ਮੇਕਅੱਪ ਦੇ ਸਮਾਰਟ ਰੂਲਸ ਪੰਜਾਬੀ ਵਿੱਚ/ Makeup Smart Rules in Punjabi language

ਮੇਕਅੱਪ ਦੇ ਸਮਾਰਟ ਰੂਲਸ ਪੰਜਾਬੀ ਵਿੱਚ/ Makeup Smart Rules in Punjabi language

ਖੂਬਸੂਰਤੀ ਨਾਲ ਆਤਮ ਵਿਸ਼ਵਾਸ ਵਿਚ ਵਾਧਾ/ Increases self-confidence with beauty :

ਮੇਕਅੱਪ ਦੀ ਖ਼ਾਸ ਗੱਲ ਇਹ ਹੈ ਕਿ ਇਹ ਤੁਹਾਡੇ ਚਿਹਰੇ ਦੀਆਂ ਕਮੀਆਂ ਨੂੰ ਲੁਕਾ ਕੇ ਤੁਹਾਨੂੰ ਖੂਬਸੂਰਤ ਹੀ ਨਹੀਂ ਬਣਾਉਂਦਾ ਸਗੋਂ ਤੁਹਾਡੇ ਆਤਮ ਵਿਸ਼ਵਾਸ਼ ਵੀ ਵਧਾਉਂਦਾ ਹੈ ਅਤੇ ਨਾਲ – ਨਾਲ ਦੂਜਿਆਂ ਤੇ ਆਪਣਾ ਪ੍ਰਭਾਵ ਪਾਉਣ ‘ਚ ਵੀ ਮਦਦ ਕਰਦਾ ਹੈ। ਇਸੇ ਲਈ ਇਹਨਾਂ ਗੱਲਾਂ ੜਾ ਧਿਆਨ ਰੱਖਦੇ ਹੋਏਕੁੱਝ ਮੇਕਅੱਪ ਦੇ ਸਮਾਰਟ ਰੂਲਸ ਪੰਜਾਬੀ ਵਿੱਚ/ Makeup Smart Rules in Punjabi language ਹੇਠਾਂ ਦਿੱਤੇ ਗਏ ਹਨ।

ਮੇਕਅੱਪ ਜੋ ਸਖਸ਼ੀਅਤ ਨੂੰ ਨਿਖਾਰੇ/ Makeup that brightens the personality :

ਇਹ ਇਕ ਆਰਟ ਹੈ। ਬਹੁਤ ਹੀ ਔਰਤਾਂ ਮੇਕਅੱਪ ਸੰਬੰਧੀ ਗਲਤੀਆਂ ਕਰ ਬੈਠਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਮਣਾ ਕਰਨਾ ਪੈਂਦਾ ਹੈ। ਸ਼ਰਮਿੰਦਗੀ ਤੋਂ ਬਚਣ ਲਈ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ, ਨਾਲ ਹੀ ਮੇਕਅੱਪ ਕਦੇ ਵੀ ਓਵਰ ਨਾ ਕਰੋ। ਮੇਕਅੱਪ ਅਜਿਹਾ ਹੋਣਾ ਚਾਹੀਦਾ ਹੈ, ਜੋ ਤੁਹਾਡੇ ਅਕਸ ਨੂੰ ਨਿਖਾਰੇ ਪਰ ਦਿਖਾਈ ਨਾ ਦੇਵੇ।

ਬਿਊਟੀ ਪ੍ਰੋਡਕਟਸ ਦਾ ਰੱਖੋ ਖ਼ਾਸ ਧਿਆਨ/ Pay special attention to beauty products

ਸਭ ਤੋਂ ਪਹਿਲਾਂ ਬਿਊਟੀ ਪ੍ਰੋਡਕਟਸ ਵਧੀਆ ਕੁਆਲਿਟੀ ਦੇ ਅਤੇ ਆਪਣੀ ਸਕਿਨ ਦੀ ਟਾਈਪ ਦੇ ਅਨੁਸਾਰ ਹੀ ਖਰੀਦਣੇ ਚਾਹੀਦੇ ਹਨ।

ਸਸਤੇ ਮੇਕਅੱਪ ਪ੍ਰੋਡਕਟਸ ਤੁਹਾਡੀ ਸਕਿਨ ਨੂੰ ਡਰਾਈ ਅਤੇ ਡੈਮੇਜ਼ ਕਰ ਸਕਦੇ ਹਨ।

ਮੇਕਅੱਪ ਪ੍ਰੋਡਕਟਸ ਦੀ ਵਰਤੋਂ ਜਿੰਨੀ ਹੋਵੇ ਘੱਟ ਕਰੋ, ਲਾਈਟ ਮੇਕਅੱਪ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਸੂਟ ਕਰਦਾ ਹੈ, ਇਸ ਲਈ ਮੇਕਅੱਪ ਹਲਕਾ/ ਲਾਇਟ ਹੋਵੇ ਓਨਾ ਹੀ ਠੀਕ ਹੁੰਦਾ ਹੈ।

ਮੇਕਅੱਪ ਦੌਰਾਨ ਉਮਰ ਦਾ ਰੱਖੋ ਖ਼ਾਸ ਧਿਆਨ/ Pay special attention to age during makeup :

ਉਮਰ ਜ਼ਿਆਦਾ ਹੋਵੇ ਤਾਂ ਬਲੈਕ ਆਈਲਾਈਨਰ ਤੇ ਮਸਕਾਰੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, ਜੇ ਲੋੜ ਪਵੇ ਵੀ ਤਾਂ ਲਾਈਟ ਬ੍ਰਾਊਨ ਮਸਕਾਰੇ/ Light brown mascara ਦੀ ਵਰਤੋਂ ਠੀਕ ਰਹਿੰਦੀ ਹੈ।

ਅੱਖਾਂ ਵਿਚ ਡਾਰਕ ਸਰਕਲ ਨੂੰ ਲੁਕਾਉਣ ਲਈ ਕੰਸੀਲਰ/ Concealer ਦੀ ਜ਼ਿਆਦਾ ਵਰਤੋਂ ਬਿਲਕੁਲ ਨਾ ਕਰੋ।

ਸ਼ਿਮਰ/ Shimmer ਦੀ ਵਰਤੋਂ ਵੀ ਉਦੋਂ ਕਰੋ ਜਦੋਂ ਤੁਹਾਡੀ ਉਮਰ 25 ਸਾਲ ਤੋਂ ਘੱਟ ਹੋਵੇ, ਕਿਉਂਕਿ ਇਹ ਸਕਿਨ ਤੇ ਲਾਇਨਾਂ ਨੂੰ ਉਭਾਰਦਾ ਹੈ। ਬਲੱਸ਼ਰ/ Blusher ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਨੈਚੁਰਲ ਟਾਸ ਸ਼ੇਡਸ/ Natural toss shades ਨੂੰ ਸਲੈਕਟ ਕਰੋ ਅਤੇ ਉਸ ਨੂੰ ਵਧੀਆ ਤਰੀਕੇ ਨਾਲ ਮਿਕਸ ਕਰੋ।

ਆਈਬ੍ਰੋਜ਼ ਦੀ ਸ਼ੇਪ ਦਾ ਰੱਖੋ ਖ਼ਾਸ ਧਿਆਨ/ Pay special attention to the shape of the eyebrows :

ਫਾਊਂਡੇਸ਼ਨ ਗਰਦਨ ਤੱਕ ਲਗਾਉਣੀ ਚਾਹੀਦੀ ਹੈਤਾਂਕਿ ਗਰਦਨ ਵੱਖਰੀ ਨਜ਼ਰ ਨਾ ਆਵੇ। ਮੇਕਅੱਪ ਅਤੇ ਵਾਲਾਂ ਦੇ ਸਟਾਈਲ ਦਾ ਸਹੀ ਕੰਬੀਨੇਸ਼ਨ/ Combination ਬਣਾਓ।

ਅੱਖਾਂ ਦਾ ਮੇਕਅੱਪ ਕਰਦੇ ਸਮੇਂ ਆਈਬ੍ਰੋਜ਼ ਦੀ ਸ਼ੇਪ ਨੂੰ ਜਿਥੋਂ ਤੱਕ ਹੋਵੇ ਕੁਦਰਤੀ ਰੱਖੋ।

ਲਿਪਸਟਿਕ ਨੂੰ ਲਗਾਓ ਧਿਆਨ ਨਾਲ/ Apply lipstick carefully :

ਲਿਪਸਟਿਕ ਬੁੱਲ੍ਹਾਂ ਤੇ ਫੈਲਣੀ ਨਹੀਂ ਚਾਹੀਦੀ, ਇਸ ਲਈ ਪਹਿਲਾਂ ਬੁੱਲ੍ਹਾਂ ਤੇ ਹਲਕਾ ਜਿਹਾ ਲੂਜ ਪਾਊਡਰ ਲਗਾਓ।

ਲਿਪਲਾਈਨਰ ਨਾਲ ਬੁੱਲ੍ਹਾਂ ਨੂੰ ਆਕਾਰ ਦਿਓ, ਫਿਰ ਲਿਪਸਟਿਕ ਲਗਾਓ।

ਮੇਕਅੱਪ ਉਤਾਰਨ ਲਈ ਹਮੇਸ਼ਾ ਮੇਕਅੱਪ ਰਿਮੂਵਰ/ Makeup remover ਜਾਂ ਕਲੀਂਜਰ/ Cleanser ਦੀ ਹੀ ਵਰਤੋਂ ਕਰੋ। ਸੱਭ ਤੋਂ ਪਹਿਲਾਂ ਅੱਖਾਂ ਦਾ ਮੇਕਅੱਪ ਰਿਮੂਵ ਕਰੋ ਅਤੇ ਬਾਅਦ ਵਿਚ ਚਿਹਰੇ ਅਤੇ ਬੁੱਲ੍ਹਾਂ ਦਾ ਮੇਕਅੱਪ ਰਿਮੂਵ ਕਰੋ।

ਹੋਰ ਵੀ ਬਿਊਟੀ ਟਿਪਸ ਲਈ ਇੱਥੇ CLICK ਕਰੋ।

Loading Likes...

Leave a Reply

Your email address will not be published. Required fields are marked *