ਕੀ ‘ਇਮਲੀ’ ਦਵਾਈ ਹੈ?/ Is ‘tamarind’ medicine?

ਕੀ ‘ਇਮਲੀ’ ਦਵਾਈ ਹੈ?/ Is ‘tamarind’ medicine?

ਸੁੱਕੀ ਅਤੇ ਪੁਰਾਣੀ ਇਮਲੀ ਬਹੁਤ ਹੀ ਗੁਣਕਾਰੀ ਹੁੰਦੀ ਹੈ। ਇਹ ਦਿਲ ਲਈ ਫਾਇਦੇਮੰਦ, ਕਫ ਅਤੇ ਵਾਤ ਰੋਗਾਂ ਵਿੱਚ ਕੀਟਾਣੂਨਾਸ਼ਕ ਹੁੰਦੀ ਹੈ। ਇਸ ਦੇ ਬੀਜ ਜ਼ਹਿਰੀਲੇ ਜੀਵਾਂ ਜਿਵੇਂ ਬਿੱਛੂ ਆਦਿ ਦੇ ਕੱਟਣ ਦੇ ਦਰਦ ਵਿਚ ਲਾਭਦਾਇਕ ਹੁੰਦੇ। ਇਮਲੀ ਨੂੰ ਹਮੇਸ਼ਾ ਪਾਣੀ ਵਿੱਚ ਕੱਚ ਜਾਂ ਮਿੱਟੀ ਦੇ ਬਰਤਨ ਵਿਚ ਹੀ ਭਿਉਂ ਕੇ ਰੱਖਣਾ ਚਾਹੀਦਾ ਹੈ, ਤਾਂਬਾ, ਪਿੱਤਲ, ਕਾਂਸਾ ਅਤੇ ਲੋਹੇ ਦੇ ਭਾਂਡੇ ਵਿਚ ਕਦੇ ਨਹੀਂ। ਇਹ ਤਾਂ ਹੋ ਗਈਆਂ ਕੁੱਝ ਇਮਲੀ ਦੇ ਬਾਰੇ ਜ਼ਰੂਰੀ ਗੱਲਾਂ। ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ‘ਕੀ ‘ਇਮਲੀ‘ ਦਵਾਈ ਹੈ?/ Is ‘tamarind‘ medicine?’

ਕੀ ਇਮਲੀ ਨਾਲ ਕਬਜ਼ ਠੀਕ ਹੁੰਦੀ ਹੈ?

ਬਹੁਤ ਪੁਰਾਣੀ ਇਮਲੀ ਦਾ ਸ਼ਰਬਤ ਬਣਾ ਕੇ ਪੀਣ ਨਾਲ ਕਬਜ ਦੂਰ ਹੁੰਦੀ ਹੈ।

ਕੀ ਇਮਲੀ ਦੀ ਵਰਤੋਂ ਨਾਲ ਖਾਜ – ਖੁਜਲੀ ਨੂੰ ਵੀ ਅਰਾਮ ਮਿਲਦਾ ਹੈ?

ਇਮਲੀ ਦੇ ਬੀਜ ਨਿੰਬੂ ਦੇ ਰਸ ਵਿਚ ਪੀਸ ਕੇ ਲਗਾਉਣ ਨਾਲ ਖੁਜਲੀ ਦੂਰ ਹੁੰਦੀ ਹੈ।

ਕੀ ਇਮਲੀ ਲੂ ਲੱਗਣ ਤੇ ਵੀ ਕੰਮ ਕਰਦੀ ਹੈ?

ਗਰਮੀਆਂ ਵਿਚ ਜੇਕਰ ਕੋਈ ਬਾਹਰ ਨਿਕਲਦਾ ਹੈ ਤਾਂ ਸਰੀਰ ਦਾ ਪਾਣੀ ਘੱਟ ਹੋ ਜਾਂਦਾ ਹੈ ਅਤੇ ਤੇਜ਼ ਬੁਖਾਰ ਹੋ ਜਾਂਦਾ ਹੈ। ਇਸ ਨੂੰ ਲੂ ਲੱਗਣਾ ਕਹਿੰਦੇ ਹਨ। ਇਸ ਤੋਂ ਬਚਣ ਲਈ ਲੂ ਦੇ ਸਮੇਂ ਬਾਹਰ ਨਿਕਲਣ ਤੇ ਇਮਲੀ ਦਾ ਸ਼ਰਬਤ ਪੀ ਲੈਣਾ ਫਾਇਦੇਮੰਦ ਹੁੰਦਾ ਹੈ।

ਕੀ ਇਮਲੀ ਸਾਡੀ ਇਮਿਊਨਿਟੀ ਨੂੰ ਵੀ ਵਧਾਉਂਦੀ ਹੈ?

ਇਮਲੀ ਵਿਚ ਵਿਟਾਮਿਨ ‘ਸੀ’ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਨੂੰ ਵਧਾਉਣ ਵਿਚ ਮਦਦ ਕਰ ਸਕਦਾ ਹੈ। ਮਜ਼ਬੂਤ ਇਮਿਊਨਿਟੀ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਣ ਵਿਚ ਮਦਦ ਕਰ ਸਕਦੀ ਹੈ।

ਜ਼ਰੂਰੀ ਗੱਲ ਇਮਲੀ ਬਾਰੇ :

ਧਿਆਨ ਰਹੇ ਕਿ ਸੀਮਤ ਮਾਤਰਾ ਵਿਚ ਹੀ ਇਮਲੀ ਦਾ ਸੇਵਨ ਕਰੋ।

ਕੀ ਇਮਲੀ ਦੀ ਵਰਤੋਂ ਨਾਲ ਵਜਨ ਵੀ ਘਟਾਇਆ ਜਾ ਸਕਦਾ ਹੈ?

ਇਮਲੀ ਫਲੇਵੋਨੋਇਡਸ ਅਤੇ ਪਾਲੀਫੇਨੋਲਸ ਨਾਲ ਭਰਪੂਰ ਹੁੰਦੀ ਹੈ, ਇਸ ਲਈ ਇਹ ਤੁਹਾਡੇ ਮੇਟਾਬਾਲਿਜਮ ਵਿਚ ਉਤਸ਼ਾਹ ਦੇ ਸਕਦੀ ਹੈ। ਇਮਲੀ ਨੂੰ ਡਾਈਟ ਵਿਚ ਸ਼ਾਮਲ ਕਰ ਭਾਰ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ।

ਹਲਦੀ ਵਿੱਚ ਦਵਾਈ ਵਾਲੇ ਗੁਣ ਜਾਨਣ ਲਈ CLICK ਕਰੋ।

ਇਮਲੀ ਦੀ ਵਰਤੋਂ ਸਕਿਨ ਲਈ :

ਇਮਲੀ ਮਿਨਰਲਸ ਦਾ ਖਜਾਨਾ ਹੈ। ਰੋਜ਼ਾਨਾ ਇਮਲੀ ਦੇ ਸੇਵਨ ਨਾਲ ਸਕਿਨ ਨੂੰ ਸਿਹਤਮੰਦ ਰੱਖਣ ਅਤੇ ਫ੍ਰੀ ਰੈਡੀਕਲਸ ਤੋਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ।

ਇਮਲੀ ਖਾਣ ਨਾਲ ਇਸਦਾ ਦਿਲ ਤੇ ਕੀ ਅਸਰ ਹੁੰਦਾ ਹੈ?

ਹਾਰਟ ਨੂੰ ਹੈਲਦੀ ਰੱਖਣ ਲਈ ਪੋਸ਼ਣ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹਾਰਟ ਦੇ ਮਰੀਜ਼ਾਂ ਲਈ ਇਮਲੀ ਦਾ ਸੇਵਨ ਫਾਇਦੇਮੰਦ ਮੰਨਿਆ ਜਾਂਦਾ ਹੈ। ਇਮਲੀ ਵਿਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ ਜੋ ਖਰਾਬ ਕੋਲੇਸਟ੍ਰਾਲ ਨੂੰ ਘੱਟ ਕਰਨ ਅਤੇ ਹਾਰਟ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ।

Loading Likes...

Leave a Reply

Your email address will not be published. Required fields are marked *