‘ਹਿੰਗ’ ਕੀ ਹੈ? ਅਤੇ ਇਸ ਤੋਂ ਹੋਣ ਵਾਲੇ ਫ਼ਾਇਦੇ/ What is Hing? and it’s Benefits :
ਹਿੰਗ ਵੀ ਅਜਿਹਾ ਹੀ ਇਕ ਮਸਾਲਾ ਹੈ, ਜੋ ਹਰ ਇਕ ਦੀ ਰਸੋਈ ਦੀ ਸ਼ਾਨ ਹੈ। ‘ਭਾਵਪ੍ਰਕਾਸ਼’ ਗ੍ਰੰਥ ਵਿਚ ਇਸ ਨੂੰ ਰੋਗ ਕੀਟਾਣੂਨਾਸ਼ਕ, ‘ਚਰਕ ਸੰਹਿਤਾ ਵਿਚ ਰਤਨਾਕਰ ਭਾਵ ਪੇਟ ਦੇ ਰੋਗਾਂ ਦਾ ਨਾਸ਼ਕ ਕਿਹਾ ਗਿਆ ਹੈ। ਯੂਨਾਨੀ, ਆਯੁਰਵੈਦਿਕ ਅਤੇ ਹੋਮਿਓਪੈਥੀ ਸਾਰਿਆਂ ਵਿਚ ਹਿੰਗ ਨੂੰ ਵਾਤਨਾਸ਼ਕ ਮੰਨਿਆ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ਗੱਲ ਕਰਾਂਗੇ ‘ਹਿੰਗ‘ ਤੋਂ ਹੋਣ ਵਾਲੇ ਫ਼ਾਇਦੇ/ Benefits of ‘Hing‘ ਬਾਰੇ।
ਹਿੰਗ ਦਾ ਬੂਟਾ :
ਹਿੰਗ ਦਾ ਵਿਗਿਆਨਕ ਨਾਂ ‘ਫੇਰੂਲਾ ਏਸਾਫੋਇਟਿਡਾ’ ਹੈ। ਫੇਰੂਲਾ ਐਸਾਫੋਇਟਿਡਾ ਇਕ ਲਿੰਗੀ, ਸਦੀਵੀ ਝਾੜੀ ਹੈ। ਇਹ ਦੋ ਮੀਟਰ ਤੱਕ ਉੱਚਾ ਅਤੇ 30 ਤੋਂ 40 ਸੈ. ਮੀ.ਮੋਟੀਆਂ ਪੱਤੀਆਂ ਨਾਲ ਘਿਰਿਆ ਹੋ ਸਕਦਾ ਹੈ। ਇਸ ਦਾ ਫੁੱਲਾਂ ਵਾਲਾ ਤਣਾ 8 ਤੋਂ 10 ਫੁੱਟ ਤੱਕ ਉੱਚਾ ਅਤੇ 10 ਸੈ. ਮੀ.ਤੱਕ ਮੋਟਾ ਹੋ ਸਕਦਾ ਹੈ। ਇਸ ਦੇ ਹਰੇ – ਪੀਲੇ ਫੁੱਲ ਹੁੰਦੇ ਹਨ। ਤਣੇ ਵਿਚ ਖਾਸ ਰੇਜਿਨ ਗਮ ਹੁੰਦਾ ਹੈ ਅਤੇ ਇਸ ਦੀਆਂ ਜੜ੍ਹਾਂ ਵੀ ਮੋਟੀਆਂ ਅਤੇ ਮਾਸਲ ਹੁੰਦੀਆਂ ਹਨ ਜੋ ਤਣੇ ਦੀ ਤਰ੍ਹਾਂ ਹੀ ਰੇਜਿਨ ਵਹਾਉਂਦੀਆਂ ਹਨ। ਇਸ ਬੂਟੇ ਦੇ ਸਾਰੇ ਹਿੱਸਿਆਂ ਤੋਂ ਇਕ ਵੱਖਰੀ ਤਿਖੀ ਖੁਸ਼ਬੂ ਆਉਂਦੀ ਹੈ।
ਹਿੰਗ ਦੀ ਵਧੇਰੇ ਪੈਦਾਵਾਰ :
ਆਮਤੌਰ ਤੇ ਇਕ ਬੂਟੇ ਤੋਂ 250 ਤੋਂ 300 ਗ੍ਰਾਮ ਹਿੰਗ ਮਿਲ ਜਾਂਦੀ ਹੈ। ਕਾਬੁਲੀ ਜਾਂ ਖੁਰਾਸਾਨੀ ਹਿੰਗ ਉੱਤਮ ਮੰਨੀ ਗਈ ਹੈ। ਇਹ ਅਫਗਾਨਿਸਤਾਨ ਤੋਂ ਆਉਂਦੀ ਹੈ। ਪੰਜਾਬ ਅਤੇ ਕਸ਼ਮੀਰ ਦੀ ਦੇਸੀ ਹਿੰਗ ਉੱਚ – ਗੁਣਵੱਤਾ ਦੀ ਨਹੀਂ ਹੁੰਦੀ ਹੈ।
ਇਹ ਰਾਜਸਥਾਨ, ਗੁਜਰਾਤ, ਕਰਨਾਟਕ, ਆਂਧਰਾ ਪ੍ਰਦੇਸ਼, ਤਮਿਲਨਾਡੂ ਅਤੇ ਮਹਾਰਾਸ਼ਟਰ ਵਿਚ ਜ਼ਿਆਦਾਤਰ ਵਰਤੀ ਜਾਂਦੀ ਹੈ।
ਸਹੀ ਹਿੰਗ ਦੀ ਪਛਾਣ ਕਿਵੇਂ ਕਰੀਏ ?
- ਹਿੰਗ ਨੂੰ ਪਾਣੀ ਵਿੱਚ ਪਾਉਣ ਤੇ ਪੂਰੀ ਹਿੰਗ ਘੁਲ ਜਾਂਦੀ ਹੈ ਤੇ ਪਾਣੀ ਦੀ ਰੰਗਤ ਦੁੱਧ ਵਰਗੀ ਹੋ ਜਾਂਦੀ ਹੈ, ਉਦੋਂ ਉਸ ਨੂੰ ਦੂਜੇ ਭਾਂਡੇ ਵਿਚ ਪਾ ਦਿੰਦੇ ਹਨ। ਜੇਕਰ ਪੈਂਦੇ ਤੇ ਰੇਤ – ਮਿੱਟੀ ਹੈ ਤਾਂ ਹਿੰਗ ਮਿਲਾਵਟੀ ਹੈ, ਜੇਕਰ ਨਹੀਂ ਤਾਂ ਸ਼ੁੱਧ ਹੈ।
- ‘ਦੀਆਂ ਸਲਾਈ’ ਨਾਲ ਜਲਾਉਣ ਤੇ ਪੂਰੀ ਤਰ੍ਹਾਂ ਹਿੰਗ ਸੜ ਜਾਵੇ ਤਾਂ ਅਸਲੀ, ਨਹੀਂ ਤਾਂ ਅਸ਼ੁੱਧ ਹੈ।
- ਸ਼ੁੱਧ ਹਿੰਗ ਆਮ ਤੌਰ ਤੇ ਦਾਣੇਦਾਰ ਹੁੰਦੀ ਹੈ। ਡਲੇ ਜਾਂ ਰੌਲ ਦੇ ਰੂਪ ਵਿਚ ਨਕਲੀ ਹੁੰਦੀ ਹੈ।
ਹਿੰਗ ਦੀ ਵਰਤੋਂ :
- ਇਸ ਦਾ ਇਸਤੇਮਾਲ ਖੁਰਾਕ ਵਸਤਾਂ ਵਿਚ ਪਾਚਕ ਦੇ ਰੂਪ ਵਿਚ ਤੜਕਾ ਲਗਾ ਕੇ ਜਾਂ ਆਚਾਰ ਵਿਚ ਵੀ ਕੀਤਾ ਜਾਂਦਾ ਹੈ।
- ਸ਼ੁੱਧ ਹਿੰਗ ਦੀ ਖੁਸ਼ਬੂ ਇੰਨੀ ਤੇਜ਼ ਹੁੰਦੀ ਹੈ ਕਿ ਖੁੱਲ੍ਹੇ ਵਿਚ ਰੱਖਣ ਤੇ ਇਹ ਹੋਰ ਮਸਾਲਿਆਂ ਵਿਚ ਆਪਣਾ ਪ੍ਰਭਾਵ ਪਾ ਦਿੰਦੀ ਹੈ।
- ਪਿਆਜ਼, ਲਸਣ ਆਦਿ ਨਾ ਖਾਣ ਵਾਲੇ ਹਿੰਦੂ ਖਾਸ ਕਰ ਕੇ ਜੈਨ ਧਰਮ ਦੇ ਲੋਕ ਇਸ ਦਾ ਤੜਕੇ ਦੇ ਰੂਪ ਵਿਚ ਇਸਤੇਮਾਲ ਕਰਦੇ ਹਨ।
ਸਿਹਤ ਨਾਲ ਸੰਬੰਧਤ ਹੋਰ ਵੀ ਜਾਣਕਾਰੀ ਲਈ 👉CLICK 👈 ਕਰੋ।
ਹਿੰਗ ਦੀ ਵਰਤੋਂ ਦੇ ਫ਼ਾਇਦੇ :
ਇਸ ਦਾ ਇਸਤੇਮਾਲ ਗਲੇ ਵਿਚ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣ ਵਿਚ, ਪਾਚਕ ਰੂਪ ਵਿਚ ਅਤੇ ਹੋਰ ਰੋਗਾਂ ਵਿੱਚ ਔਸ਼ਧੀ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ।
ਇਸ ਦੀਆਂ ਜੜ੍ਹਾਂ ਵਿਚ ਐਂਟੀਵਾਇਰਲ ਗੁਣ ਹੋਣ ਕਾਰਨ ਇਹ ਇਨਫਲਿਊਐਂਜਾ ਵਿਚ ਇਸਤੇਮਾਲ ਕੀਤੀ ਜਾਂਦੀ ਹੈ।
ਇਹ ਅਸਥਮਾ ਅਤੇ ਕ੍ਰੋਕਾਇਟਿਸ ਵਿਚ ਵੀ ਔਸ਼ਧੀ ਦੇ ਰੂਪ ਵਿਚ ਲਾਹੇਵੰਦ ਹੈ।
ਆਯੁਰਵੇਦ ਵਿਚ ਵਾਤ ਅਤੇ ਕਫ ਵਿਚ ਇਸ ਨੂੰ ਲਾਹੇਵੰਦ ਮੰਨਿਆ ਗਿਆ ਹੈ।
ਇਸ ਤਰ੍ਹਾਂ ਕੰਨ ਦਰਦ, ਖੰਘ ਤੇ ਖੱਟੇ ਡਕਾਰ ਵਿਚ ਹਿੰਗ ਲਾਹੇਵੰਦ ਹੈ।
ਹਿੰਗ ਦੇ ਇਸਤੇਮਾਲ ਤੋਂ ਕਿੰਨ੍ਹਾ ਨੂੰ ਬਚਣਾ ਚਾਹੀਦਾ?
Loading Likes...ਇਸ ਦਾ ਸੇਵਨ ਸੋਚ – ਸਮਝ ਕੇ ਹੀ ਕਰਨਾ ਚਾਹੀਦਾ ਹੈ, ਕਿਉਂਕਿ ਹਿੰਗ ਇਕ ਪਾਸੇ ਸਰੀਰ ਵਿਚ ਆਕਰਸ਼ਣ ਲਿਆਉਂਦੀ ਹੈ ਪਰ ਦੂਜੇ ਪਾਸੇ ਸਰੀਰ ਵਿੱਚ ਗਰਮੀ ਕਰਦੀ ਹੈ।
ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।