉਸ ‘ਚ ਟੌਪ ਕੀਤਾ। 1907 ‘ਚ ਉਹ ਕੋਲਕਾਤਾ ਚਲੇ ਗਏ ਅਤੇ ਉੱਥੇ ਅਸਿਸਟੈਂਟ ਅਕਾਊਟੈਂਟ ਦੀ ਡਿਗਰੀ ਕੀਤੀ ਪਰ ਆਪਣੇ ਵਿਹਲੇ ਸਮੇਂ ਵਿੱਚ ਉਹ ਪ੍ਰਯੋਗਸ਼ਾਲਾ ਵਿਚ ਜਾ ਕੇ ਵਿਗਿਆਨ ਨਾਲ ਸਬੰਧਤ ਕਈ ਤਰ੍ਹਾਂ ਦੇ ਪ੍ਰਯੋਗ ਕਰਦੇ ਰਹੇ।
ਸੁਵਿਧਾਵਾਂ ਦੀ ਕਮੀ/ Lack of facilities :
ਉਨ੍ਹਾਂ ਦੀ ਡਿਊਟੀ ਔਖੀ ਅਤੇ ਬਿਜ਼ੀ ਰਹਿਣ ਵਾਲੀ ਸੀ ਪਰ ਵਿਗਿਆਨ ਵਿਚ ਰੁਚੀ ਦੇ ਕਾਰਨ ਉਨ੍ਹਾਂ ਨੇ ਰਾਤ ‘ਚ ਵੀ ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਨ੍ਹਾਂ ਦਿਨਾਂ ਵਿਚ ਲੈਬ ‘ਚ ਉਪਕਰਨਾਂ ਅਤੇ ਸੁਵਿਧਾਵਾਂ ਦੀ ਕਮੀ ਸੀ, ਫਿਰ ਵੀ ਉਨ੍ਹਾਂ ਨੇ ਆਪਣੀ ਖੋਜ ਜਾਰੀ ਰੱਖੀ ਅਤੇ ਵੱਖ – ਵੱਖ ਅਖਬਾਰਾਂ, ਮੈਗਜ਼ੀਨਾਂ ‘ਚ ਉਨ੍ਹਾਂ ਨੂੰ ਪ੍ਰਕਾਸ਼ਿਤ ਕੀਤਾ। ਉਸ ਸਮੇਂ ਉਨ੍ਹਾਂ ਦਾ ਖੋਜ ਫੋਕਸ ਤਰੰਗਾਂ ਦਾ ਖੇਤਰ ਸੀ।
ਹੋਰ ਵੀ ਪੰਜਾਬੀ ਵਿੱਚ POST ਪੜ੍ਹਨ ਲਈ ਇੱਥੇ 👉CLICK ਕਰੋ।
ਭੌਤਿਕ ਸ਼ਾਸਤਰ ਦੇ ਪ੍ਰੋਫੈਸਰ/ Prof. of Physics :
1917ਈ. ‘ਚ ਕੋਲਕਾਤਾ ਯੂਨੀਵਰਸਿਟੀ ‘ਚ ਭੌਤਿਕ ਸ਼ਾਸਤਰ ਦੇ ਪ੍ਰੋਫੈਸਰ ਦੇ ਰੂਪ ਵਿਚ ਕੰਮ ਕਰਨ ਦਾ ਮੌਕਾ ਮਿਲਿਆ। 15 ਸਾਲਾਂ ਤੱਕ ਇਹ ਸੇਵਾ ਦੇਣ ਤੋਂ ਬਾਅਦ, ਉਹ 1933 – 1948 ਤੱਕ ਭਾਰਤੀ ਵਿਗਿਆਨ ਸੰਸਥਾ, ਬੰਗਲੌਰ ‘ਚ ਭੌਤਿਕ ਸ਼ਾਸਤਰ ਦੇ ਪ੍ਰੋਫੈਸਰ ਦੇ ਰੂਪ ਵਿਚ ਸੇਵਾ ਕਰਨ ਦੇ ਲਈ ਚਲੇ ਗਏ।
ਰਮਨ ਇੰਸਟੀਚਿਊਟ ਆਫ ਰਿਸਰਚ ਦੀ ਸਥਾਪਨਾ/ Establishment of Raman Institute of Research :
ਫੇਰ ਉਨ੍ਹਾਂ ਨੇ ‘ਰਮਨ ਇੰਸਟੀਚਿਊਟ ਆਫ ਰਿਸਰਚ, ਬੰਗਲੌਰ’ ਸਥਾਪਿਤ ਕੀਤਾ, ਜਿਸ ਦੇ ਉਹ ਡਾਇਰੈਕਟਰ ਬਣੇ।
1928 ‘ਚ ਉਨ੍ਹਾਂ ਨੇ ਸਾਜ ਯੰਤਰਾਂ ਦੇ ਕੰਪਨ ਦੌਰਾਨ ਪੈਦਾ ਹੋਣ ਵਾਲੀਆਂ ਤਰੰਗਾਂ ਉੱਤੇ ਇਕ ਲੇਖ ਲਿਖਿਆ ਅਤੇ ਰਮਨ ਪ੍ਰਭਾਵ ਦੀ ਖੋਜ ਕੀਤੀ। ਰਮਨ ਪ੍ਰਭਾਵ ਨਾਲ ਜੁੜੀ ਇਕ ਅਹਿਮ ਖੋਜ ਹੈ ਕਿ ਪ੍ਰਕਾਸ਼ ਦੀਆਂ ਕਿਰਨਾਂ ਦੇ ਫੈਲਣ ਤੇ ਅਧਾਰਿਤ ਹੈ।
‘ਰਮਨ ਸਪੈਕਟ੍ਰੋਸਕੋਪੀ’/ Raman spectroscopy :
ਸਪੈਕਟ੍ਰੋਸਕੋਪੀ ਪਦਾਰਥ ਦੁਆਰਾ ਪ੍ਰਕਾਸ਼ ਅਤੇ ਹੋਰ ਰੇਡੀਏਸ਼ਨ ਦੇ ਸੋਖਣ ਅਤੇ ਨਿਕਾਸ ਅਧਿਐਨ ਹੈ, ਇਸ ਦਾ ਇਸਤੇਮਾਲ ਅੱਜ ਦੁਨੀਆ ਭਰ ਦੀਆਂ ਕੈਮੀਕਲ ਲੈਬਾਂ ਵਿਚ ਹੋ ਰਿਹਾ ਹੈ। ਇਸ ਖੋਜ ਦੀ ਮਦਦ ਨਾਲ ਪਦਾਰਥ ਦੀ ਪਛਾਣ ਕੀਤੀ ਜਾ ਸਕਦੀ ਹੈ।
ਫਾਰਮਾਸਿਊਟੀਕਲ ਸੈਕਟਰ ਵਿੱਚ ਯੋਗਦਾਨ/ Contribution to the pharmaceutical sector :
ਫਾਰਮਾਸਿਊਟੀਕਲ ਸੈਕਟਰ ਵਿਚ ਸੈੱਲਾਂ ਅਤੇ ਟਿਸ਼ੂਆ ਤੇ ਖੋਜ ਤੋਂ ਲੈ ਕੇ ਕੈਂਸਰ ਦਾ ਪਤਾ ਲਗਾਉਣ ਤੱਕ ਦੇ ਲਈ ਉਨ੍ਹਾਂ ਦੀ ਖੋਜ ਕੰਮ ਆ ਰਹੀ ਹੈ।
ਮਿਸ਼ਨ ਚੰਦਰਯਾਨ ਦੇ ਦੌਰਾਨ ਚੰਦ ਤੇ ਪਾਣੀ ਦਾ ਪਤਾ ਲਗਾਉਣ ਲਈ ਵੀ ‘ਰਮਨ ਸਪੈਕਟ੍ਰੋਸਕੋਪੀ’ ਦਾ ਹੀ ਯੋਗਦਾਨ ਸੀ। ਉਨ੍ਹਾਂ ਨੇ ਭੌਤਿਕੀ ਦੇ ਖੇਤਰ ਵਿਚ ਹੋਰ ਖੋਜਾਂ ਕੀਤੀਆਂ ਜੋ ਅਲਟ੍ਰਾਸੋਨਿਕ ਅਤੇ ਹਾਈਪਰਸੋਨਿਕ/ Ultrasonic and Hypersonic ਤਰੰਗਾਂ ਨਾਲ ਜੁੜੀਆਂ ਹਨ।
ਉਹ ਨਾ ਸਿਰਫ ਰੋਸ਼ਨੀ ਵਿੱਚ ਮਾਹਿਰ ਸੀ ਸਗੋਂ ਧੁਨੀ (ਏਕੋਸਟਿਕਸ/ Acoustics) ਵਿਗਿਆਨ ‘ਚ ਵੀ ਪ੍ਰਯੋਗ ਕਰਦੇ ਸੀ। ਤਬਲਾ ਅਤੇ ਮ੍ਰਿਦਗਮ ਵਰਗੇ ਭਾਰਤੀ ਢੋਲ ਦੀ ਧੁਨ ਦੀ ਹਾਰਮੋਨਿਕ ਕੁਦਰਤ ਦੀ ਜਾਂਚ ਕਰਨ ਵਾਲੇ ਰਮਨ ਪਹਿਲੇ ਵਿਅਕਤੀ ਸੀ।
ਭਾਰਤ ਰਤਮ ਨਾਲ ਸਨਮਾਨਿਤ/ Awarded Bharat Ratam :
ਉਨ੍ਹਾਂ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿਚ ਉੱਚ ਪ੍ਰਾਪਤੀਆਂ ਲਈ 1954 ‘ਚ ਭਾਰਤ ਸਰਕਾਰ ਦੁਆਰਾ ਦੇਸ਼ ਦੇ ਸਰਵਉੱਚ ਪੁਰਸਕਾਰ, ਭਾਰਤ ਰਤਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਖਰੀ ਸਾਹ/ Last Breath :
ਪ੍ਰਯੋਗਸ਼ਾਲਾ ਵਿਚ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਵੱਡਾ ਦਿਲ ਦਾ ਦੌਰਾ ਪਿਆ ਅਤੇ 21 ਨਵੰਬਰ, 1970 ਨੂੰ ਰਮਨ ਖੋਜ ਸੰਸਥਾਨ ‘ਚ ਉਨ੍ਹਾਂ ਨੇ ਆਖਰੀ ਸਾਹ ਲਿਆ।
ਇਰਾਦੇ ਮਜ਼ਬੂਤ ਹੋਣੇ ਜ਼ਰੂਰੀ/ Intentions must be strong :
Loading Likes...ਉਹ ਇਕ ਮਹਾਨ ਵਿਗਿਆਨਿਕ ਸਨ, ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਅਤੇ ਸਾਬਿਤ ਕਰ ਦਿੱਤਾ ਕਿ ਜੇਕਰ ਵਿਅਕਤੀ ਦੇ ਇਰਾਦੇ ਮਜ਼ਬੂਤ ਹੋਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਉਸ ਦਾ ਰੱਸਤਾ ਨਹੀਂ ਰੋਕ ਸਕਦੀ। ਵਿਸ਼ੇਸ਼ ਰੂਪ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਤਮਕਥਾ ਪੜ੍ਹਣੀ ਚਾਹੀਦੀ ਅਤੇ ਵਿਗਿਆਨ ਅਤੇ ਅਧਿਐਨ ਵਿਚ ਦਿਲਚਸਪੀ ਪੈਦਾ ਕਰਨੀ ਚਾਹੀਦੀ ਹੈ।