ਸਹੀ ‘ਘੜੀ’ ਦੀ ਚੋਣ/ Choosing the right ‘Watch’ :
ਅੱਜ ਦੇ ਸਮੇਂ ਵਿੱਚ ਤਾਂ ਮੋਬਾਇਲ ਨੇ ਸਾਥੋਂ ਬਹੁਤ ਕੁੱਝ ਖੋਹ ਲਿਆ ਹੈ। ਪਹਿਲਾਂ ਦੇ ਸਮੇਂ ਵਿੱਚ ਅਸੀਂ ਆਪਣੇ ਕਿਸੇ ਖ਼ਾਸ ਦੇ ਚਿੱਠੀ/ ਪੱਤਰ ਦੀ ਉਡੀਕ ਕਰਦੇ ਰਹਿੰਦੇ ਸੀ, ਊਸ ਦਾ ਪੱਤਰ ਆ ਜਾਣ ਤੇ ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਹੁੰਦਾ ਸੀ ਅਤੇ ਇਸਦੇ ਨਾਲ – ਨਾਲ ਊਸ ਡਾਕੀਏ ਨਾਲ ਵੀ ਬੜਾ ਮੋਹ ਪੈ ਜਾਂਦਾ ਸੀ। ਪਿੰਡ ਦੇ ਹਰ ਸਖ਼ਸ਼ ਨੂੰ ਡਾਕੀਏ ਬਾਰੇ ਪਤਾ ਹੁੰਦਾ ਸੀ ਭਾਵੇਂ ਉਹ ਬੱਚਾ ਹੋਵੇ, ਜਵਾਨ ਜਾਂ ਕੋਈ ਬਜ਼ੁਰਗ। ਸੱਭ ਉਸਨੂੰ ਜਾਣਦੇ ਹੁੰਦੇ ਸਨ। ਇਕ ਪਿਆਰ ਪੈ ਜਾਂਦਾ ਸੀ ਡਾਕੀਏ ਨਾਲ। ਹੁਣ ਚਿੱਠੀ ਪੱਤਰ ਦੀ ਜਗ੍ਹਾ ਤੇ ਮੋਬਾਇਲ ਆ ਗਿਆ ਅਤੇ ਅਸੀਂ ਸਕਿੰਟਾਂ ਵਿੱਚ ਹੀ ਆਪਣੇ ਕਿਸੇ ਵੀ ਖ਼ਾਸ ਨਾਲ ਗੱਲ ਕਰ ਲੈਂਦੇ ਹਾਂ। ਉਸ ਸਮੇਂ ਜੋ ਅਸੀਂ ਇੱਕ ਚਿੱਠੀ ਦੇ ਇੰਤਜ਼ਾਰ ਵਿੱਚ ਸਮਾਂ ਕੱਢਦੇ ਹੁੰਦੇਸੀ ਊਸ ਇੰਤਜ਼ਾਰ ਦੀ ਵਜ੍ਹਾ ਨਾਲ ਪਿਆਰ ਹੋਰ ਵੀ ਡੂੰਗਾ ਹੁੰਦਾ ਸੀ। ਚਿੱਠੀ ਪੱਤਰ ਤਾਂ ਖ਼ਤਮ ਹੋ ਗਿਆ ਅਤੇ ਇਸ ਦੇ ਨਾਲ – ਨਾਲ ਸਾਡੇ ਸਾਰਿਆਂ ਦੇ ਗੁੱਟਾਂ ਤੋਂ ਘੜੀ ਵੀ ਲੱਥ ਗਈ। ਹੁਣ ਜਦੋਂ ਵੀ ਸਾਨੂੰ ਸਮਾਂ ਦੇਖਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਝੱਟ ਆਪਣੀ ਜੇਬ੍ਹ ਵਿੱਚੋਂ ਮੋਬਾਇਲ ਕੱਢਦੇ ਹਾਂ ਦੇ ਸਮਾਂ ਦੇਖ ਕੇ ਮੁੜ ਜੇਬ੍ਹ ਵਿੱਚ। ਭਾਵੇਂ ਮੋਬਾਇਲ ਨੇ ਘੜੀ ਦੀ ਜਗ੍ਹਾ ਲੈ ਲਈ ਹੋਵੇ ਪਰ ਜੋ ਸਕੂਨ ਗੁੱਟ ਤੇ ਘੜੀ ਬੰਨਣ ਦਾ ਆਉਂਦਾ ਹੈ ਉਹ ਮੋਬਾਇਲ ਨਾਲ ਨਹੀਂ ਆ ਸਕਦਾ। ਸੋ ਅੱਜ ਦਾ ਵਿਸ਼ਾ “ਸਹੀ ‘ਘੜੀ’ ਦੀ ਚੋਣ/ Choosing the right ‘Watch'” ਅਸੀਂ ਉਹਨਾਂ ਸੱਜਣਾ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅੱਜ ਵੀ ਬਹੁਤ ਸ਼ੌਂਕ ਹੈ ਕਿ ਉਹਨਾਂ ਦੇ ਗੁੱਟ ਤੇ ਘੜੀ ਬੰਨੀ ਹੋਵੇ।
ਘੜੀ ਖਰੀਦਣ ਦੇ ਸਮੇਂ, ਹੇਠਾਂ ਕੁੱਝ ਸੁਝਾਵ ਦਿੱਤੇ ਗਏ ਹਨ, ਜਿਨ੍ਹਾ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ :
1. ਆਫਿਸ ਲਈ ਬਲੈਕ, ਬ੍ਰਾਊਨ ਜਾਂ ਕ੍ਰੀਮ ਸਟ੍ਰੈਪ ਵਾਲੀ ਗੁੱਟ ਘੜੀ ਠੀਕ ਹੁੰਦੀਂ ਹੈ।
2. ਘੜੀ ਦਾ ਸਟੇਨਲੈੱਸ ਸਟੀਲ/ Stainless steel ਨਾਲ ਬਣਿਆ ਅਤੇ ਵਾਟਰਪਰੂਫ / waterproof ਹੋਣਾ ਬਹੁਤ ਜ਼ਰੂਰੀ ਹੈ।
3. ਅਜਿਹੀ ਘੜੀ ਦੀ ਵਰਤੋਂ ਨਾ ਕਰੋ, ਜਿਸ ਦੇ ਉਤਾਰਨ ਤੋਂ ਬਾਅਦ ਗੁੱਟ ਤੇ ਨਿਸ਼ਾਨ ਪੈ ਜਾਣ ਅਤੇ ਜੋ ਕਿ ਦੇਖਣ ਵਿੱਚ ਬਹੁਤ ਭੱਦੇ ਲੱਗਣ।
ਪੰਜਾਬੀ ਵਿੱਚ ਹੋਰ ਵੀ POST ਪੜ੍ਹਨ ਲਈ ਇੱਥੇ CLICK ਕਰੋ।
4. ਅੱਜਕਲ ਔਰਤਾਂ ਵਿਚ ਬਿੱਗ ਐਂਡ ਬੋਲਡ ਸਟ੍ਰੈਪ/ Big and bold straps ਵਾਲੀਆਂ ਘੜੀਆਂ ਟ੍ਰੈਡ ਵਿਚ ਹਨ ਅਤੇ ਮਰਦਾਂ ਲਈ ਕ੍ਰੋਕੋਡਾਇਲ ਪ੍ਰਿੰਟਸ/ Crocodile prints ਵਾਲੀ ਲੈਦਰ ਸਟ੍ਰੈਪ ਵਾਚ ਫੈਸ਼ਨ ਵਿਚ ਹੈ।
5. ਵਿਆਹ ਅਤੇ ਗਿਫਟ ਲਈ ਜਵੈਲਡ ਵਾਚ ਨੂੰ ਸਿਲੈਕਟ ਕਰਨਾ ਠੀਕ ਰਹੇਗਾ।
ਹਰ ਤਰ੍ਹਾਂ ਦੀ ਡ੍ਰੇਸ ਨਾਲ ਮੈਚ ਕਰਨ ਲਈ ਬਲੈਕ ਸਟ੍ਰੈਪ/ Black strap ਜਾਂ ਮੈਟਲ ਸਟ੍ਰੈਪ/ Metal strap ਵਾਲੀ ਘੜੀ ਹੀ ਖਰੀਦਣੀ ਚਾਹੀਦੀ ਹੈ।
6. ਬ੍ਰਾਊਨ, ਕ੍ਰੀਮ ਅਤੇ ਗ੍ਰੀਨ ਕਲਰ ਨਾਲ ਗੋਲਡਨ ਘੜੀ/ Golden watch ਪਹਿਨੀ ਜਾ ਸਕਦੀ ਹੈ।
7. ਕਈ ਘੜੀਆਂ ਵਿਚ ਅਜਿਹੇ ਫੀਚਰਸ ਹੁੰਦੇ ਹਨ, ਜਿਸ ਦੀ ਲੋੜ ਨਹੀਂ ਹੁੰਦੀ, ਇਸਲਈ ਅਜਿਹੀਆਂ ਘੜੀਆਂ ਨਾ ਖਰੀਦੋ। ਉਹਨਾਂ ਜ਼ਿਆਦਾ ਫੀਚਰਸ ਵਾਲੀ ਘੜੀ ਖਰੀਦਣ ਨਾਲ ਜੇਬ੍ਹ ਦਾ ਬਹੁਤ ਨੁਕਸਾਨ ਹੁੰਦਾ ਹੈ, ਜਿਨ੍ਹਾਂ ਫੀਚਰਸ ਦੀ ਸਾਨੂੰ ਲੋੜ ਵੀ ਨਹੀਂ ਹੁੰਦੀਂ।
Loading Likes...