ਉਮਰ ਵਧਾਉਣ ਦਾ ਤਰੀਕਾ/umr-vhdaun-da-tareeka-how-to-increase-age

ਉਮਰ ਵਧਾਉਣ ਦਾ ਤਰੀਕਾ :

ਜੇਕਰ ਲੋਕ ਖਾਣ – ਪੀਣ ‘ਚ ਤਬਦੀਲੀ ਕਰ ਲੈਣ, ਫਾਸਟਫੂਡ ਖਾਣ ਦੀ ਬਜਾਏ ਪੌਸ਼ਟਿਕ ਅਤੇ ਚੰਗੇ ਗੁਣ  ਵਾਲਾ ਖਾਣਾ ਖਾਣ ਤਾਂ ਉਹ ਤੰਦਰੁਸਤ ਰਹਿਣ ਦੇ ਨਾਲ – ਨਾਲ ਲੰਬੀ ਉਮਰ ਭੋਗ ਸਕਦੇ ਹਨ।

ਇਕ  ਅਧਿਐਨ ਵਿਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੇ ਭੋਜਨ ‘ਚ ਹਰੀਆਂ – ਪੱਤੇਦਾਰ ਸਬਜ਼ੀਆਂ, ਬੀਨਜ਼ ਅਤੇ ਮਟਰ ਵਰਗੀਆਂ ਫਲੀਦਾਰ ਚੀਜ਼ਾਂ, ਅਖਰੋਟ, ਬਾਦਾਮ, ਪਿਸਤਾ ਵਰਗੇ ਡ੍ਰਾਈ ਫਰੂਟਸ ਅਤੇ ਰੋਜ਼ ਇਕ ਤੋਂ ਦੋ ਕੱਪ ਫਲ ਤੇ ਸਾਬੁਤ ਅਨਾਜ ਨਾਲ ਬਣਿਆ ਭੋਜਨ ਕਰੇ ਤਾਂ ਉਹ ਜ਼ਿੰਦਗੀ ਭਰ ਤੰਦਰੁਸਤ ਰਹਿੰਦਾ ਹੈ ਤੇ ਉਸ ਦੀ ਉਮਰ ਵੀ ਵਧ ਜਾਂਦੀ ਹੈ।

20 ਸਾਲ ਦੀ ਉਮਰ ਅਤੇ ਪੌਸ਼ਟਿਕ ਤੱਤਾਂ ਦਾ ਮਹੱਤਵ :

ਇਸ ਅਧਿਐਨ ਵਿਚ ਇਹ ਸਾਹਮਣੇ ਆਇਆ ਹੈ ਕਿ ਜੇਕਰ ਕੋਈ ਮਰਦ 20 ਸਾਲ ਦੀ ਉਮਰ ਤੋਂ ਹੀ ਉੱਪਰ ਦਿੱਤੀਆਂ ਪੌਸ਼ਟਿਕ ਚੀਜ਼ਾਂ ਨੂੰ ਆਪਣੇ ਭੋਜਨ ਵਿਚ ਹਰ ਰੋਜ਼ ਸ਼ਾਮਲ ਕਰ ਲਵੇ ਤਾਂ ਉਸ ਦੀ ਉਮਰ ਲਗਭਗ 13 ਸਾਲ ਤੱਕ ਅਤੇ ਜੇਕਰ ਕੋਈ ਔਰਤ 20 ਸਾਲ ਦੀ ਉਮਰ ਤੋਂ ਹੀ ਇਨ੍ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਨੂੰ ਨਿਯਮਿਤ ਲੈਣਾ ਸ਼ੁਰੂ ਕਰ ਦੇਵੇ ਤਾਂ ਉਸ ਦੀ ਉਮਰ 10 ਸਾਲ ਤੱਕ ਵਧ ਸਕਦੀ ਹੈ।

60 ਸਾਲ ਤੋਂ ਬਾਅਦ ਉਮਰ ਵਧਾਉਣ ਦਾ ਤਰੀਕਾ :

ਜੇਕਰ 60 ਸਾਲ ਦੇ ਹੋ ਚੁੱਕੇ ਬਜ਼ੁਰਗ ਵਿਅਕਤੀ ਵੀ ਹਰੀਆਂ ਸਬਜ਼ੀਆਂ, ਫਲਾਂ ਤੇ ਸੰਤੁਲਿਤ ਮਾਤਰਾ ਵਿਚ ਡ੍ਰਾਈ ਫਰੂਟ ਨੂੰ ਰੈਗੂਲਰ ਤੌਰ ਤੇ ਆਪਣੇ ਭੋਜਨ ‘ਚ ਸ਼ਾਮਲ ਕਰਨ ਤਾਂ ਉਹਨਾਂ ਦੀ ਉਮਰ 9 ਸਾਲ ਤੱਕ ਜਦਕਿ ਬਜ਼ੁਰਗ ਔਰਤਾਂ 8 ਸਾਲ ਤੱਕ ਵੱਧ ਸਕਦੀ ਹੈ।

ਵੈਸੇ ਤਾਂ ਭਾਰਤੀ ਸੱਭਿਆਚਾਰ ਤਾਂ ਸਦਾ ਤੋਂ ਸ਼ੁੱਧ, ਵੈਸ਼ਨੂੰ ਭੋਜਨ ਅਪਣਾਉਣ ਤੇ ਜ਼ੋਰ ਦਿੰਦਾ ਰਿਹਾ ਹੈ। ‘ਜਿਹੋ ਜਿਹਾ ਖਾਓ ਅੰਨ ਉਹੋ ਜਿਹਾ ਬਣੇ ਮਨ’ ।

ਭਾਰਤੀ ਸ਼ਾਸਤਰਾਂ ‘ਚ ਦੱਸਿਆ ਗਿਆ ਹੈ ਕਿ ਤੇਜ਼ ਮਸਾਲੇਦਾਰ, ਖੱਟਾ, ਤਲਿਆ – ਭੁੰਨਿਆ ਭੋਜਨ ਵੱਧ ਮਾਤਰਾ ਵਿਚ ਖਾ ਲੈਣ ਨਾਲ ਤਾਮਸਿਕ ਵਿਚਾਰਾਂ ‘ਚ ਵਾਧਾ ਹੁੰਦਾ ਹੈ। ਇਸ ਲਈ ਅਜਿਹੇ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਵਰਤ ਦੀ ਪਰੰਪਰਾ :

ਸਾਡੇ ਇੱਥੇ ਵਰਤ ‘ਚ ਦੁੱਧ, ਦਹੀਂ ਫਲ ਆਦਿ ਵੈਸ਼ਨੂੰ ਭੋਜਨ ਗ੍ਰਹਿਣ ਕਰਨ ਦੀ ਪਰੰਪਰਾ ਹੈ। ਇਸ ਨਾਲ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਦਾ ਤਿਆਗ ਹੁੰਦਾ ਹੈ ਜਿਸ ਨੂੰ ਡਿਟਾਕਸੀਫਿਕੇਸ਼ਨ ਕਿਹਾ ਜਾਂਦਾ ਹੈ।

ਨਵੀਆਂ – ਨਵੀਆਂ ਬਿਮਾਰੀਆਂ ਹੋਣ ਦੇ ਕਾਰਨ :

ਅੱਜ ਕੱਲ ਲੋਕ ਸਵਾਦਿਸ਼ਟ ਖਾਣੇ ਤੇ ਵੱਧ ਧਿਆਨ ਦਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਨਿੱਤ ਨਵੀਆਂ – ਨਵੀਆਂ ਬੀਮਾਰੀਆਂ ਦਾ ਜਨਮ ਹੋ ਰਿਹਾ ਹੈ। ਅਤੇ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਲੋਕ ਘੱਟ ਉਮਰ ਵਿਚ ਹੀ ਹੋ ਜਾਂਦੇ ਹਨ।

ਪੁਰਾਣੇ ਲੋਕਾਂ ਨੂੰ ਸ਼ੁੱਧ ਭੋਜਨ ਕਰਨ ਦੀ ਆਦਤ ਸੀ, ਇਹੀ ਕਰਨ ਸੀ ਕਿ ਉਹ ਆਮ ਤੌਰ ਤੇ 80 ਤੋਂ 100 ਸਾਲ ਤੱਕ ਦੀ ਜ਼ਿੰਦਗੀ ਜੀਅ ਲੈਂਦੇ ਸਨ।

ਡੱਬਾ ਬੰਦ ਮਾਂਸ ਨੂੰ ਕਰੋ ਨਾਂਹ :

ਕਈ ਲੋਕ ਮਾਸ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਡੱਬਾਬੰਦ ਮਾਸ ਖਾਣਾ ਪਸੰਦ ਕਰਦੇ ਹਨ। ਡੱਬਾਬੰਦ ਮਾਂਸ ਖਾਣ ਨਾਲ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹਾਈ ਕੋਲੈਸਟ੍ਰਾਲ ਵਰਗੀਆਂ ਬੀਮਾਰੀਆਂ ਛੇਤੀ ਹੀ ਘੇਰ ਲੈਂਦੀਆਂ ਹਨ।

ਮਾਸਾਹਾਰੀ ਵਿਅਕਤੀ ਵੀ ਜੇਕਰ ਹਫਤੇ ‘ਚ ਇਕ ਦਿਨ ਸ਼ਾਕਾਹਾਰੀ ਭੋਜਨ ਕਰਨ ਦਾ ਨਿਯਮ ਬਣਾ ਲੈਣ ਤਾਂ ਉਹਨਾਂ ਦੀ ਸਥਿਤੀ ਵਿਚ ਕਾਫੀ ਸੁਧਾਰ ਹੋ ਸਕਦਾ ਹੈ।

ਫਾਈਬਰ ਦੀ ਕਰੋ ਜ਼ਿਆਦਾ ਵਰਤੋਂ :

ਤੰਦਰੁਸਤ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਲਈ ਫਾਈਬਰ ਬਹੁਤ ਮਹੱਤਵਪੂਰਨ ਹੈ। ਫਲਾਂ – ਸਬਜ਼ੀਆਂ, ਸਾਬੁਤ ਅਨਾਜ ਅਤੇ ਬੀਨਜ਼ ਤੋਂ ਫਾਈਬਰ ਪ੍ਰਾਪਤ ਹੁੰਦਾ ਹੈ, ਜੋ ਸਾਡੀ ਪ੍ਰਚਾਨ ਕਿਰਿਆ ਨੂੰ ਠੀਕ ਰੱਖਦਾ ਹੈ।

ਭੋਜਨ ਵਿਕਬ ਫਾਈਬਰ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰ ਕੇ ਕਬਜ਼ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਅਤੇ ਇਕ ਲੰਬੀ ਤੰਦਰੁਸਤ ਜ਼ਿੰਦਗੀ ਬਿਤਾਈ ਜਾ ਸਕਦੀ ਹੈ।

ਇਕ ਰਿਪੋਰਟ ਮੁਤਾਬਿਕ ਹਰ ਵਿਅਕਤੀ ਨੂੰ ਰੋਜ਼ਾਨਾ 28 ਗ੍ਰਾਮ ਫਾਈਬਰ ਖਾਣਾ ਚਾਹੀਦਾ ਹੈ।

ਦਾਲਾਂ ਅਤੇ ਬੀਨਜ਼ ਜਿਵੇਂ ਛੋਲੇ, ਰਾਜਮਾਂ, ਮਟਰ, ਮਸੂਰ ਆਦਿ ‘ਚ ਪ੍ਰੋਟੀਨ, ਆਇਰਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ।

ਰਾਜਮਾਂ ਦੇ ਅੱਧੇ ਕੱਪ ‘ਚ 8 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ। ਸਾਬੁਤ ਅਨਾਜ਼ ਜਿਵੇਂ ਕਿ ਕਣਕ, ਜੌਂ, ਮੱਕਾ, ਬ੍ਰਾਊਨ ਰਾਈਸ, ਬਲੈਕ ਰਾਈਸ, ਬਾਜਰਾ ਆਦਿ ‘ਚ ਫਾਈਬਰ ਦੇ ਇਲਾਵਾ ਪ੍ਰੋਟੀਨ, ਵਿਟਾਮਿਨ ਬੀ, ਐਂਟੀਆਕਸੀਡੈਂਟ ਤੇ ਆਇਰਨ, ਜ਼ਿੰਕ, ਕਾਪਰ ਤੇ ਮੈਗਨੀਸ਼ੀਅਮ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਬ੍ਰੋਕਲੀ ‘ਚ ਫਾਈਬਰ ਦੇ ਨਾਲ – ਨਾਲ ਕੈਲਸ਼ੀਅਮ ਤੇ ਵਿਟਾਮਿਨ ਸੀ ਦੀ ਮਾਤਰਾ ਵੀ ਪਾਈ ਜਾਂਦੀ ਹੈ।

ਨਾਸ਼ਪਤੀ, ਸਟ੍ਰਾਬੇਰੀ ਆਦਿ ਫਲਾਂ ‘ਚ ਫਾਈਬਰ ਵੱਧ ਮਾਤਰਾ ਵਿਚ ਮੌਜੂਦ ਹੁੰਦਾ ਹੈ।

ਅਲਸੀ ‘ਚ ਫਾਈਬਰ ਦੇ ਨਾਲ – ਨਾਲ ਮਿਨਰਲਜ਼, ਵਿਟਾਮਿਨ, ਮੈਗੀਸ਼ੀਅਮ, ਕਾਪਰ, ਓਮੇਗਾ – 3 ਫੈਟੀ ਐਸਿਡ, ਫਾਸਫੋਰਸ ਵੀ ਬਹੁਤ ਚੰਗੀ ਮਾਤਰਾ ਵਿਚ ਪਾਏ ਜਾਂਦੇ ਹਨ।

ਭੁੱਖ ਤੋਂ ਵੱਧ ਨਾ ਖਾਓ :

ਕਦੀ ਵੀ ਭੁੱਖ ਤੋਂ ਵੱਧ ਨਹੀਂ ਖਾਣਾ ਚਾਹੀਦਾ ਹੈ।

ਕਸਰਤ ਕਰਨ ਦੀ ਪਾਓ ਆਦਤ :

ਜਿਸ ਜਾਣ ਦੀ ਬਜਾਏ ਕੁਦਰਤੀ ਥਾਵਾਂ ਤੇ ਕਸਰਤ ਕਰਨੀ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।

ਸ਼ਰੀਰਕ ਤੌਰ ਤੇ ਸਰਗਰਮ ਰਹਿਣ ਨਾਲ ਇਹ ਕਈ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।

ਸਰੀਰ ਦੀ ਸਿਹਤ ਦੇ ਨਾਲ – ਨਾਲ ਮਨ ਦੀ ਸਿਹਤ ਤੇ ਵੀ ਪੂਰਾ ਧਿਆਨ ਦਿੰਦੇ ਹਨ। ਜਿਸ ਵਾਸਤੇ ਘੱਟੋ ਘੱਟ 7 ਘੰਟਿਆਂ ਦੀ ਨੀਂਦ ਜ਼ਰੂਰ ਲੈਣੀ ਬਹੁਤ ਜ਼ਰੂਰ ਹੁੰਦੀਂ ਹੈ।

Loading Likes...

Leave a Reply

Your email address will not be published. Required fields are marked *