ਕੀ ਸੁੰਦਰਤਾ ਲਈ ਫਾਇਦੇਮੰਦ ਹੁੰਦਾ ਹੈ ਪਿਆਜ਼?/ Is onion beneficial for beauty?

ਕੀ ਸੁੰਦਰਤਾ ਲਈ ਫਾਇਦੇਮੰਦ ਹੁੰਦਾ ਹੈ ਪਿਆਜ਼?/ Is onion beneficial for beauty?

ਪਿਆਜ਼ ਨਾ ਸਿਰਫ਼ ਵਾਲਾਂ ਨੂੰ ਵਧਾਉਂਦਾ ਹੈ, ਸਗੋਂ ਚਮੜੀ ਨੂੰ ਸੁੰਦਰ ਬਣਾਉਣ ਵਿੱਚ ਵਿਚ ਵੀ ਮਦਦ ਕਰਦਾ ਹੈ। ਪਿਆਜ਼ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਪਿਆਜ਼ ਇਕ ਅਜਿਹਾ ਖਾਧ ਪਦਾਰਥ ਹੈ, ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ ਵਿਚ ਮੌਜੂਦ ਕੈਲਿਸਿਨ ਅਤੇ ਰਾਯਬੋਫਲੇਵਿਨ/ Calicin and riboflavin ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹਨਾਂ ਹੀ ਗੁਣਾ ਨੂੰ ਦੇਖਦੇ ਹੋਏ ਹੀ ਅੱਜ ਅਸੀਂ ਇਸੇ ਵਿਸ਼ੇ ਤੇ ਕੀ ਸੁੰਦਰਤਾ ਲਈ ਫਾਇਦੇਮੰਦ ਹੁੰਦਾ ਹੈ ਪਿਆਜ਼?/ Is onion beneficial for beauty? ਤੇ ਗੱਲ ਕਰਾਂਗੇ।

ਕੀ ਪਿਆਜ਼ ਦਾ ਰਸ ਅਤੇ ਸ਼ਹਿਦ ਦੀ ਵਰਤੋਂ ਦੇ ਫ਼ਾਇਦੇ ਹੁੰਦੇ ਹਨ?

ਇਕ ਕਟੋਰੀ ਵਿਚ 2 ਚੱਮਚ ਸ਼ਹਿਦ ਲਓ ਅਤੇ ਇਸ ਵਿਚ ਇਕ – ਚੌਥਾਈ ਕੱਪ ਪਿਆਜ਼ ਦਾ ਰਸ ਮਿਲਾਓ। ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਸਿਰ ਤੇ ਮਾਲਿਸ਼ ਕਰਦੇ ਸਮੇਂ ਹੌਲੀ – ਹੌਲੀ ਲਗਾਓ।

ਇਸ ਨਾਲ ਵਾਲ ਝੜਨ ਦੀ ਸਮੱਸਿਆ ਘੱਟ ਹੋ ਜਾਵੇਗੀ।

ਕੀ ਪਿਆਜ਼ ਅਤੇ ਨਾਰੀਅਲ ਦਾ ਤੇਲ ਵਤਰਿਆ ਜਾ ਸਕਦਾ ਹੈ?

2 ਤੋਂ 3 ਪਿਆਜ਼ ਲਓ ਅਤੇ ਉਨ੍ਹਾਂ ਨੂੰ ਛਿੱਲ ਕੇ ਉਨ੍ਹਾਂ ਦਾ ਰਸ ਕੱਢ ਲਓ। ਉਸ ਜੂਸ ਵਿਚ ਚੱਮਚ ਨਾਰੀਅਲ ਤੇਲ ਅਤੇ 1 ਚੱਮਚ ਜੈਤੂਨ ਦਾ ਤੇਲ ਮਿਲਾਓ। ਇਨ੍ਹਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਮਿਸ਼ਰਣ ਨੂੰ ਸਿਰ ਤੋਂ ਬਚਾਉਂਦੇ ਹੋਏ ਆਪਣੇ ਵਾਲਾਂ ਤੇ ਲਗਾਓ। ਇਸ ਨੂੰ 2 ਘੰਟੇ ਲਈ ਛੱਡ ਦਿਓ ਅਤੇ ਫਿਰ ਹਲਕੇ ਸ਼ੈਂਪੂ ਨਾਲ ਸਿਰ ਧੋ ਲਓ।

ਇਸ ਨਾਲ ਵਾਲਾਂ ਦੀ ਲੰਬਾਈ ਵਧੇਗੀ।

👉ਹੋਰ ਵੀ ਘਰੇਲੂ ਨੁਸਖਿਆਂ ਲਈ CLICK ਕਰੋ।👈

ਕੀ ਦਾਗ਼ ਵੀ ਦੂਰ ਕੀਤੇ ਜਾ ਸਕਦੇ ਹਨ ਪਿਆਜ਼ ਨਾਲ?

ਦਹੀਂ ਵਿਚ ਪਿਆਜ਼ ਦਾ ਰਸ ਮਿਲਾਓ ਜਾਂ ਸਿਰਫ਼ ਪਿਆਜ਼ ਦਾ ਰਸ ਕੱਢੋ। ਇਸ ਵਿਚ ਰੂੰ ਨੂੰ ਭਿਓਂ ਕੇ ਕਾਲੇ ਰੰਗ ਦੇ ਦਾਗ ਤੇ ਲਗਾਓ ਅਤੇ 5 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਇਹ ਕਾਲੇ ਧੱਬਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੈ।

Loading Likes...

Leave a Reply

Your email address will not be published. Required fields are marked *