ਪੈਡੀਕਿਓਰ ਨਾਲ ਬਣਾਓ ‘ਪੈਰਾਂ ਨੂੰ ਸੁੰਦਰ ਅਤੇ ਆਕਰਸ਼ਕ’/ Make ‘Feet Beautiful and Attractive’ with Pedicure :

ਪੈਡੀਕਿਓਰ ਨਾਲ ਬਣਾਓ ‘ਪੈਰਾਂ ਨੂੰ ਸੁੰਦਰ ਅਤੇ ਆਕਰਸ਼ਕ’/ Make ‘Feet Beautiful and Attractive’ with Pedicure :

ਚਿਹਰੇ ਅਤੇ ਹੱਥਾਂ ਤੋਂ ਇਲਾਵਾ ਪੈਰਾਂ ਦੀ ਕਲੀਨਿੰਗ ਵੀ ਬੇਹੱਦ ਜ਼ਰੂਰੀ ਹੈ। ਅਕਸਰ ਅਸੀਂ ਪੈਰਾਂ ਤੇ ਓਨਾ ਧਿਆਨ ਨਹੀਂ ਦਿੰਦੇ। ਜ਼ਮੀਨ ਤੇ ਮੌਜੂਦ ਬੈਕਟੀਰੀਆ ਸਾਡੇ ਪੈਰਾਂ ਵਿਚ ਫੰਗਲ ਇਨਫੈਕਸ਼ਨ ਤੋਂ ਲੈ ਕੇ ਅੱਡੀਆਂ ਦੇ ਫਟਣ ਤੱਕ ਹਰ ਚੀਜ਼ ਦਾ ਕਾਰਨ ਸਿੱਧ ਹੁੰਦੇ ਹਨ। ਇਸ ਨਾਲ ਨਾ ਸਿਰਫ ਪੈਰਾਂ ਦਾ ਖੁਸ਼ਕੀ, ਅੱਡੀਆਂ ਦਾ ਫਟਣਾ ਅਤੇ ਟੈਨਿੰਗ ਦੂਰ ਹੋਵੇਗੀ ਸਗੋਂ ਤੁਹਾਡਾ ਮਾਈਂਡ ਵੀ ਰਿਲੈਕਸ ਮਹਿਸੂਸ ਕਰਨ ਲੱਗੇਗਾ। ਇਹਨਾਂ ਦਿੱਤੀਆਂ ਗੱਲਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਹੀ ਅਸੀਂ ਅੱਜ ਗੱਲ ਕਰਾਂਗੇ ‘ਪੈਡੀਕਿਓਰ ਨਾਲ ਬਣਾਓ ‘ਪੈਰਾਂ ਨੂੰ ਸੁੰਦਰ ਅਤੇ ਆਕਰਸ਼ਕ’/ Make ‘Feet Beautiful and Attractive’ with Pedicure‘ ਦੇ ਵਿਸ਼ੇ ਤੇ।

ਬਿਊਟੀ ਸੈਲੂਨ ਜਾਂ ਪਾਰਲਰ ਜਾਣਾ ਜ਼ਰੂਰੀ ਨਹੀਂ/ No need to go to beauty salon or parlor :

ਪੈਰਾਂ ਦੀ ਦੇਖਭਾਲ ਲਈ ਤੁਸੀਂ ਹਰ ਵਾਰ ਬਿਊਟੀ ਸੈਲੂਨ ਜਾਂ ਪਾਰਲਰ ਹੀ ਜਾਓ ਇਹ ਵੀ ਜ਼ਰੂਰੀ ਨਹੀਂ। ਘਰ ਵਿਚ ਆਸਾਨ ਤਰੀਕੇ ਨਾਲ ਪੈਰਾਂ ਨੂੰ ਨਿਖਾਰਨ ਦੇ ਤਰੀਕੇ ਅਪਣਾਏ ਜਾ ਸਕਦੇ ਹਨ। ਬਿਊਟੀ ਮਾਹਿਰ ਦੇ ਅਨੁਸਾਰ ਮਹੀਨੇ ਵਿੱਚ ਦੋ – ਤਿੰਨ ਵਾਰ ਪੈਡੀਕਿਓਰ ਕਰਨ ਨਾਲ ਸਾਡੇ ਪੈਰ ਅਤੇ ਨਹੁੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸ਼ਿਕਾਰ ਨਹੀਂ ਹੁੰਦੇ।

ਪੈਡੀਕਿਓਰ ਦੇ ਇਹ ਆਸਾਨ ਸਟੈੱਪਸ/ These easy steps of pedicure :

 

ਪੈਰਾਂ ਨੂੰ ਕੋਸੇ ਪਾਣੀ ‘ਚ ਡਿਪ ਕਰੋ/ Dip the feet in warm water :

ਕਿਸੇ ਵੀ ਟੱਬ ਜਾਂ ਬਾਲਟੀ ‘ਚ ਹਲਕਾ ਕੋਸਾ ਪਾਣੀ ਭਰੋ। ਇਸ ਪਾਣੀ ਵਿੱਚ ਅੱਧਾ ਕਟੋਰੀ ਨਮਕ ਮਿਲਾਓ ਅਤੇ ਦੋ ਤੋਂ ਤਿੰਨ ਚੱਮਚ ਸ਼ੈਂਪੂ ਐਡ ਕਰੋ। ਤੁਸੀਂ ਚਾਹੋ ਤਾਂ ਇਸ ਵਿਚ ਅਸੈਂਸ਼ੀਅਲ ਆਇਲ ਵੀ ਪਾ ਸਕਦੇ ਹੋ। ਟੀ ਟ੍ਰੀ ਆਇਲ, ਰੋਜਮੇਰੀ ਜਾਂ ਲੈਵੇਂਡਰ ‘ਚੋਂ ਕਿਸੇ ਇਕ ਆਇਲ ਦੀਆਂ ਕੁਝ ਬੂੰਦਾਂ ਇਸ ਵਿਚ ਟਪਕਾ ਦਿਓ। ਇਸ ਦੇ ਬਾਅਦ ਇਸ ਵਿਚ ਰੋਜ ਪੈਟਲਸ ਮਿਲਾਓ। 15 ਤੋਂ 20 ਮਿੰਟਾਂ ਤੱਕ ਪੈਰਾਂ ਲਈ ਬਬਲ ਬਾਥ ਬੇਹੱਦ ਜ਼ਰੂਰੀ ਹੈ।

ਹੋਰ ਵੀ ਸੁੰਦਰ ਦਿੱਖ ਲਈ ਇੱਥੇ 👉CLICK ਕਰੋ।

ਬਰੁੱਸ਼ ਅਤੇ ਸਟੋਨ ਨਾਲ ਕਲੀਨਿੰਗ/ Cleaning with brush and stone :

ਹੁਣ ਪੈਰਾਂ ਨੂੰ ਸਾਫਟ ਬਰੁੱਸ਼ ਨਾਲ ਰਗੜੋ। ਇਸ ਦੀਆਂ ਤਲੀਆਂ ਤੇ ਜਮ੍ਹਾ ਡੈੱਡ ਸਕਿਨ ਆਪਣੇ ਆਪ ਉਤਰਨ ਲਗਦੀ ਹੈ। ਇਸ ਦੇ ਬਾਅਦ ਪਿਊਬਿਕ ਸਟੋਨ ਅੱਡੀਆਂ ਨਿਖਰਨ ਲੱਗਦੀਆਂ ਹਨ। ਉਂਗਲੀਆਂ ਨੂੰ ਵੀ ਪਿੱਛੇ ਤੋਂ ਕਲੀਨ ਕਰੋ, ਤਾਂ ਕਿ ਉਨ੍ਹਾਂ ਤੇ ਜਮ੍ਹਾ ਗੰਦਗੀ ਸਾਫ ਹੋਣ ਲੱਗੇ।

ਫੁਟ ਸਕ੍ਰਬ ਦੀ ਵਰਤੋਂ/ Use of foot scrub :

  • ਇਸ ਨੂੰ ਪੈਰ ਤੇ ਲਗਾ ਕੇ ਕੁਝ ਦੇਰ ਤੱਕ ਮਸਾਜ ਕਰਦੇ ਰਹੋ। ਦੋਵਾਂ ਹੱਥਾਂ ਨਾਲ ਇਕ ਪੈਰ ਦੀ ਸਰਕੁਲਰ ਮੋਸ਼ਨ ਵਿਚ ਮਸਾਜ ਕਰੋ। ਇਸ ਨਾਲ ਪੈਰਾਂ ਦਾ ਬਲੱਡ ਸਰਕੁਲੇਸ਼ਨ ਰੈਗੂਲਰ ਹੁੰਦਾ ਹੈ। ਇਸ ਦੇ ਇਲਾਵਾ ਤੁਸੀਂ ਘਰ ਵਿਚ ਵੀ ਪੈਕ ਅਤੇ ਸਕ੍ਰਬ ਤਿਆਰ ਕਰ ਸਕਦੇ ਹੋ।
  • ਪੈਰਾਂ ਨੂੰ ਕੋਸੇ ਪਾਣੀ ‘ਚੋਂ ਕੱਢਣ ਦੇ ਬਾਅਦ ਇਕ ਤੌਲੀਏ ਤੇ ਟਿਕਾ ਲਓ।
  • ਵਧੇ ਹੋਏ ਨਹੁੰਆਂ ਨੂੰ ਕੱਟ ਲਓ। ਇਸ ਨਾਲ ਨਹੁੰਆਂ ਵਿਚ ਜਮ੍ਹਾ ਗੰਦਗੀ ਆਪਣੇ ਆਪ ਆਸਾਨੀ ਨਾਲ ਨਿਕਲ ਜਾਂਦੀ ਹੈ।
  • ਕਿਊਟਿਕਲ ਰਿਮੂਵਰ ਨਾਲ ਆਪਣੇ ਸਾਰੇ ਨਹੁੰਆਂ ਦੀ ਵਾਰੀ – ਵਾਰੀ ਨਾਲ ਡੈੱਡ ਸਕਿਨ ਨੂੰ ਕੱਢ ਦਿਓ।
  • ਪੈਰਾਂ ਦੀਆਂ ਉਂਗਲੀਆਂ ਦੀ ਸਕਿਨ ਨੂੰ ਨਰਿਸ਼ ਕਰਨ ਲਈ ਉਨ੍ਹਾਂ ਤੇ ਐਲੋਵੇਰਾ ਜੈੱਲ ਅਪਲਾਈ ਕਰੋ।
  • ਨਹੁੰਆਂ ਦੀ ਰਿਪੇਅਰਿੰਗ ਤੋਂ ਕੁਝ ਦੇਰ ਬਾਅਦ ਨੇਲਪੇਂਟ ਨਾਲ ਨਹੁੰਆਂ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।

Loading Likes...

Leave a Reply

Your email address will not be published. Required fields are marked *