ਨਾਸ਼ਪਾਤੀ ਵਿੱਚ ਕਿਹੜੇ – ਕਿਹੜੇ ਗੁਣ ਹੁੰਦੇ ਹਨ?

ਨਾਸ਼ਪਾਤੀ ਵਿੱਚ ਕਿਹੜੇ – ਕਿਹੜੇ ਗੁਣ ਹੁੰਦੇ ਹਨ?/ What are the properties of pears? :

ਨਾਸ਼ਪਾਤੀ ਇਕ ਮੌਸਮੀ ਫਲ ਹੈ, ਜਿਸ ਦਾ ਵਿਗਿਆਨਕ ਨਾਂ ‘ਪਾਇਰਸ‘ ਹੈ ਅਤੇ ਅੰਗਰੇਜ਼ੀ ਵਿਚ ਇਸ ਨੂੰ ‘ਪੀਅਰ‘ ਕਿਹਾ ਜਾਂਦਾ ਹੈ। ਇਸ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਜੋ ਕਈ ਗੁਣਾਂ ਨਾਲ ਭਰਪੂਰ ਹੈ। ਇਸ ਵਿਚ ਵਿਟਾਮਿਨ ‘ਸੀ’ , ‘ਬੀ- ਕੰਪਲੈਕਸ’ , ‘ਕੇ’ ਤੋਂ ਲੈ ਕੇ ਪੋਟਾਸ਼ੀਅਮ, ਕਾਪਰ, ਮੈਗਨੀਜ਼, ਮੈਗਨੀਸ਼ੀਅਮ ਅਤੇ ਫੀਨੋਲਿਕ, ਫੋਲੇਟ ਅਤੇ ਫਾਈਬਰ ਵਰਗੇ ਖਣਿਜ ਪਦਾਰਥ ਵੀ ਪਾਏ ਜਾਂਦੇ ਹਨ। ਇਸੇ ਲਈ ਅੱਜ ਅਸੀਂ ਚਰਚਾ ਕਰਾਂਗੇ ਕਿ ਨਾਸ਼ਪਾਤੀ ਵਿੱਚ ਕਿਹੜੇ – ਕਿਹੜੇ ਗੁਣ ਹੁੰਦੇ ਹਨ?/ What are the properties of pears?

ਕੀ ਨਾਸ਼ਪਾਤੀ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ?

ਕਿਉਂਕਿ ਨਾਸ਼ਪਾਤੀ ਫਾਈਬਰ ਦਾ ਖਜ਼ਾਨਾ ਹੈ, ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਕਬਜ਼ ਨੂੰ ਦੂਰ ਰੱਖਦੀ ਹੈ।

ਕੀ ਨਾਸ਼ਪਾਤੀ ਹੀਮੋਗਲੋਬਿਨ ਵਧਾਉਣ ਲਈ ਵੀ ਸਹਾਇਕ ਹੁੰਦੀ ਹੈ?

ਇਸ ਵਿਚ ਆਇਰਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਹੀਮੋਗਲੋਬਿਨ ਦਾ ਪੱਧਰ ਵਧਾਉਂਦਾ ਹੈ। ਜੇਕਰ ਕੋਈ ਅਨੀਮੀਆ ਤੋਂ ਪੀੜਤ ਹੈ ਤਾਂ ਉਸ ਨੂੰ ਨਾਸ਼ਪਾਤੀ ਦੀ ਰੈਗੂਲਰ ਵਰਤੋਂ ਕਰਨੀ ਚਾਹੀਦੀ ਹੈ।

ਕੀ ਨਾਸ਼ਪਾਤੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ?

ਨਾਸ਼ਪਾਤੀ ਵਿਚ ਐਂਟੀ – ਆਕਸੀਡੈਂਟ ਅਤੇ ਵਿਟਾਮਿਨ ‘ਸੀ’ ਦੀ ਚੰਗੀ ਮਾਤਰਾ ਹੋਣ ਕਾਰਨ ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ ਹੁੰਦੀ ਹੈ ਅਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਕੀ ਨਾਸ਼ਪਾਤੀ ਨਾਲ ਹੱਡੀਆਂ ਦੀਆਂ ਸਮੱਸਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ?

ਹੱਡੀਆਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਨਾਸ਼ਪਾਤੀ ਦਾ ਸੇਵਨ ਲਾਭਦਾਇਕ ਹੁੰਦਾਂ ਹੈ। ਇਸ ਵਿਚ ਬੋਰਾਨ ਨਾਂ ਦਾ ਇਕ ਰਸਾਇਣਕ ਤੱਤ ਪਾਇਆ ਜਾਂਦਾ ਹੈ, ਜੋ ਕੈਲਸ਼ੀਅਮ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਕਾਰਗਰ ਹੁੰਦਾ ਹੈ। ਇਸ ਵਿਚ ਪਾਏ ਜਾਣ ਵਾਲੇ ਪੋਸ਼ਕ ਤੱਤ ਊਰਜਾ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ।

ਖਾਣ ਪੀਣ ਨਾਲ ਸਬੰਧਤ ਹੋਰ ਜਾਣਕਾਰੀ ਲਈ CLICK ਕਰੋ।

ਕੀ ਨਾਸ਼ਪਾਤੀ ਦੀ ਵਰਤੋਂ ਕਰਨ ਨਾਲ ਮੋਟਾਪਾ ਵੀ ਘੱਟਦਾ ਹੈ?

ਮੋਟਾਪਾ ਅੱਜ ਦੇ ਸਮੇਂ ਦੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਜੇਕਰ ਤੁਸੀਂ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਆਪਣੀ ਡਾਈਟ ਵਿਚ ਨਾਸ਼ਪਾਤੀ ਨੂੰ ਸ਼ਾਮਲ ਕਰੋ। ਨਾਸ਼ਪਾਤੀ ਵਿਚ ਪਾਏ ਜਾਣ ਵਾਲੇ ਤੱਤ ਭਾਰ ਘਟਾਉਣ ਵਿਚ ਮਦਦ ਕਰ ਸਕਦੇ ਹਨ।

ਕੀ ਨਾਸ਼ਪਾਤੀ ਨਾਲ ਕੋਲੈਸਟਰੋਲ ਵੀ ਘੱਟ ਹੁੰਦਾ ਹੈ?

ਨਾਸ਼ਪਾਤੀ ਕੋਲੈਸਟਰੋਲ ਨੂੰ ਘੱਟ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ।

Loading Likes...

Leave a Reply

Your email address will not be published. Required fields are marked *