ਸਮੇਂ ਦੀ ਸਭ ਤੋਂ ਛੋਟੀ ਇਕਾਈ/ The smallest unit of time
ਪਹਿਲਾਂ ਦੇ ਸਮੇਂ ਵਿੱਚ ਸਮੇਂ ਦੀ ਸਭ ਤੋਂ ਛੋਟੀ ਯੂਨਿਟ ਸੈਕੰਡ ਜਾ ਫਿਰ ਮਾਈਕ੍ਰੋ ਸੈਕੰਡ ਨੂੰ ਮੰਨਿਆ ਜਾਂਦਾ ਸੀ। ਫੇਰ ਹੋਰ ਖੋਜ ਕੀਤੀ ਗਈ ਅਤੇ ਹੁਣ ਸਮੇਂ ਦੀ ਸਭ ਤੋਂ ਛੋਟੀ ਯੂਨਿਟ ਜੈਪਟੋ ਸੈਕੰਡ ਹੈ। ਅੱਜ ਦੁਨੀਆ ਵਿਚ ਸਮੇਂ ਦੀ ਸਭ ਤੋਂ ਛੋਟੀ ਯੂਨਿਟ ਜੈਪਟੋ ਸੈਕੰਡ ਹੈ। ਇਕ ਸੈਕੰਡ ਵਿਚ ਦਸ ਲੱਖ ਮਾਈਕ੍ਰੋ ਸੈਕੰਡ ਹੁੰਦੇ ਹਨ ਜਦਕਿ, ਜੈਪਟੋ ਸੈਕੰਡ ਦੀ ਗੱਲ ਕਰੀਏ ਤਾਂ ਇਹ ਇਕ ਸੈਕੰਡ ਦੇ ਇਕ ਅਰਬਵੇਂ ਦੇ ਇਕ ਟ੍ਰਿਲੀਅਨਵੇਂ ਹਿੱਸੇ ਦਾ ਪ੍ਰਤੀਨਿਧਿਤਵ ਕਰਦਾ ਹੈ। ਅੱਜ ਅਸੀਂ ਇਸੇ ‘ਜੈਪਟੋਸੈਕੰਡ’/ zeptosecond ਤੇ ਚਰਚਾ ਕਰਾਂਗੇ ਜੋ ਕਿ ਹੁਣ ਤੱਕ ਸਮੇਂ ਦੀ ਸਭ ਤੋਂ ਛੋਟੀ ਇਕਾਈ/ The smallest unit of time ਦੇ ਰੂਪ ਵਿੱਚ ਸਾਹਮਣੇ ਆਈ ਹੈ।
ਕਿਵੇਂ ਹੋਈ ਖੋਜ ਜੈਪਟੋਸੈਕੰਡ’/ zeptosecond ਦੀ?
ਯੂਨੀਵਰਸਿਟੀ ਫ੍ਰੇੰਕਫਰਟ ਦੇ ਵਿਗਿਆਨਿਕਾਂ ਨੂੰ ਇਕ ਫੋਟਾਨ ਨੂੰ ਹਾਈਡ੍ਰੋਜਨ ਅਣੂ ਨੂੰ ਪਾਰ ਕਰਨ ਵਿਚ ਕਿੰਨਾ ਸਮਾਂ ਲੱਗਦਾ ਹੈ, ਇਸ ਨੂੰ ਮਾਪਣ ਲਈ ਇਕ ਯੂਨਿਟ ਚਾਹੀਦਾ ਸੀ। ਇਹੀ ਕਾਰਨ ਹੈ ਕਿ ਵਿਗਿਆਨਿਕਾਂ ਨੇ ਜੈਪਟੋ ਸੈਕੰਡ ਦੀ ਖੋਜ ਕੀਤੀ। ਇਸ ਤੋਂ ਬਾਅਦ ਹੀ ਵਿਗਿਆਨਿਕਾਂ ਨੂੰ ਪਤਾ ਲੱਗਾ ਕਿ ਇਕ ਫੋਟਾਨ ਨੂੰ ਹਾਈਡ੍ਰੋਜਨ ਅਣੂ ਨੂੰ ਪਾਰ ਕਰਨ ਵਿਚ ਲਗਭਗ 247 ਜੈਪਟੋ ਸੈਕੰਡ/ zeptosecond ਦਾ ਸਮਾਂ ਲੱਗਦਾ ਹੈ।
ਹੋਰ ਵੀ ਰੌਚਕ ਤੱਥਾਂ ਦੀ ਜਾਣਕਾਰੀ ਲਈ 👉CLICK ਕਰੋ।
ਸੈਕੰਡ ਦੀ ਖੋਜ ਕਦੋਂ ਹੋਈ?
ਇਨਸਾਨ ਜਦੋਂ ਆਧੁਨਿਕ ਯੁੱਗ ਦੇ ਸ਼ੁਰੂਆਤੀ ਦੌਰ ਵਿਚ ਪਹੁੰਚਿਆ ਅਤੇ ਉਸ ਨੇ ਆਪਣੇ ਆਲੇ – ਦੁਆਲੇ ਹੋਣ ਵਾਲੀਆਂ ਚੀਜ਼ਾਂ ਤੇ ਧਿਆਨ ਦਿੱਤਾ ਤਾਂ ਬਹੁਤ ਸਾਰੀਆਂ ਚੀਜ਼ਾਂ ਦੀ ਖੋਜ ਹੋਈ। ਸਮਾਂ ਵੀ ਇਨ੍ਹਾਂ ‘ਚੋਂ ਇਕ ਸੀ। ਦੱਸ ਦਈਏ ਕਿ ਪਹਿਲਾਂ ਦੇ ਸਮੇਂ ਵਿਚ ਮਾਪ ਦੀ ਸਾਡੀ ਪਹਿਲੀ ਇਕਾਈ ਸੌਰ ਦਿਨ ਸੀ ਭਾਵ ਸੂਰਜ ਨੂੰ ਆਕਾਸ਼ ਵਿਚ ਆਪਣੇ ਉਸੇ ਸਥਾਨ ਤੇ ਪਰਤਣ ਵਿਚ ਲੱਗਣ ਵਾਲਾ ਸਮਾਂ, ਇਕ ਦਿਨ ਹੁੰਦਾ ਸੀ।
ਉਥੇ ਹੀ ਸੈਕੰਡ ਦੀ ਲੰਬਾਈ ਵੀ ਜ਼ਰੂਰੀ ਤੌਰ ਤੇ ਬੁਨਿਆਦੀ ਗਣਿਤ ਦੀ ਵਰਤੋਂ ਕਰਕੇ ਸੌਰ ਦਿਨ ਨਾਲ ਨਿਰਧਾਰਿਤ ਕੀਤੀ ਗਈ ਸੀ। ਜਿਵੇਂ ਇਕ ਦਿਨ ਵਿਚ 24 ਘੰਟੇ, 60 ਮਿੰਟ ਤੋਂ ਇਕ ਘੰਟਾ ਅਤੇ 60 ਸੈਕੰਡ ਤੋਂ ਇਕ ਮਿੰਟ ਦਾ ਮਤਲਬ ਹੈ ਕਿ ਇਕ ਸੌਰ ਦਿਨ ਵਿਚ 86, 400 ਸੈਕੰਡ ਹੁੰਦੇ ਹਨ।
Loading Likes...